ਇਨੂੰ ਕਹਿੰਦੇ ਕਿਸਮਤ, ਚਿਕਨ ਖਰੀਦਣ ਲਈ ਨਿਕਲਿਆ ਘਰੋਂ, ਕਰੋੜ ਪਤੀ ਬਣ ਕੇ ਪਰਤਿਆ ਘਰ !

ਨਿਊਯਾਰਕ, 25 ਮਈ (ਰਾਜ ਗੋਗਨਾ)- ਬੀਤੇਂ ਦਿਨ ਘਰੋਂ ਸਟੋਰ ਤੇ ਚਿਕਨ ਖ਼ਰੀਦਣ ਗਿਆ ਇਕ ਅਮਰੀਕੀ ਵਿਅਕਤੀ ਕਰੋੜਪਤੀ ਬਣ ਗਿਆ ਇਹ ਪਤਾ ਨਹੀ ਹੁੰਦਾ ਕਿ ਕਿਸਮਤ ਕਦੋਂ ਅਤੇ ਕਿਸ ਰੂਪ ਵਿੱਚ ਤੁਹਾਡਾ ਸਾਥ ਦੇਣ ਵਿੱਚ ਆਵੇਗੀ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਉਦੋਂ ਤੱਕ ਘੋਰ ਗਰੀਬੀ ਵਿੱਚ ਰਹਿੰਦੇ ਸਨ ਅਤੇ ਰਾਤੋ-ਰਾਤ ਕਰੋੜਪਤੀ ਬਣ ਗਏ ਸਨ। ਪਰ ਇੱਕ ਆਦਮੀ ਇੱਕ ਟਰੱਕ ਡਰਾਈਵਰ ਘਰੋ ਚਿਕਨ ਖਰੀਦਣ ਲਈ ਫੂਡ ਲਾਇਨ ਗਰੌਸਰੀ ਸਟੋਰ ਸਾਊਥ ਬੌਸਟਨ ਵੈਸਟ ਵਰਜੀਨੀਆ ਤੇ ਗਿਆ ਅਤੇ ਗਰੋਸਰੀ ਦੇ ਨਾਲ ਇਕ ਲਾਟਰੀ ਵੀ ਖਰੀਦੀ ਅਤੇ ਉਹ ਕਰੋੜਪਤੀ ਬਣ ਕੇ ਘਰ ਵਾਪਸ ਆਇਆ।

ਉਸ ਗਰੋਸਰੀ ਸਟੋਰ ਵਿੱਚ ਕੀ ਹੋਇਆ? ਇੱਕ ਸਧਾਰਨ ਟਰੱਕ ਡਰਾਈਵਰ ਅਚਾਨਕ ਕਰੋੜਪਤੀ ਕਿਵੇਂ ਬਣ ਗਿਆ। ਆਓ ਜਾਣਦੇ ਹਾਂ ਇਸ ਕਹਾਣੀ ਵਿੱਚ ਇਹ ਘਟਨਾ ਅਸਲ ਵਿੱਚ ਕਿੱਥੇ ਵਾਪਰੀ ਸੀ।ਲਾਟਰੀ ਟਿਕਟਾਂ ਬਹੁਤ ਸਾਰੇ ਲੋਕਾਂ ਦੁਆਰਾ ਖਰੀਦੀਆਂ ਜਾਂਦੀਆਂ ਹਨ ਜੋ ਬਿਨਾਂ ਮਿਹਨਤ ਦੇ ਅਤੇ ਸਿਰਫ ਕਿਸਮਤ ਨਾਲ ਅਮੀਰ ਬਣਨਾ ਚਾਹੁੰਦੇ ਹਨ। ਪਰ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੇ ਇਸ ਤਰ੍ਹਾਂ ਲਾਟਰੀ ਟਿਕਟਾਂ ਖਰੀਦੀਆਂ ਹਨ। ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਲਾਟਰੀ ਦੀਆਂ ਟਿਕਟਾਂ ਖਰੀਦਣ ਲਈ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਕਰਜ਼ੇ ਵਿੱਚ ਚਲੇ ਗਏ ਅਤੇ ਦੀਵਾਲੀਆ ਹੋ ਗਏ।

ਪਰ ਜੇ ਕੁਝ ਹੀ ਖੁਸ਼ਕਿਸਮਤ ਹਨ, ਤਾਂ ਬਹੁਤ ਸਾਰਿਆ ਨੂੰ ਟਿਕਟ ‘ਤੇ ਖਰਚ ਕੀਤੇ ਪੈਸੇ ਵੀ ਵਾਪਸ ਨਹੀਂ ਮਿਲਦੇ। ਹਾਲਾਂਕਿ, ਉਹ ਬਿਨਾਂ ਰੁਕੇ ਲਾਟਰੀ ਟਿਕਟਾਂ ਖਰੀਦਣਾ ਜਾਰੀ ਹੀ ਰੱਖਦੇ ਹਨ। ਪਰ ਇਸ ਲਾਟਰੀ ਟਿਕਟ ਨੇ ਅਮਰੀਕਾ ਦੇ ਵਰਜੀਨੀਆ ਸੂਬੇ ਦੇ ਇੱਕ ਟਰੱਕ ਡਰਾਈਵਰ ਦੀ ਕਿਸਮਤ ਬਦਲ ਕੇ ਰੱਖ ਦਿੱਤੀ ਅਤੇ ਉਸ ਨੇ 4 ਕਰੋੜ ਰੁਪਏ ਦੀ ਲਾਟਰੀ ਜਿੱਤੀ। ਇਹ ਘਟਨਾ ਅਮਰੀਕਾ ਦੇ ਵਰਜੀਨੀਆ ਸੂਬੇ ਦੀ ਹੈ।ਜੇਤੂ ਰਸਲ ਗੋਮਸ ਨਾਮੀੰ ਵਿਅਕਤੀ ਦੱਖਣੀ ਬੋਸਟਨ, ਵਰਜੀਨੀਆ ਰਾਜ ਦਾ ਇੱਕ ਟਰੱਕ ਡਰਾਈਵਰ, ਚਿਕਨ ਖ਼ਰੀਦਣ ਲਈ ਸਟੋਰ ਵਿੱਚ ਗਿਆ।ਚਿਕਨ ਲੈਣ ਤੋ ਬਾਅਦ, ਰਸਲ ਗੋਮਸ ਨੇ ਉੱਥੇ ਇੱਕ ਸਕ੍ਰੈਚ ਆਫ ਲਾਟਰੀ ਦੀ ਟਿਕਟ ਖਰੀਦੀ। ਸਾਰੀ ਖਰੀਦਦਾਰੀ ਪੂਰੀ ਕਰਨ ਤੋਂ ਬਾਅਦ, ਉਸਨੇ ਲਾਟਰੀ ਟਿਕਟ ਸਕ੍ਰੈਚ ਕਰਨ ਦਾ ਫੈਸਲਾ ਕੀਤਾ। ਰਸੇਲ ਗੋਮਸ ਜੋ ਖਰੀਦਦਾਰੀ ਕਰਨ ਤੋਂ ਬਾਅਦ ਪਾਰਕਿੰਗ ਵਿੱਚ ਗਿਆ, ਉਸ ਨੇ ਲਾਟਰੀ ਦੀ ਟਿਕਟ ਨੂੰ ਖੁਰਚਿਆ ਅਤੇ ਹੈਰਾਨ ਹੋ ਗਿਆ।ਜਦੋ ਉਸ ਲਾਟਰੀ ਵਿੱਚ 5 ਲੱਖ ਡਾਲਰ ਦਾ ਉਸ ਦਾ ਇਨਾਮ ਨਿਕਲ ਆਇਆ , ਜੋ ਕਿ ਭਾਰਤੀ ਮੁਦਰਾ ਦੇ ਮੁਤਾਬਕ 4 ਕਰੋੜ ਰੁਪਿਆ ਬਣਦਾ ਹੈ।