ਪਿੰਡ ਪੰਜਵੜ ਦੇ ਨੌਜਵਾਨ ਦੀ ਕੈਨੇਡਾ ਵਿੱਚ ਪੱਥਰ ਦੀਆਂ ਸਲੈਬਾਂ ਉਤਾਰਦੇ ਸਮੇਂ ਵਾਪਰੇ ਭਿਆਨਕ ਹਾਦਸੇ ਵਿੱਚ ਮੌਤ, 7 ਕੁ ਮਹੀਨੇ ਪਹਿਲਾਂ ਹੀ ਆਇਆ ਸੀ ਕੈਨੇਡਾ

ਸਸਕੈਚਵਨ, 8 ਫਰਵਰੀ (ਰਾਜ ਗੋਗਨਾ/ ਕੁਲਤਰਨ ਪਧਿਆਣਾ)– ਬੀਤੇਂ ਦਿਨ ਕੈਨੇਡੀਅਨ ਪ੍ਰੋਵਿੰਸ ਸਸਕੈਚਵਨ ਦੇ ਸ਼ਹਿਰ ਰੀਜਾਈਨਾ ਵਿਖੇ ਪੰਜਾਬ ਦੇ ਪਿੰਡ ਪੰਜਵੜ ਦੇ ਇਕ ਨੌਜਵਾਨ ਦੀ ਕੈਨੇਡਾ ਵਿੱਚ ਵਾਪਰੇ ਹਾਦਸੇ ਵਿੱਚ ਮੌਤ, ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜੋ ਸਿਰਫ 7 ਕੁ ਮਹੀਨੇ ਪਹਿਲਾਂ ਆਇਆ ਸੀ। ਇਹ ਹਾਦਸਾ ਕੈਨੇਡੀਅਨ ਪ੍ਰੋਵਿੰਸ ਸਸਕੈਚਵਨ ਦੇ ਸ਼ਹਿਰ ਰੀਜਾਈਨਾ ਵਿਖੇ ਵਾਪਰਿਆ। ਜਿੱਥੇ ਪੰਜਾਬ ਸੂਬੇ ਦੇ ਪਿੰਡ ਪੰਜਵੜ ਨਾਲ ਸਬੰਧਤ ਨੌਜਵਾਨ ਸੁਬੇਗ ਸਿੰਘ ਉਰਫ ਸੋਨੂੰ (33) ਦੀ ਹਾਦਸੇ ਵਿੱਚ ਮੌਤ ਹੋ ਗਈ ਹੈ, ਜਦੋ ਇਹ ਨੌਜਵਾਨ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ ਜੋ ਕਿ 7 ਮਹੀਨੇ ਪਹਿਲਾਂ ਕੈਨੇਡਾ ਆਇਆ ਸੀ।

ਬੀਤੇ ਦਿਨੀਂ ਉਸ ਦੀ ਟਰੱਕ ‘ਚੋਂ ਭਾਰੀਆਂ ਪੱਥਰ ਦੀਆਂ ਸਲੈਬਾਂ ਉਤਾਰਦੇ ਸਮੇਂ ਵਾਪਰੇ ਹਾਦਸੇ ਵਿੱਚ ਜਿਸ ਵਿੱਚ ਉਹ ਸਲੈਬਾਂ ਦੇ ਹੇਠਾਂ ਆ ਗਿਆ ਸੀ ਵਿੱਚ ਅਤੇ ਉਸ ਮੌਤ ਹੋ ਗਈ। ਜਾਣਕਾਰੀ ਮਿਲੀ ਹੈ ਕਿ ਜਦ ਉਹ ਟਰੱਕ ਵਿੱਚ ਲੋਡ ਕੀਤਾ ਸਾਮਾਨ ਸ਼ਿਫਟ ਕਰਨ ਲੱਗਾ ਤਾਂ ਬੈਲਟ ਟੁੱਟਣ ਕਾਰਨ ਟਰੱਕ ਵਿੱਚ ਪਿਆ ਸਾਮਾਨ ਉਸ ਦੇ ਉੱਪਰ ਡਿੱਗ ਪਿਆ ਸੀ।ਜਾਣਕਾਰੀ ਦਿੰਦਿਆਂ ਮ੍ਰਿਤਕ ਸੁਬੇਗ ਸਿੰਘ ਦੇ ਪਿਤਾ ਮਲਕੀਅਤ ਸਿੰਘ ਵਾਸੀ ਪੰਜਵੜ ਕਲਾਂ ਨੇ ਦੱਸਿਆ ਕਿ ਉਸ ਦਾ ਲੜਕਾ ਸੁਬੇਗ ਸਿੰਘ ਉਰਫ ਸੋਨੂੰ ਉਮਰ 33 ਸਾਲ ਜਿਸ ਨੂੰ ਸੱਤ ਮਹੀਨੇ ਪਹਿਲਾਂ ਉਸਨੇ 25 ਲੱਖ ਰੁਪਿਆ ਕਰਜ਼ਾ ਲੈ ਕੇ ਕੈਨੇਡਾ ਰੋਜ਼ੀ ਰੋਟੀ ਖਾਤਰ ਭੇਜਿਆ ਸੀ।

ਸੁਬੇਗ ਸਿੰਘ ਦਾ ਵਿਆਹ ਚਾਰ ਸਾਲ ਪਹਿਲਾਂ ਸ਼ਰਨਪ੍ਰੀਤ ਕੌਰ ਨਾਲ ਹੋਇਆ ਸੀ, ਉਨ੍ਹਾਂ ਦੀ ਤਿੰਨ ਸਾਲ ਦੀ ਇਕ ਬੇਟੀ ਵੀ ਹੈ। ਸੁਬੇਗ ਸਿੰਘ ਦੀਆਂ ਦੋ ਭੈਣਾਂ ਅਤੇ ਦੋ ਭਰਾ ਹਨ। ਕੈਨੇਡਾ ਵਿੱਚ ਟਰੱਕਿੰਗ ਖੇਤਰ ਵਿੱਚ ਵੱਖ-ਵੱਖ ਕਾਰਨਾ ਕਰਕੇ ਵਾਪਰ ਰਹੇ ਹਾਦਸਿਆਂ ਵਿੱਚ ਵਾਧਾ ਹੋਇਆ ਹੈ ਜਿਸ ਕਾਰਨ ਇਸ ਤਰਾਂ ਦੇ ਹਾਦਸਿਆਂ ਵਿੱਚ ਮੌਤਾ ਵੀ ਵੱਧ ਹੋ ਰਹੀਆਂ ਹਨ।