ਗ੍ਰਿਫ਼ਤਾਰ ਕੀਤੇ ਗਏ ਤਿੰਨ ਭਾਰਤੀਆਂ ਨੂੰ ਅਮਰੀਕਾ ਹਵਾਲੇ ਕਰੇਗਾ ਕੈਨੇਡਾ, ਡਰੱਗਜ਼ ਤਸਕਰੀ ਕਰਨ ਵਾਲੇ ਨੈੱਟਵਰਕ ਨਾਲ ਹਨ ਸਬੰਧ

ਕੈਨੇਡਾ ’ਚ ਗਿ੍ਰਫ਼ਤਾਰ ਕੀਤੇ ਗਏ ਤਿੰਨ ਭਾਰਤੀਆਂ ਨੂੰ ਮੈਕਸੀਕੋ ਤੇ ਉੱਤਰੀ ਅਮਰੀਕੀ ਦੇਸ਼ਾਂ ਦਰਮਿਆਨ ਡਰੱਗਜ਼ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਨਾਲ ਕਥਿਤ ਸਬੰਧਾਂ ਲਈ ਅਮਰੀਕਾ ਹਵਾਲੇ ਕੀਤਾ ਜਾਵੇਗਾ। ਐੱਫਬੀਆਈ ਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐੱਮਪੀ) ਵਿਚਾਲੇ ਸਾਂਝੀ ਮੁਹਿੰਮ ਨੇ ਸੰਗਠਿਤ ਅਪਰਾਧ ਗਿਰੋਹ ’ਚ ਕਥਿਤ ਭੂਮਿਕਾ ਲਈ 19 ਲੋਕਾਂ ਨੂੰ ਮੁਲਜ਼ਮ ਬਣਾਇਆ ਹੈ।

ਆਰਸੀਐੱਮਪੀ ਨੇ ਮੰਗਲਵਾਰ ਨੂੰ ਕਿਹਾ ਕਿ ਬਰੈਂਪਟਨ ਤੋਂ 25 ਸਾਲਾ ਆਯੂਸ਼ ਸ਼ਰਮਾ ਤੇ 60 ਸਾਲਾ ਗੁਰਅੰਮ੍ਰਿਤ ਸਿੱਧੂ ਅਤੇ ਕੈਲਗਰੀ ਤੋਂ 29 ਸਾਲਾ ਸ਼ੁਭਮ ਕੁਮਾਰ ਨੂੰ ਕੌਮਾਂਤਰੀ ਗਿ੍ਰਫ਼ਤਾਰੀ ਵਾਰੰਟ ਤਹਿਤ ਗਿ੍ਰਫ਼ਤਾਰ ਕੀਤਾ ਗਿਆ।

ਦੂਜੇ ਪਾਸੇ ਇਕ ਹੋਰ ਮਾਮਲੇ ’ਚ ਪੁਲਿਸ ਨੇ ਕਿਹਾ ਕਿ ਇਕ 29 ਸਾਲਾ ਭਾਰਤੀ ਡਰਾਈਵਰ ਨੂੰ ਟਰੱਕ ’ਚੋਂ 406 ਕਿੱਲੋ ਮੈਥਾਮਫੇਟਾਮਾਈਨ ਮਿਲਣ ਪਿੱਛੋਂ ਗਿ੍ਰਫ਼ਤਾਰ ਕੀਤਾ ਗਿਆ ਹੈ। ਵਿਨੀਪੈਗ ਦੇ ਕੋਮਲਪ੍ਰੀਤ ਸਿੱਧੂ ਨੂੰ ਮੈਨੀਟੋਬਾ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ 14 ਜਨਵਰੀ ਨੂੰ ਗਿ੍ਰਫ਼ਤਾਰ ਕੀਤਾ ਸੀ।