ਸ਼੍ਰੀ ਰਾਮ ਵੈਦਿਕ ਐਂਡ ਕਲਚਰਲ ਟਰੱਸਟ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿਚ ਦੁਨੀਆ ਦਾ ਸਭ ਤੋਂ ਉੱਚਾ ਰਾਮ ਮੰਦਰ ਬਣਾਉਣ ਜਾ ਰਿਹਾ ਹੈ। ਪਰਥ ਸ਼ਹਿਰ ’ਚ 150 ਏਕੜ ਜ਼ਮੀਨ ’ਤੇ 600 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਸ਼੍ਰੀ ਰਾਮ ਮੰਦਰ ਦੀ ਉਚਾਈ 721 ਫੁੱਟ ਹੋਵੇਗੀ। ਟਰੱਸਟ ਦੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਮੈਂਬਰਾਂ ਦਾ ਇਕ ਵਫ਼ਦ ਸ਼੍ਰੀ ਰਾਮ ਮੰਦਰ ਦੇ ਦਰਸ਼ਨਾਂ ਲਈ ਅਯੁੱਧਿਆ ਆਵੇਗਾ। ਵਫ਼ਦ ਦਾ ਇਹ ਦੌਰਾ 27 ਫਰਵਰੀ ਨੂੰ ਪਰਥ ਤੋਂ ਸ਼ੁਰੂ ਹੋਵੇਗਾ। ਇਸ ਯਾਤਰਾ ਦਾ ਦਿੱਲੀ ਪਹੁੰਚਣ ’ਤੇ ਸਵਾਗਤ ਕੀਤਾ ਜਾਵੇਗਾ। ਇਸ ਟਰੱਸਟ ਦੇ ਚੇਅਰਮੈਨ ਡਾ. ਦਿਲਾਵਰ ਸਿੰਘ ਹਨ, ਜੋ ਪਿਛਲੇ 35 ਸਾਲਾਂ ਤੋਂ ਆਸਟ੍ਰੇਲੀਆ ਵਿਚ ਰਹਿ ਰਹੇ ਹਨ |