ਅਯੁੱਧਿਆ ਦਾ ਰਾਮ ਮੰਦਰ ਇਨ੍ਹੀਂ ਦਿਨੀਂ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਸ਼੍ਰੀ ਰਾਮ ਲੱਲਾ ਆਪਣੇ ਮੰਦਰ ਵਿੱਚ ਵਿਰਾਜਮਾਨ ਹੋਣ ਜਾ ਰਹੇ ਹਨ। ਇਸੇ ਦੌਰਾਨ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਵੀ ਰਾਮ ਮੰਦਰ ਦਾ ਨਿਰਮਾਣ ਹੋਣ ਜਾ ਰਿਹਾ ਹੈ। ਲਗਭਗ 721 ਫੁੱਟ ਦੀ ਉਚਾਈ ਵਾਲਾ ਇਹ ਮੰਦਰ ਦੁਨੀਆ ਦਾ ਸਭ ਤੋਂ ਉੱਚਾ ਮੰਦਰ ਹੋਵੇਗਾ।
ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਰਾਮ ਮੰਦਰ ਦਾ ਨਿਰਮਾਣ ਸ਼੍ਰੀ ਰਾਮ ਵੈਦਿਕ ਐਂਡ ਕਲਚਰਲ ਟਰੱਸਟ ਵੱਲੋਂ ਕੀਤਾ ਜਾਵੇਗਾ। ਸ੍ਰੀ ਸੀਤਾਰਾਮ ਟਰੱਸਟ ਦੇ ਉਪ ਮੁਖੀ ਡਾ: ਹਰਿੰਦਰ ਰਾਣਾ ਨੇ ਦੱਸਿਆ ਕਿ ਪਰਥ ਸ਼ਹਿਰ ਵਿੱਚ 150 ਏਕੜ ਜ਼ਮੀਨ ’ਤੇ 600 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਰਾਮ ਮੰਦਰ ਦਾ ਨਿਰਮਾਣ ਕੀਤਾ ਜਾਵੇਗਾ। ਇਸ ਟਰੱਸਟ ਦੇ ਚੇਅਰਮੈਨ ਡਾ: ਦਿਲਾਵਰ ਸਿੰਘ ਹਨ, ਜੋ ਪਿਛਲੇ 35 ਸਾਲਾਂ ਤੋਂ ਆਸਟ੍ਰੇਲੀਆ ਵਿਚ ਰਹਿ ਰਹੇ ਹਨ |