ਦੁਬਈ ’ਚ ਪੰਜਾਬੀ ਨੌਜਵਾਨ ਨੂੰ ਗੋਲ਼ੀ ਮਾਰਨ ਦੇ ਹੁਕਮ, ਸਜ਼ਾ ਮੁਆਫੀ ਲਈ ਦੇਣੀ ਪਵੇਗੀ 60 ਲੱਖ ਰੁਪਏ ਬਲੱਡ ਮਨੀ

ਹੁਸ਼ਿਆਰਪੁਰ ਦੇ ਪਿੰਡ ਸਰਹਾਲਾ ਕਲਾਂ ਦੇ ਰਹਿਣ ਵਾਲੇ ਨੌਜਵਾਨ ਨੂੰ ਦੁਬਈ ਵਿਚ ਗੋਲੀ ਮਾਰਨ ਦੇ ਹੁਕਮ ਦਿਤੇ ਹਨ। ਨੌਜਵਾਨ ਇਕ ਪਾਕਿਸਤਾਨੀ ਨਾਗਰਿਕ ਦੇ ਕਤਲ ਦੇ ਦੋਸ਼ ਅਧੀਨ ਪਿਛਲੇ ਚਾਰ ਸਾਲਾਂ ਤੋਂ ਦੁਬਈ ਦੀ ਜੇਲ ਵਿਚ ਬੰਦ ਹੈ। ਨੌਜਵਾਨ ਨੂੰ ਗੋਲੀ ਮਾਰਨ ਦੇ ਹੁਕਮ ਜਾਂ 60 ਲੱਖ਼ ਰੁਪਏ ਦੀ ਬਲੱਡ ਮਨੀ ਜਲਦ ਜਮ੍ਹਾਂ ਕਰਵਾਉਣ ਦੇ ਹੁਕਮ ਮਿਲੇ ਹਨ। ਇਹ ਸੂਚਨਾ ਮਿਲਦੇ ਹੀ ਪਰਿਵਾਰ ਜਿੱਥੇ ਪੂਰੀ ਤਰ੍ਹਾਂ ਟੁੱਟ ਗਿਆ ਹੈ, ਉੱਥੇ ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਆਪਣੇ ਪੁੱਤਰ ਨੂੰ ਬਚਾਉਣ ਦੀ ਗੁਹਾਰ ਲਗਾਈ ਹੈ।