ਨਿਊਜ਼ੀਲੈਂਡ ਸਰਕਾਰ ਦਾ ਨਵਾਂ ਕਦਮ, ਹੁਣ ਗਿਰੋਹਾਂ ‘ਤੇ ਹੋਵੇਗੀ ਸਖ਼ਤ ਕਾਰਵਾਈ

ਨਿਊਜ਼ੀਲੈਂਡ ਸਰਕਾਰ ਨੇ ਸ਼ੁੱਕਰਵਾਰ ਨੂੰ ਨਵੇਂ ਉਪਾਵਾਂ ਦੀ ਘੋਸ਼ਣਾ ਕੀਤੀ ਜੋ ਪੁਲਸ ਨੂੰ ਹਥਿਆਰਾਂ ਦੀ ਮਨਾਹੀ ਦੇ ਆਦੇਸ਼ਾਂ (ਐਫ.ਪੀ.ਓ) ਦੁਆਰਾ ਗਰੋਹਾਂ ‘ਤੇ ਕਾਰਵਾਈ ਕਰਨ ਦੇ ਯੋਗ ਬਣਾਉਣਗੇ। ਐਸੋਸੀਏਟ ਮਿਨਿਸਟਰ ਆਫ਼ ਜਸਟਿਸ ਨਿਕੋਲ ਮੈਕਕੀ ਨੇ ਕਿਹਾ,”ਹਥਿਆਰਾਂ ਦੀ ਵਰਤੋਂ ਗੈਰ ਕਾਨੂੰਨੀ ਢੰਗ ਨਾਲ ਗੈਂਗਾਂ ਦੁਆਰਾ ਡਰਾਉਣ-ਧਮਕਾਉਣ, ਆਪਣੇ ਮੁਨਾਫ਼ੇ ਕਮਾਉਣ ਦੇ ਸਮਰਥਨ ਵਿੱਚ ਹਿੰਸਕ ਅਪਰਾਧ ਕਰਨ ਅਤੇ ਗੈਂਗ ਯੁੱਧ ਸ਼ੁਰੂ ਕਰਨ ਲਈ ਕੀਤੀ ਜਾ ਰਹੀ ਹੈ, ਜਿਸ ਨਾਲ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਮੱਧ ਵਿੱਚ ਫਸ ਜਾਂਦੇ ਹਨ।”

ਮੈਕਕੀ ਨੇ ਕਿਹਾ ਕਿ ਨਵਾਂ ਸੋਧ ਬਿੱਲ ਪੁਲਸ ਨੂੰ ਗਿਰੋਹ ਦੇ ਮੈਂਬਰਾਂ ਦੀ ਭਾਲ ਕਰਨ ਲਈ ਵਧੇਰੇ ਸ਼ਕਤੀਆਂ ਪ੍ਰਦਾਨ ਕਰਦਾ ਹੈ, ਜੋ ਕਿ ਕਾਨੂੰਨ ਅਤੇ ਵਿਵਸਥਾ ਨੂੰ ਬਹਾਲ ਕਰਨ ਦੇ ਸਰਕਾਰ ਦੇ ਟੀਚੇ ਦਾ ਹਿੱਸਾ ਹੈ। ਅਦਾਲਤਾਂ ਅਜਿਹੇ ਗਿਰੋਹ ਦੇ ਕਿਸੇ ਵੀ ਮੈਂਬਰ ਜਾਂ ਸਹਿਯੋਗੀ ਨੂੰ ਹੁਕਮ ਜਾਰੀ ਕਰਨ ਦੇ ਯੋਗ ਹੋਣਗੀਆਂ, ਜਿਸ ਨੂੰ ਕਿਸੇ ਮਹੱਤਵਪੂਰਨ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ। ਉਸ ਨੇ ਕਿਹਾ ਕਿ ਪੁਲਸ ਨੂੰ ਐਫ.ਪੀ.ਓ ਵਾਲੇ ਅਪਰਾਧੀਆਂ, ਉਨ੍ਹਾਂ ਦੇ ਵਾਹਨਾਂ ਅਤੇ ਕੰਪਲੈਕਸਾਂ ਵਿਚ ਕਿਸੇ ਵੀ ਸਮੇਂ ਹਥਿਆਰਾਂ ਦੀ ਭਾਲ ਲਈ ਨਵੀਆਂ ਸ਼ਕਤੀਆਂ ਵੀ ਦਿੱਤੀਆਂ ਜਾਣਗੀਆਂ।