ਅਟਾਰਨੀ ਜਨਰਲ ਪੈਟਰਿਕ ਮੋਰੀਸੀ ਨੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਲਿਖਿਆ ਪੱਤਰ ਬਿਡੇਨ ਨੂੰ ਸੰਯੁਕਤ ਰਾਜ ਦੇ ਰਾਸ਼ਟਰਪਤੀ ਦੇ ਅਹੁਦੇ ਤੋ ਹਟਾੳ

ਵਾਸ਼ਿੰਗਟਨ, 17 ਫਰਵਰੀ (ਰਾਜ ਗੋਗਨਾ)—ਜੋਅ ਬਿਡੇਨ ਨੂੰ ਸੰਯੁਕਤ ਰਾਜ ਦੇ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣ ਬਾਰੇ ਵੈਸਟ ਵਰਜੀਨੀਆ ਸੂਬੇ ਦੇ ਅਟਾਰਨੀ ਜਨਰਲ ਪੈਟਰਿਕ ਮੋਰੀਸੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ (81) ਨੂੰ ਉਨ੍ਹਾਂ ਦੀ ਉਮਰ ਅਤੇ ਯਾਦਦਾਸ਼ਤ ਦੀ ਆਲੋਚਨਾ ਕਾਰਨ ਅਹੁਦੇ ਤੋਂ ਹਟਾਉਣ ਲਈ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਪੱਤਰ ਲਿਖਿਆ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ (81) ਸਾਲ ਨੂੰ ਉਨ੍ਹਾਂ ਦੀ ਉਮਰ ਅਤੇ ਯਾਦਦਾਸ਼ਤ ਦੀ ਆਲੋਚਨਾ ਕਾਰਨ ਅਹੁਦੇ ਤੋਂ ਹਟਾਉਣ ਲਈ ਕਿਹਾ ਗਿਆ ਹੈ। ਇਸ ਦੇ ਲਈ ਉਨ੍ਹਾਂ ਨੇ ਬੀਤੇਂ ਦਿਨੀਂ ਮੰਗਲਵਾਰ ਨੂੰ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਪੱਤਰ ਲਿਖ ਕੇ 25ਵੇਂ ਸੰਵਿਧਾਨਕ ਸੋਧ ਨੂੰ ਲਾਗੂ ਕਰਨ ਦੀ ਅਪੀਲ ਵੀ ਕੀਤੀ ਹੈ। ਪੱਤਰ ਵਿੱਚ, ਯੂ.ਐਸ. ਦੇ ਵਿਸ਼ੇਸ਼ ਵਕੀਲ ਰੌਬਰਟ ਹਰਰ ਨੇ ਪਿਛਲੇ ਹਫ਼ਤੇ ਇੱਕ ਰਿਪੋਰਟ ਵੀ ਜਾਰੀ ਕੀਤੀ ਸੀ ਜਿਸ ਵਿੱਚ ਰਾਸ਼ਟਰਪਤੀ ਜੋਅ ਬਿਡੇਨ ਦੀ ਯਾਦਦਾਸ਼ਤ ਵਿੱਚ ਕਈ ਤਰੁੱਟੀਆਂ ਪਾਈਆਂ ਗਈਆਂ ਸਨ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਲੰਬੇ ਸਮੇਂ ਤੋਂ ਬਿਡੇਨ ਦੀ ਯਾਦਦਾਸ਼ਤ ‘ਚ ਬਦਲਾਅ ਨੂੰ ਦੇਖ ਰਹੇ ਹਨ ਅਤੇ ਬਿਡੇਨ ਦੀ ਯਾਦਦਾਸ਼ਤ ‘ਚ ਦਿਨੋ ਦਿਨ ਕਮੀਆਂ ਸਪੱਸ਼ਟ ਹੋ ਗਈਆਂ ਹਨ।