ਨਿਊਯਾਰਕ,17 ਫਰਵਰੀ (ਰਾਜ ਗੋਗਨਾ)-ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਇਕ ਤੋਂ ਬਾਅਦ ਇਕ ਸਾਹਮਣੇ ਆ ਰਹੀਆਂ ਹਨ ਜਿਵੇਂ ਅਮਰੀਕਾ ‘ਤੇ ਬੰਦੂਕ ਕਲਚਰ ਭਾਰੂ ਹੋ ਰਿਹਾ ਹੈ। ਇਸ ਵਾਰ ਗੋਲੀਬਾਰੀ ਦੀ ਘਟਨਾ ਮਿਸੂਰੀ ਦੇ ਕੰਸਾਸ ਸਿਟੀ ਵਿੱਚ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ‘ਚੋਂ 9 ਦੇ ਕਰੀਬ ਬੱਚੇ ਹਨ।
ਇਹ ਗੋਲੀਬਾਰੀ ਚੀਫਸ ਸੁਪਰ ਬਾਊਲ ਦੀ ਪਰੇਡ ਤੋਂ ਬਾਅਦ ਹੋਈ। ਇਕ ਰਿਪੋਰਟ ਮੁਤਾਬਕ ਗੋਲੀਬਾਰੀ ਕੰਸਾਸ ਸਿਟੀ ‘ਚ ਚੀਫਸ ਦੀ ਸੁਪਰ ਬਾਊਲ ਜਿੱਤ ਪਰੇਡ ਤੋਂ ਬਾਅਦ ਹੋਈ। ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਦਰਜਨ ਲੋਕ ਜ਼ਖਮੀ ਹੋ ਗਏ।ਕੰਸਾਸ ਸਿਟੀ ਮਿਸੂਰੀ ਦੇ ਪ੍ਰਧਾਨ ਸਟੈਸੀ ਗ੍ਰੇਵਜ਼ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਵਿਭਾਗ ਨੇ ਦੱਸਿਆ ਕਿ ਇਹ ਘਟਨਾ ਯੂਨੀਅਨ ਸਟੇਸ਼ਨ ਦੇ ਨੇੜੇ ਵਾਪਰੀ। ਜਿਸ ਤੋਂ ਬਾਅਦ ਪੁਲਿਸ ਨੇ ਦੋ ਹਥਿਆਰਬੰਦ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ।
ਕੰਸਾਸ ਪੁਲਿਸ ਦੇ ਬੁਲਾਰੇ ਜੈਕ ਬੈਸੀਨਾ ਨੇ ਕਿਹਾ ਕਿ ਬੁੱਧਵਾਰ ਦੇ ਸਮਾਰੋਹ ਵਿੱਚ ਲਗਭਗ 10 ਪਰੇਡਗੋਰਾਂ ਅਤੇ 600 ਸੁਰੱਖਿਆ ਅਧਿਕਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਸੀ।