ਕਿਸਾਨਾਂ ਨਾਲ ਡਟ ਕੇ ਖੜ੍ਹੀ ਪੰਜਾਬ ਸਰਕਾਰ, CM ਮਾਨ ਨੇ ਬਾਰਡਰ ਨੇੜੇ ਹਸਪਤਾਲਾਂ ਤੇ ਐਂਬੂਲੈਂਸਾਂ ਨੂੰ ਕੀਤਾ ਅਲਰਟ

ਕਿਸਾਨਾਂ ਵਲੋਂ ਇਕ ਵਾਰ ਮੁੜ ਦਿੱਲੀ ਨੂੰ ਘੇਰਨ ਲਈ ਤਿਆਰੀ ਕਰ ਲਈ ਹੈ। ਪੰਜਾਬ-ਹਰਿਆਣਾ ਤੋਂ ਇਲਾਵਾ ਕਈ ਹੋਰ ਸੂਬਿਆਂ ਦੇ ਕਿਸਾਨ ਵੀ ਦਿੱਲੀ ਲਈ ਕੂਚ ਕਰ ਚੁੱਕੇ ਹਨ। ਹਾਲਾਂਕਿ ਕਿਸਾਨਾਂ ਨੇ ਇਸ ਨੂੰ ‘ਚਲੋ ਦਿੱਲੀ ਮਾਰਚ’ ਦਾ ਨਾਂ ਦਿੱਤਾ ਹੈ ਪਰ ਇਸ ਨੂੰ ਕਿਸਾਨ ਅੰਦੋਲਨ 2.0 ਵੀ ਕਿਹਾ ਜਾ ਰਿਹਾ ਹੈ।

ਉਥੇ ਹੀ ਕਿਸਾਨਾਂ ਨੂੰ ਇਸ ਵਾਰ ਮਾਨ ਸਰਕਾਰ ਦਾ ਪੂਰਾ ਸਾਥ ਮਿਲ ਰਿਹਾ ਹੈ। ਉਹ ਕਿਸਾਨਾਂ ਨਾਲ ਡੱਟ ਕੇ ਖੜ੍ਹੀ ਹੈ। ਮਾਨ ਸਰਕਾਰ ਨੇ ਹਰਿਆਣਾ ਬਾਰਡਰ ਨਾਲ ਲੱਗਦੇ ਹਸਪਤਾਲਾਂ ਨੂੰ ਅਲਰਟ ਕੀਤਾ ਹੈ ਅਤੇ ਨਾਲ ਹੀ ਡਾਕਟਰਾਂ ਨੂੰ ਹਸਪਤਾਲ ‘ਚ ਹੀ ਰਹਿਣ ਲਈ ਆਖਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਬਾਰਡਰ ‘ਤੇ ਐਂਬੂਲੈਂਸਾਂ ਦੀ ਤਾਇਨਾਤੀ ਵਧਾ ਦਿੱਤੀ ਹੈ। ਉਨ੍ਹਾਂ ਇਹ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਿਸਾਨਾਂ ‘ਤੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਨਾ ਛੱਡਣ।