ਐਲੋਨ ਮਸਕ ਨੇ ਡਿਲੀਟ ਕੀਤਾ ਡੀਪਫੇਕ ਵੀਡੀਓ ਸ਼ੇਅਰ ਕਰਨ ਵਾਲਾ ‘X’ ਅਕਾਊਂਟ

ਸਾਊਂਥ ਅਭਿਨੇਤਰੀ ਰਸ਼ਮਿਕਾ ਮੰਦਾਨਾ ਦੀ ਇਕ ਡੀਪਫੇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਕਾਰੀ ਨੇ ਸਖਤੀ ਦਿਖਾਈ, ਜਿਸਤੋਂ ਬਾਅਦ ਹੁਣ ਐਕਸ ਨੇ ਉਸ ਅਕਾਊਂਟ ਨੂੰ ਡਿਲੀਟ ਕਰ ਦਿੱਤਾ ਗਿਆ ਹੈ ਜਿਸ ਤੋਂ ਵਾਰ-ਵਾਰ ਕਿਸੇ-ਨਾ-ਕਿਸੇ ਦੀ ਡੀਪਫੇਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਸੀ।

ਰਸ਼ਮਿਕਾ ਮੰਦਾਨਾ ਤੋਂ ਪਹਿਲਾਂ ਇਸ ਐਕਸ ਅਕਾਊਂਟ ਤੋਂ ਆਲੀਆ ਭੱਟ, ਕਿਆਰਾ ਆਡਵਾਨੀ, ਕਾਲੋਜ, ਦੀਪਿਕਾ ਪਾਦੁਕੋਣ ਅਤੇ ਹੋਰ ਬਾਲੀਵੁੱਡ ਅਭਿਨੇਤਰੀਆਂ ਦੀ ਫੇਕ ਵੀਡੀਓ ਸ਼ੇਅਰ ਕੀਤੀ ਸੀ। ਇਸ ਅਕਾਊਂਟ ਦਾ ਹੈਂਡਲ @crazyashfan ਸੀ ਜੋ ਕਿ ਹੁਣ ਨਹੀਂ ਹੈ। ਇਸ ਅਕਾਊਂਟ ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਇਸ ਅਕਾਊਂਟ ਤੋਂ ਹੁਣ ਤਕ ਕੁੱਲ 39 ਪੋਸਟਾਂ ਸ਼ੇਅਰ ਕੀਤੀਆਂ ਗਈਆਂ ਸਨ, ਜਿਸ ਵਿਚ ਬਾਲੀਵੁੱਡ ਅਭਿਨੇਤਰੀਆਂ ਦੀਆਂ ਏ.ਆਈ. ਵੀਡੀਓ ਅਤੇ ਤਸਵੀਰਾਂ ਸਨ। ਇਹ ਅਕਾਊਂਟ ਆਪਣੇ ਵਰਗੇ ਹੀ ਚਾਰ ਹੋਰ ਅਕਾਊਂਟਸ ਨੂੰ ਫਾਲੋ ਵੀ ਕਰ ਰਿਹਾ ਸੀ।

ਫੜ੍ਹੇ ਜਾਣ ‘ਤੇ 3 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਜਾ ਜੁਰਮਾਨਾ
ਸਾਊਥ ਅਭਿਨੇਤਰੀ ਰਸ਼ਮਿਕਾ ਮੰਦਾਨਾ ਦੀ ਡੀਪਫੇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਲੈਕਟ੍ਰੋਨਿਕਸ ਅਤੇ ਆਈ.ਟੀ. ਮੰਤਰਾਲਾ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਇਕ ਐਡਵਾਈਜ਼ਰੀ ਜਾਰੀ ਕੀਤੀ ਅਤੇ ਮੌਜੂਦਾ ਐਡਵਾਈਜ਼ਰੀ ਨੂੰ ਵੀ ਦੋਹਰਾਇਆ। ਮੰਤਰਾਲਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੰਮ ਲਈ 3 ਸਾਲ ਦੀ ਜੇਲ ਦੀ ਸਜ਼ਾ ਹੋ ਸਕਦੀ ਹੈ ਅਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।