ਜੇਕਰ ਤੁਸੀਂ ਬੱਚੇ ਬਾਰੇ ਮਨ ਬਣਾ ਲਿਆ ਹੈ ਤੁਸੀਂ ਅਤੇ ਤੁਹਾਡਾ ਆਉਣ ਵਾਲਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਰਹੇ ਆਓ ਜਾਣੀਏ

ਇਕ ਤੋਂ ਜ਼ਿਆਦਾ ਗਰਭਪਾਤ ਹੋ ਚੁੱਕੇ ਹਨ ਤਾਂ ਡਾਕਟਰ ਦੀ ਸਲਾਹ ਲਵੋ

ਤੁਸੀਂ ਪੂਰੇ 9 ਮਹੀਨੇ ਤੱਕ ਆਪਣੇ ਬੱਚੇ ਲਈ ਪੌਸ਼ਟਿਕ ਆਹਾਰ ਲੈਣਾ ਹੈ

ਗਰਭਕਾਲ ਮਹੀਨਿਆਂ ਵਿਚ ਨਹੀਂ ਹਫ਼ਤਿਆਂ ਵਿਚ ਨਾਪਦੇ ਨੇ ਡਾਕਟਰ

ਗਰਭਵਤੀ ਔਰਤਾਂ ਆਮ ਔਰਤਾਂ ਦੇ ਮੁਕਾਬਲੇ ਕਾਫ਼ੀ ਸਵਾਦਿਸ਼ਟ ਹੁੰਦੀਆਂ ਹਨ

ਗਰਭ ਅਵਸਥਾ ਦੌਰਾਨ ਹਵਾਈ ਸਫ਼ਰ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ

ਗਰਭ ਅਵਸਥਾ ਦੌਰਾਨ ਕੁਝ ਤਸਵੀਰਾਂ ਖਿਚਵਾ ਕੇ ਰੱਖੋ ਜਿਸ ਨੂੰ ਅੱਗੇ ਜਾ ਕੇ ਤੁਸੀਂ ਅਤੇ ਤੁਹਾਡਾ ਬੱਚਾ ਦੇਖ ਕੇ ਖ਼ੁਸ਼ ਹੋਵੋਗੇ

ਔਰਤ ਦੀ ਜ਼ਿੰਦਗੀ ਵਿਚ ਗਰਭ ਅਵਸਥਾ ਇਕ ਅਜਿਹਾ ਸਫਰ ਹੁੰਦਾ ਹੈ, ਜੋ ਕਿ ਜੋਖ਼ਮ ਭਰਿਆ ਤਾਂ ਹੁੰਦਾ ਹੈ ਪਰ ਹੁੰਦਾ ਬਹੁਤ ਅਨੰਦਦਾਇਕ ਹੈ। ਇਸ ਸਮੇਂ ਦੌਰਾਨ ਔਰਤ ਨੂੰ ਆਪਣੇ ਅੰਦਰ ਪਲ ਰਹੇ ਨਵੇਂ ਜੀਵ ਬਾਰੇ ਨਿੱਤ ਨਵੀਆਂ ਗੱਲਾਂ ਦਾ ਪਤਾ ਚਲਦਾ ਹੈ ਅਤੇ ਉਹ ਆਪਣੇ ਪੇਟ ਵਿਚ ਪਲ ਰਹੇ ਬੱਚੇ ਨਾਲ ਵੀ ਗੱਲਾਂ ਕਰਦੀ ਰਹਿੰਦੀ ਹੈ। ਉਪਰੋਕਤ ਗੱਲਾਂ ਦਾ ਧਿਆਨ ਰੱਖ ਕੇ ਹਰ ਗਰਭਵਤੀ ਔਰਤ ਸਿਹਤਮੰਦ ਅਤੇ ਤੰਦਰੁਸਤ ਬੱਚੇ ਨੂੰ ਜਨਮ ਦੇ ਸਕਦੀ ਹੈ।ਗਰਭ ਅਵਸਥਾ ਉਸ ਨੂੰ ਕਹਿੰਦੇ ਹਨ ਜਿਸ ਵਿਚ ਇਕ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਇਹ ਔਰਤ ਅਤੇ ਮਰਦ ਦੇ ਸਰੀਰਕ ਸਬੰਧਾਂ ਨਾਲ ਜਾਂ ਸਹਾਇਤਾ ਪ੍ਰਜਣਨ ਤਕਨਾਲੋਜੀ ਦੁਆਰਾ ਹੋ ਸਕਦੀ ਹੈ ਜਿਸ ਨੂੰ ਗਰਭ ਅਵਸਥਾ ਕਹਿੰਦੇ ਹਨ

ਜੇਕਰ ਤੁਸੀਂ ਬੱਚੇ ਬਾਰੇ ਮਨ ਬਣਾ ਲਿਆ ਹੈ ਤੁਸੀਂ ਅਤੇ ਤੁਹਾਡਾ ਆਉਣ ਵਾਲਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਰਹੇ ਗਰਭ ਧਾਰਨ ਕਰਨ ਤੋਂ ਪਹਿਲਾਂ ਲੇਡੀ ਡਾਕਟਰ ਨੂੰ ਮਿਲ ਕੇ ਇਹ ਸਲਾਹ ਕਰ ਸਕਦੇ ਹੋ ਕੀ ਗਰਭ ਅਵਸਥਾ ਦੌਰਾਨ ਖਾਣ ਵਾਲੀਆਂ ਦਵਾਈਆਂ ਅਤੇ ਗਰਭ ਅਵਸਥਾ ਵਿਚ ਭੋਜਨ ਵਿੱਚ ਕੀ ਨਹੀਂ ਖਾਣਾ ਤੇ ਕੀ ਨਹੀਂ ਖਾਣਾ ਚਾਹੀਦਾ ਤੁਹਾਡੀਆਂ ਆਦਤਾਂ ਜੀਵਨਸ਼ੈਲੀ ਟੀਕਾਕਰਨ ਦੀ ਸਲਾਹ ਸਮੇਂ ਸਮੇਂ ਇਹ ਲੇਡੀ ਡਾਕਟਰ ਤੁਹਾਨੂੰ ਦਿੰਦੀ ਰਹਿੰਦੀ ਹੈ ਜੇਕਰ ਤੁਸੀਂ ਬੱਚਾ ਲੈਣ ਬਾਰੇ ਸੋਚ ਹੀ ਲਿਆ ਹੈ ਤਾਂ ਤੁਸੀਂ ਹੁਣੇ ਹੀ ਆਪਣੇ ਡਾਕਟਰ ਦੀ ਚੋਣ ਕਰ ਲਓ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਕੋਈ ਪਰੇਸ਼ਾਨੀ ਨਾ ਆਵੇ ਗਰਭ ਧਾਰਨ ਕਰਨ ਤੋਂ ਪਹਿਲਾਂ ਤੁਸੀਂ ਦੰਦਾਂ ਦੇ ਡਾਕਟਰ ਕੋਲ ਜਾ ਕੇ ਆਪਣੇ ਦੰਦਾਂ ਅਤੇ ਮਸੂੜਿਆਂ ਦੀ ਚੰਗੀ ਤਰ੍ਹਾਂ ਜਾਂਚ ਕਰਵਾਓ ਗਰਭ ਧਾਰਨ ਹੋਣ ਤੇ ਤੁਸੀਂ ਦੰਦਾਂ ਦੀ ਕੋਈ ਸਰਜਰੀ ਨਹੀਂ ਕਰਵਾ ਸਕਦੇ ਜੇ ਤੁਹਾਨੂੰ ਪਹਿਲਾਂ ਕਦੇ ਗਰਭ ਧਾਰਨ ਵਿੱਚ ਕੋਈ ਪ੍ਰੇਸ਼ਾਨੀ ਆਈ ਸੀ ਇਕ ਤੋਂ ਜ਼ਿਆਦਾ ਗਰਭਪਾਤ ਹੋ ਚੁੱਕੇ ਹਨ ਤਾਂ ਆਪਣੀ ਡਾਕਟਰ ਨੂੰ ਦੱਸੋ ਸਲਾਹ ਕਰੋ ਤਾਂ ਕਿ ਕੋਈ ਅੱਗੋਂ ਪਰੇਸ਼ਾਨੀ ਦੁਬਾਰਾ ਨਾ ਆਵੇ ਤੁਹਾਨੂੰ ਆਪਣੀ ਅਤੇ ਆਪਣੇ ਪਤੀ ਦੀ ਫੈਮਿਲੀ ਨੂੰ ਵੇਖ ਕੇ ਪਤਾ ਲਗਾਉਣਾ ਪਵੇਗਾ ਕਿ ਕੋਈ ਖਾਨਦਾਨੀ ਰੋਗ ਤਾਂ ਨਹੀਂ ਹੈ ਜੇਕਰ ਤੁਸੀਂ ਲੰਮੇ ਸਮੇਂ ਤੱਕ

ਗਰਭਵਤੀ ਨਹੀਂ ਹੋ ਸਕੇ ਤਾਂ ….ਡਾ. ਦੀ ਸਲਾਹ ਲਵੋ

ਗਰਭ ਅਵਸਥਾ ਦੌਰਾਨ ਤੁਹਾਨੂੰ ਕੁਝ ਟੈਸਟਾਂ ਲਈ ਵੀ ਤਿਆਰ ਰਹਿਣਾ ਪਵੇਗਾ ਸਕੈਨਿੰਗ. ਥਾਇਰਾਇਡ . ਹੈਪੇਟਾਇਟਸ .ਐਂਟੀਬਾਡੀਜ਼ ਹਾਈ ਬਲੱਡ ਪ੍ਰੈਸ਼ਰ .ਸ਼ੂਗਰ. ਯੌਨੀ ਸੰਬੰਧੀ ਰੋਗ ਜੇਕਰ ਜਾਂਚ ਦੌਰਾਨ ਕਿਸੇ ਰੋਗ ਦਾ ਪਤਾ ਲੱਗੇ ਤਾਂ ਤੁਰੰਤ ਇਲਾਜ ਕਰਵਾ ਲਓ ਸੰਤੁਲਿਤ ਭੋਜਨ ਖਾਓ ਜਣੇਪੇ ਤੋਂ ਪਹਿਲਾਂ ਵਿਟਾਮਿਨ ਜ਼ਰੂਰ ਲਵੋ ਜੇਕਰ ਤੁਹਾਡਾ ਭਾਰ ਵਧ ਜਾਂ ਘਟ ਰਿਹਾ ਹੈ ਤਾਂ ਇਹ ਦੋਨੋਂ ਸਥਿਤੀਆਂ ਹੀ ਗਰਭ ਧਰਨ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਜੇਕਰ ਗਰਭ ਧਾਰਨ ਕਰ ਵੀ ਲਿਆ ਹੈ ਤਾਂ ਵੀ ਗਰਭ ਅਵਸਥਾ ਦੀਆਂ ਮੁਸ਼ਕਲਾਂ ਆ ਸਕਦੀਆਂ ਹਨ ਜ਼ਰੂਰਤ ਦੇ ਹਿਸਾਬ ਨਾਲ ਕੈਲੋਰੀ ਦੀ ਮਾਤਰਾ ਘਟਾਓ ਜਾਂ ਵਧਾਓ ਭਾਰ ਘਟਾਉਣਾ ਹੋਵੇ ਤਾਂ ਹੌਲੀ ਹੌਲੀ ਘਟਾਓ ਇਸ ਅਵਸਥਾ ਦੌਰਾਨ ਗਰਭ ਨੂੰ ਦੋ ਤਿੰਨ ਮਹੀਨੇ ਟਾਲ ਦਿਓ ਅਸੰਤੁਲਿਤ ਡਾਈਟਿੰਗ ਨੁਕਸਾਨ ਪਹੁੰਚਾ ਸਕਦੀ ਹੈ ਜੇਕਰ ਤੁਸੀਂ ਕਮਜ਼ੋਰ ਹੋ ਤਾਂ ਸੰਤੁਲਤ ਭੋਜਨ ਖਾਣਾ ਸ਼ੁਰੂ ਕਰ ਦਿਓ ਤਾਂ ਕਿ ਆਉਣ ਵਾਲਾ ਬੱਚਾ ਤੰਦਰੁਸਤ ਸਰੀਰ ਵਿੱਚ ਆਪਣੀ ਗ੍ਰੋਥ ਚੰਗੀ ਤਰ੍ਹਾਂ ਕਰ ਸਕੇ

ਜੇਕਰ ਤੁਸੀਂ ਕਸਰਤ ਕਰਨ ਦੇ ਆਦੀ ਹੋ ਤਾਂ ਇਹ ਤੁਹਾਡੇ ਲਈ ਬਹੁਤ ਵਧੀਆ ਹੈ ਕਸਰਤ ਕਰਨ ਨਾਲ ਤੁਹਾਡਾ ਭਾਰ ਘੱਟ ਹੋਵੇਗਾ ਅਤੇ ਮਾਸਪੇਸ਼ੀਆਂ ਲਚਕੀਲੀਆਂ ਹੋ ਜਾਣਗੀਆਂ ਜ਼ਿਆਦਾ ਕਸਰਤ ਕਰਨੀ ਵੀ ਮਾੜੀ ਹੈ ਇਸ ਨਾਲ ਤੁਸੀਂ ਗਰਭ ਧਾਰਨ ਨਹੀਂ ਕਰ ਸਕੋਗੇ ਕੁਝ ਦਵਾਈਆਂ ਵੀ ਅਜਿਹੀਆਂ ਹੁੰਦੀਆਂ ਹਨ ਜੋ ਗਰਭ ਅਵਸਥਾ ਤੋਂ ਪਹਿਲਾਂ ਜਾਂ ਬਾਅਦ ਵਿੱਚ ਲੈਣੀਆਂ ਖ਼ਤਰਨਾਕ ਹੁੰਦੀਆਂ ਹਨ ਜੇਕਰ ਤੁਸੀਂ ਵੀ ਕੋਈ ਦਵਾਈ ਖਾ ਰਹੇ ਹੋ ਤਾਂ ਤੁਰੰਤ ਡਾਕਟਰ ਦੀ ਸਲਾਹ ਲੈ ਲਵੋ ਹਰਬਲ ਦਵਾਈਆਂ ਕੁਦਰਤੀ ਮੰਨੀਆਂ ਜਾਂਦੀਆਂ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਸੁਰੱਖਿਅਤ ਹੋਣਗੀਆਂ ਗਰਭ ਅਵਸਥਾ ਦੌਰਾਨ ਹਰਬਲ ਦਵਾਈਆਂ ਵੀ ਡਾਕਟਰ ਦੀ ਸਲਾਹ ਤੋਂ ਬਗੈਰ ਨਾ ਲਓ ਕੈਫੀਨ ਦੀ ਮਾਤਰਾ ਨਾਲ ਲਓ । ਕੌਫ਼ੀ ਤੇ ਚਾਹ ਦੀ ਮਾਤਰਾ ਵੀ ਘੱਟ ਕਰ ਦਿਓ ਜੇਕਰ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਇਸ ਨੂੰ ਵੀ ਪੀਣਾ ਵੀ ਬੰਦ ਕਰ ਦਿਓ ਅਲਕੋਹਲ ਪੀਣ ਨਾਲ ਗਰਭ ਧਾਰਨ ਕਰਨ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ ਅਜਿਹੀ ਸਥਿਤੀ ਵਿਚ ਤੰਬਾਕੂ ਖਾਣਾ ਬਿਲਕੁਲ ਛੱਡ ਦਿਓ ਰੇਡੀਏਸ਼ਨ ਤੋਂ ਆਪਣਾ ਬਚਾਓ ਕਰੋ ਰਸਾਇਣਾਂ ਤੋਂ ਵੀ ਆਪਣਾ ਬਚਾਅ ਕਰਨਾ ਚਾਹੀਦਾ ਹੈ

ਗਰਭ ਧਾਰਨ

ਹਰ ਰੋਜ਼ ਸੈਕਸ ਕਰਨ ਨਾਲ ਸਪਰਮ ਦੀ ਗਿਣਤੀ ਘੱਟ ਹੁੰਦੀ ਹੈ ਇਸ ਕਰਕੇ ਗਰਭ ਧਾਰਨ ਕਰਨਾ ਔਖਾ ਹੋ ਸਕਦਾ ਹੈ ਜੇਕਰ ਤੁਸੀਂ ਕੋਈ ਖਿਡਾਰੀ ਹੋ ਜਿਵੇਂ ਕਿ ਫੁੱਟਬਾਲ. ਹਾਕੀ .ਬੇਸਬਾਲ. ਕਬੱਡੀ .ਘੋੜ ਸਵਾਰੀ .ਖੇਡਦੇ ਹੋ ਤਾਂ ਧਿਆਨ ਨਾਲ ਆਪਣੇ ਜਨਣ ਅੰਗਾਂ ਦੀ ਸੁਰੱਖਿਆ ਕਰੋ ਸਾਈਕਲ ਚਲਾਉਂਦੇ ਸਮੇਂ ਵੀ ਸਾਈਕਲ ਦੀ ਸੀਟ ਦਾ ਦਬਾਅ ਪੈਣ ਨਾਲ ਕਈ ਧਮਣੀਆਂ ਨੂੰ ਨੁਕਸਾਨ ਹੁੰਦਾ ਹੈ ਅਜਿਹਾ ਕਰਦੇ ਸਮੇਂ ਜਨ ਅੰਗਾਂ ਵਿੱਚ ਕੁਝ ਝੁੰਜਲਾਹਟ ਅਤੇ ਸੁੰਨ ਹੋਣ ਤੇ ਤੁਰੰਤ ਡਾਕਟਰ ਨੂੰ ਮਿਲੋ ਆਪਣੇ ਆਪ ਨੂੰ ਸ਼ਾਂਤ ਰੱਖੋ ਤਣਾਅਮੁਕਤ ਰਹੋ ਨਤੀਜੇ ਉਨੀ ਜਲਦੀ ਸਾਹਮਣੇ ਆਉਣਗੇ ।

ਗਰਭਵਤੀ ਹੋਣ ਦੀਆ ਨਿਸ਼ਾਨੀਆ

ਮਹਾਵਾਰੀ ਦਾ ਨਾ ਆਉਣਾ, ਛਾਤੀ ਦਾ ਨਰਮ/ਨਾਜੁਕ . ਦਿਲ ਦਾ ਕੱਚਾ ਹੋਣਾ ਤੇ ਉਲਟੀਆ ਆਉਣਾ, ਥਕਾਵਟ ਮਹਿਸੂਸ ਹੋਣਾ, ਬਾਰ-ਬਾਰ ਪੇਸ਼ਾਬ ਦਾ ਆਉਣਾ, ਸਵਾਦ ਤੇ ਸੁਘੰਧ ਵਿਚ ਫਰਕ ਮਹਿਸੂਸ ਹੋਣਾ, ਕਬਜ ਹੋਣਾ

9 ਮਹੀਨੇ ਤੇ ਖਾਣ ਪੀਣ

ਆਓ ਤੁਹਾਨੂੰ ਦੱਸ ਦਿਆਂ ਕਿ ਨੌੰ ਮਹੀਨੇ ਅਤੇ ਤੁਹਾਡਾ ਖਾਣ ਪੀਣ ਕਿਹੋ ਜਿਹਾ ਹੋਣਾ ਚਾਹੀਦਾ ਹੈ ਹੁਣ ਤੁਹਾਡੇ ਪੇਟ ਅੰਦਰ ਇਕ ਨੰਨ੍ਹਾ ਜਿਹਾ ਬੱਚਾ ਪਲ ਰਿਹਾ ਹੈ ਤੁਸੀਂ ਪੂਰੇ ਨੌਂ ਮਹੀਨੇ ਤੱਕ ਆਪਣੇ ਬੱਚੇ ਲਈ ਪੌਸ਼ਟਿਕ ਆਹਾਰ ਲੈਣਾ ਹੈ ਜਦੋਂ ਵੀ ਤੁਸੀਂ ਕੁਝ ਖਾਓ ਪੀਵੋ ਤਾਂ ਤੁਸੀਂ ਆਪਣੇ ਬੱਚੇ ਸਬੰਧੀ ਸੋਚੋ ਜੇਕਰ ਤੁਸੀਂ ਭੁੱਖੇ ਰਹੋਗੇ ਤਾਂ ਤੁਹਾਡਾ ਬੱਚਾ ਵੀ ਭੁੱਖਾ ਰਹਿ ਜਾਵੇਗਾ ਦੁੱਧ ਦਹੀਂ ਅਨਾਜ ਸਬਜ਼ੀਆਂ ਖਾਓ ਤੁਹਾਨੂੰ ਹਰ ਰੋਜ਼ 300 ਕੈਲਰੀ ਤੋਂ ਵੱਧ ਲੋੜ ਪੈਣੀ ਹੈ ਤੁਹਾਡੇ ਹਾਰਮੋਨ ਵਿਚ ਬਦਲਾਅ ਵੀ ਆਵੇਗਾ ਚਿੰਤਾ ਨਾ ਕਰੋ ਕਈ ਔਰਤਾਂ ਗਰਭਵਤੀ ਅਵਸਥਾ ਦੌਰਾਨ ਚਿੰਤਤ ਰਹਿੰਦੀਆਂ ਹਨ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਆਪਣੇ ਮਨ ਦੀ ਬਾਤ ਆਪਣੇ ਪਤੀ ਨਾਲ ਹਰ ਰੋਜ਼ ਸਾਂਝੀ ਕਰੋ ਕੋਈ ਪ੍ਰੇਸ਼ਾਨੀ ਹੈ ਤਾਂ ਡਾਕਟਰ ਨੂੰ ਦੱਸੋ

ਗਰਭਪਾਤ ਹੋਣ ਦੇ ਲੱਛਣ

ਆਓ ਤੁਹਾਨੂੰ ਦੱਸਦੇ ਹਾਂ ਗਰਭਪਾਤ ਹੋਣ ਦੇ ਲੱਛਣ .ਜਦੋਂ ਤੁਹਾਡੇ ਪੇਟ ਦੇ ਹੇਠਲੇ ਹਿੱਸੇ ਵਿਚ ਦਰਦ ਨਾਲ ਖ਼ੂਨ ਰਿਸਦਾ ਹੋਵੇ ਇਕ ਦਿਨ ਤੋਂ ਵੱਧ ਤੇਜ਼ ਦਰਦ ਹਲਕਾ ਖ਼ੂਨ ਦੋ ਚਾਰ ਦਿਨ ਤੱਕ ਰਿਸਦਾ ਰਹੇ ਹਲਕਾ ਸਲੇਟੀ ਜਾਂ ਗੁਲਾਬੀ ਰਸਾਅ ਹੋਵੇ ਤਾਂ ਸਮਝ ਲਓ ਗਰਭਪਾਤ ਸ਼ੁਰੂ ਹੋ ਗਿਆ ਹੈ ਅਜਿਹੇ ਟੈਮ ਤੁਸੀਂ ਡਾਕਟਰ ਕੋਲ ਤੁਰੰਤ ਜਾਓ

ਗਰਭਕਾਲ ਮਹੀਨਿਆਂ ਵਿਚ ਨਹੀਂ ਹਫ਼ਤਿਆਂ ਵਿਚ ਨਾਪਦੇ ਨੇ ਡਾਕਟਰ

ਉਂਜ ਤਾਂ ਗਰਭਕਾਲ ਮਹੀਨਿਆਂ ਵਿਚ ਨਾਪਿਆ ਜਾਂਦਾ ਹੈ ਪ੍ਰੰਤੂ ਡਾਕਟਰ ਇਸ ਨੂੰ ਹਫ਼ਤਿਅਾਂ ਵਿੱਚ ਗਿਣਦੇ ਹਨ ਗਰਭਕਾਲ ਦੌਰਾਨ ਤੁਸੀਂ ਇੱਕ ਤੋਂ ਚਾਰ ਹਫ਼ਤੇ ਤੱਕ ਦੇਖਣ ਵਿੱਚ ਗਰਭਵਤੀ ਨਹੀਂ ਲੱਗਦੇ ਪਰ ਮਹਿਸੂਸ ਹੋਣਾ ਤੁਹਾਨੂੰ ਲਾਜ਼ਮੀ ਹੈ ਥਕਾਵਟ ਤੇ ਛਾਤੀ ਵਿਚ ਬਦਲਾਅ ਤੇ ਹੋਰ ਲੱਛਣ ਵੀ ਆਉਣੇ ਸ਼ੁਰੂ ਹੋ ਜਾਂਦੇ ਹਨ ਤੁਹਾਡੀ ਜੀਵਨ ਸ਼ੈਲੀ ਵਿੱਚ ਵੀ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ ਪਹਿਲੇ ਹਫ਼ਤੇ ਬੱਚਾ ਨਾ ਦੇਖਦਾ ਹੈ ਨਾ ਅੰਦਰ ਹੈ

ਦੂਸਰੇ ਹਫ਼ਤੇ ਦੌਰਾਨ ਬੱਚਾ ਤਾਂ ਅਜੇ ਵੀ ਨਹੀਂ ਬਣਿਆ ਹੁੰਦਾ ਪਰ ਤੁਹਾਡੀ ਓਵਰੀ ਦੇ ਫੈਲਕਨ ਪੱਕੇ ਹੋ ਰਹੇ ਹੁੰਦੇ ਹਨ ਕੌਸ਼ਿਕ ਜੀਵ ਇਕ ਲੜਕਾ ਜਾਂ ਲੜਕੀ ਬਣਨ ਵਾਲਾ ਹੈ ਪ੍ਰੰਤੂ ਪਹਿਲਾਂ ਇਸ ਨੂੰ ਫੋਲੋਪਿਯੇਨ ਟਿਊਬ ਵਿਚ ਲੱਕੀ ਸਪਰਮ ਨਾਲ ਮਿਲਣਾ ਹੋਵੇਗਾ

ਤੀਸਰੇ ਹਫ਼ਤੇ ਦੌਰਾਨ ਤੁਸੀਂ ਗਰਭ ਧਾਰਨ ਕਰ ਲਿਆ ਹੈ ਬਹੁਤ ਜਲਦੀ ਹੀ ਤੁਹਾਡੇ ਗਰਭ ਵਿਚ ਬੱਚਾ ਹੋਵੇਗਾ

ਚੌਥੇ ਹਫ਼ਤੇ ਦੌਰਾਨ ਭਰੂਣ ਬਣ ਗਿਆ ਹੁੰਦਾ ਹੈ ਜੋ ਨੌਂ ਮਹੀਨੇ ਤੁਹਾਡੇ ਪੇਟ ਵਿੱਚ ਰਹਿੰਦਾ ਹੈ ਅਤੇ ਇੱਥੇ ਹੀ ਆਪਣੀ ਗ੍ਰੋਥ ਕਰਦਾ ਹੈ
ਪੰਜਵੇਂ ਹਫ਼ਤੇ ਦੌਰਾਨ ਤੁਹਾਡਾ ਬੱਚਾ ਇਕ ਛੋਟਾ ਜਿਹਾ ਭਰੂਣ ਸੰਤਰੇ ਦੇ ਬੀਜ ਜਿਨ੍ਹਾਂ ਤਿਆਰ ਹੋ ਜਾਂਦਾ ਹੈ ਪਰ ਪਹਿਲਾਂ ਨਾਲੋਂ ਵੱਡਾ ਹੋਣ ਲੱਗਦਾ ਹੈ ਦਿਲ ਵੀ ਆਪਣਾ ਆਕਾਰ ਲੈ ਲੈਂਦਾ ਹੈ

ਛੇਵੇਂ ਹਫ਼ਤੇ ਦੌਰਾਨ ਬੱਚੇ ਦੇ ਜਬਾੜੇ ਗਲ ਕੰਨ ਬਣਨ ਲੱਗ ਜਾਂਦੇ ਹਨ ਚਿਹਰੇ ਤੇ ਛੋਟਾ ਛੇਕਾਂ ਵਿੱਚ ਅੱਖਾਂ ਬਣਨੀਆਂ ਕਿਡਨੀ ਲੀਵਰ ਫੇਫੜੇ ਵੀ ਆਪਣਾ ਆਕਾਰ ਬਣਾੳਣਾ ਸ਼ੁਰੂ ਕਰ ਦਿੰਦੇ ਹਨ ਸਿਰ ਅੱਗੇ ਛੋਟਾ ਜਿਹਾ ਬਿੰਦੂ ਕੁਝ ਦਿਨਾਂ ਅੰਦਰ ਹੀ ਬਟਨ ਜਿੰਨੀ ਲੁੱਕ ਵਿਚ ਬਦਲ ਜਾਂਦਾ ਹੈ ਤੁਹਾਡੇ ਨੰਨ੍ਹੇ ਮੁੰਨੇ ਦਾ ਦਿਲ ਇਕ ਦਿਨ ਵਿਚ 80 ਵਾਰ ਧੜਕਦਾ ਹੈ ਹਰ ਰੋਜ਼ ਇਸ ਦੀ ਗਤੀ ਤੇਜ਼ ਹੁੰਦੀ ਹੈ

ਸੱਤਵੇਂ ਹਫ਼ਤੇ ਦੌਰਾਨ ਤੁਹਾਡਾ ਬੱਚਾ ਗਰਭ ਧਾਰਨ ਦੀ ਤੁਲਨਾ ਵਿਚ 10.000 ਹਜ਼ਾਰ ਗੁਣਾ ਵੱਡਾ ਹੋ ਜਾਂਦਾ ਹੈ ਇਹ ਵਿਕਾਸ ਜ਼ਿਆਦਾ ਸਿਰ ਵਾਲੇ ਹਿੱਸੇ ਵਿੱਚ ਹੁੰਦਾ ਹੈ ਦਿਮਾਗ ਦੀਆਂ ਕੋਸ਼ਿਕਾਵਾਂ 100 ਕੋਸ਼ਕਾਵਾਂ ਪ੍ਰਤੀ ਮਿੰਟ ਦੇ ਹਿਸਾਬ ਨਾਲ ਪੈਦਾ ਹੁੰਦੀਆਂ ਹਨ ਇਸ ਹਫਤੇ ਬੱਚੇ ਦੇ ਮੂੰਹ ਜੀਭ ਬਣਨ ਲੱਗ ਜਾਂਦੇ ਹਨ ਬਾਂਹ ਅਤੇ ਲੱਤਾਂ ਵੀ ਬਣ ਜਾਂਦੀਆਂ ਹਨ ਬੱਚੇ ਦੀ ਕਿਡਨੀ ਵੀ ਆਪਣੀ ਸਹੀ ਜਗ੍ਹਾ ਤੇ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ

ਅੱਠਵੇਂ ਹਫ਼ਤੇ ਦੌਰਾਨ ਬੱਚੇ ਦਾ ਆਕਾਰ ਅੱਧਾ ਇੰਚ ਵਧ ਜਾਂਦਾ ਹੈ ਨੱਕ ਪਲਕਾਂ ਲੱਤਾਂ ਪਿੱਠ ਤੇ ਆਪਣਾ ਆਕਾਰ ਬਣਾ ਲੈਂਦਾ ਹੈ ਬੱਚੇ ਦਾ ਦਿਲ ਡੇਢ ਸੌ ਵਾਰ ਧੜਕਣ ਲੱਗ ਪੈਂਦਾ ਹੈ ਬੱਚਾ ਲਗਾਤਾਰ ਹਰਕਤ ਕਰਨ ਲੱਗ ਪੈਂਦਾ ਹੈ ਪਰ ਤੁਸੀਂ ਅਜੇ ਮਹਿਸੂਸ ਨਹੀਂ ਕਰ ਸਕਦੇ

ਨੌਵੇਂ ਹਫ਼ਤੇ ਦੌਰਾਨ ਬੱਚੇ ਦਾ ਸਿਰ ਕਾਫ਼ੀ ਹੱਦ ਤਕ ਬਣ ਕੇ ਤਿਆਰ ਹੋ ਜਾਂਦਾ ਹੈ ਛੋਟੀਆਂ ਮਾਸਪੇਸ਼ੀਆਂ ਵੀ ਵੰਡੀਆਂ ਹੁੰਦੀਆਂ ਹਨ ਤਾਂ ਜੋ ਆਪਣੇ ਹੱਥ ਪੈਰ ਹਿਲਾ ਸਕੇ ਕਰੀਬ ਬੱਚੇ ਦੇ ਲੱਤਾਂ ਦੀ ਹਰਕਤ ਪਤਾ ਚੱਲਣ ਲੱਗ ਪੈਂਦੀ ਹੈ

ਦਸਵੇਂ ਹਫ਼ਤੇ ਦੌਰਾਨ ਬੱਚਾ ਦਿਨ ਰਾਤ ਵਧ ਰਿਹਾ ਹੁੰਦਾ ਹੈ ਉਸ ਦੀਆਂ ਹੱਡੀਆਂ ਪੈਰ ਹੱਥ ਕੂਹਣੀਆਂ ਵੀ ਕੰਮ ਕਰਨ ਲੱਗ ਜਾਂਦੀਆਂ ਹਨ ਮਸੂੜਿਆਂ ਦੇ ਵਿਚ ਬੇਬੀ ਦੇ ਦੰਦ ਆਉਣੇ ਸ਼ੁਰੂ ਹੋ ਜਾਂਦੇ ਹਨ

ਗਿਆਰ੍ਹਵੀਂ ਹਫ਼ਤੇ ਵਿੱਚ ਬੱਚਾ ਪੈਰਾਂ ਦੇ ਨਹੁੰ ਉਗਾਉਣ ਲੱਗ ਪੈਂਦਾ ਹੈ

ਬਾਰ੍ਹਵੇਂ ਹਫ਼ਤੇ ਵਿੱਚ ਬੱਚੇ ਦਾ ਆਕਾਰ ਪਿਛਲੇ ਮਹੀਨਿਆਂ ਪਿਛਲੇ ਹਫ਼ਤਿਆਂ ਨਾਲੋਂ ਦੁੱਗਣਾ ਹੋ ਜਾਂਦਾ ਹੈ ਪਾਚਨਤੰਤਰ ਨੇ ਸੁੰਗੜਨ ਦਾ ਅਭਿਆਸ ਸ਼ੁਰੂ ਕਰ ਦਿੱਤਾ ਹੁੰਦਾ ਹੈ ਤਾਂ ਜੋ ਖਾਣ ਯੋਗ ਬਣ ਸਕੇ ਬ੍ਰੇਨ ਤੇ ਹਰਮਨ ਬਣਨ ਲੱਗ ਪੈਂਦੇ ਹਨ

ਤੇਰ੍ਹਵੇਂ ਹਫ਼ਤੇ ਦੌਰਾਨ ਅੰਤੜੀਆਂ ਪੇਟ ਵਿਚ ਸਹੀ ਥਾਂ ਬਣਾਉਣ ਲੱਗ ਜਾਂਦੀਆਂ ਹਨ ਤੇ ਬੱਚਾ ਰੋਣ ਦੀ ਤਿਆਰੀ ਕਰ ਰਿਹਾ ਹੁੰਦਾ ਹੈ

ਚੌਧਵੇਂ (14) ਹਫ਼ਤੇ ਦੌਰਾਨ ਬੱਚੇ ਦੇ ਸਿਰ ਦੇ ਵਾਲ ਉੱਗਣੇ ਸ਼ੁਰੂ ਹੋ ਜਾਂਦੇ ਹਨ ਅਤੇ ਭਰਵੱਟੇ ਵੀ ਉੱਗਣ ਲੱਗ ਪੈਂਦੇ ਹਨ

ਪੰਦਰਾਂ ਵੇਂ ਹਫ਼ਤੇ ਤੇ ਬੱਚਾ ਸੋਟੇ ਸੰਤਰੇ ਜਿੰਨਾ ਹੋ ਜਾਂਦਾ ਹੈ ਉਹ ਆਪਣੇ ਪੈਰਾਂ ਦੀਆਂ ਉਂਗਲਾਂ ਨੂੰ ਹਿਲਾ ਸਕਦਾ ਹੈ ਆਪਣਾ ਅੰਗੂਠਾ ਚੂਸ ਸਕਦਾ ਹੈ ਚੰਗੀ ਤਰ੍ਹਾਂ ਸਾਹ ਲੈ ਸਕਦਾ ਹੈ ਹਾਲਾਂਕਿ ਤੁਸੀਂ ਇਸ ਦੀ ਹਰਕਤ ਨੂੰ ਮਹਿਸੂਸ ਨਹੀਂ ਕਰ ਪਾਉਂਦੇ

ਸੋਲ੍ਹਵੇਂ ਹਫ਼ਤੇ ਦੌਰਾਨ ਬੱਚੇ ਦਾ ਚਿਹਰਾ ਵੀ ਨਿਖਰ ਕੇ ਮੂਹਰੇ ਆ ਜਾਂਦਾ ਹੈ ਅੱਖਾਂ ਕੰਮ ਕਰਨ ਲੱਗ ਪੈਂਦੀਆਂ ਹਨ ਹਾਲਾਂਕਿ ਪਲਕਾਂ ਅਜੇ ਬੰਦ ਹੁੰਦੀਆਂ ਹਨ ਤੁਸੀਂ ਜਦੋਂ ਆਪਣਾ ਪੇਟ ਦਾ ਉਭਾਰ ਛੂੰਹਦੇ ਹੋ ਤਾਂ ਬੱਚੇ ਨੂੰ ਇਹ ਮਹਿਸੂਸ ਹੁੰਦਾ ਹੈ

ਸਤਾਰਾਂ ਵੇਂ ਹਫ਼ਤੇ ਦੌਰਾਨ ਬੱਚੇ ਦਾ ਭਾਰ ਪੰਜ ਔਂਸ ਤੋਂ ਵੀ ਜ਼ਿਆਦਾ ਹੁੰਦਾ ਹੈ ਬੱਚਾ ਹਥੇਲੀ ਜਿੰਨਾ ਹੋ ਜਾਂਦਾ ਹੈ ਚਰਬੀ ਬਣਨ ਲੱਗ ਪੈਂਦੀ ਹੈ ਇਨ੍ਹਾਂ ਦਿਨਾਂ ਵਿਚ ਚੂਸਣ ਅਤੇ ਨਿਗਲਣ ਦੀ ਕਲਾ ਸਿੱਖ ਲੈਂਦਾ ਹੈ ਕਿਉਂਕਿ ਦੁਨੀਆਂ ਵਿੱਚ ਆਉਂਦੇ ਹੀ ਉਸ ਨੂੰ ਪੇਟ ਭਰਨ ਲਈ ਸਭ ਤੋਂ ਪਹਿਲਾਂ ਇਸ ਦੀ ਜ਼ਰੂਰਤ ਪੈਂਦੀ ਹੈ

ਅਠਾਰ੍ਹਵੇਂ ਵੇ ਹਫ਼ਤੇ ਦੌਰਾਨ ਬੱਚਾ ਜਿਸ ਦਾ ਪਹਿਲਾਂ ਕੋਈ ਵਜੂਦ ਨਹੀਂ ਹੁੰਦਾ ਉਹ ਹੁਣ ਇੱਕ ਸੁੰਦਰ ਆਕਾਰ ਲੈ ਲੈਂਦਾ ਹੈ ਬਹੁਤ ਜਲਦੀ ਹੀ ਤੁਸੀ ਬੱਚੇਦਾਨੀ ਦੀ ਹਰਕਤ ਨੂੰ ਵੀ ਮਹਿਸੂਸ ਕਰ ਪਾਉਂਦੇ ਹੋ ਤੁਹਾਡੇ ਪੇਟ ਦਾ ਗੋਲ ਆਕਾਰ ਤੁਹਾਨੂੰ ਗਰਭਕਾਲ ਦੀ ਹਰਕਤ ਵੱਲ ਲੈ ਜਾਵੇਗਾ ਹਾਲਾਂਕਿ ਤੁਹਾਡਾ ਬੱਚਾ ਅਜੇ ਤੁਹਾਡੀ ਨਰਸਰੀ ” ਚ”ਨਹੀਂ ਹੈ ਪ੍ਰੰਤੂ ਇਹ ਅਹਿਸਾਸ ਹੀ ਕਾਫ਼ੀ ਹੈ ਇਸ ਦੌਰਾਨ ਬੱਚੇ ਦਾ ਭਾਰ ਪੰਜ ਔਂਸ ਤੋਂ ਜ਼ਿਆਦਾ ਹੋ ਜਾਂਦਾ ਹੈ ਉਸ ਦੀਆਂ ਲੱਤਾਂ ਮੁੱਕਿਆਂ ਦੀ ਹਲਚਲ ਦਾ ਅੰਦਾਜ਼ਾ ਹੋਣ ਲੱਗ ਪੈਂਦਾ ਹੈ ਉਹ ਹਿਚਕੀ ਲੈਣ ਵੀ ਲੱਗ ਪੈਂਦਾ ਹੈ

ਉਨੀਵੇ ਹਫ਼ਤੇ ਦੌਰਾਨ ਬੱਚਾ ਇੱਕ ਫਲ ਦੀ ਤਰ੍ਹਾਂ ਇੱਕ ਵੱਡੇ ਅੰਬ ਜਿਹਾ ਬਣ ਜਾਂਦਾ ਹੈ ਬੱਚੇ ਦੀ ਲੰਬਾਈ ਛੇ ਤੇ ਭਾਰ ਅੱਧਾ ਪੌਂਡ ਹੋ ਜਾਂਦਾ ਹੈ

ਵੀਹਵੇਂ ਹਫ਼ਤੇ ਦੌਰਾਨ ਤੁਹਾਡਾ ਬੱਚਾ ਲੜਕਾ ਹੈ ਤਾਂ ਉਸ ਦੇ ਗੁਪਤ ਅੰਗ ਤਿਆਰ ਹੋਣੇ ਸ਼ੁਰੂ ਹੋ ਜਾਂਦੇ ਹਨ ਬੱਚੇ ਕੋਲ ਤੁਹਾਡੀ ਕੁੱਖ ਵਿਚ ਖਾਣ ਪੀਣ ਕੁੱਦਣ ਲਈ ਕਾਫੀ ਜਗ੍ਹਾ ਹੁੰਦੀ ਹੈ

ਇੱਕੀਵੇਂ ਹਫ਼ਤੇ ਦੌਰਾਨ ਤੁਹਾਡੇ ਬੱਚੇ ਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਜੋ ਤੁਸੀਂ ਖਾਂਦੇ ਹੋ ਜਿਵੇਂ ਤਰਬੂਜ਼ .ਕੇਲਾ .ਸੰਤਰਾ ਖਰਬੂਜਾ.ਅੰਬ .ਅੰਗੂਰ .ਆਦਿ ਹੋਰ ਫ਼ਲ ਜੋ ਤੁਹਾਨੂੰ ਚੰਗੇ ਲੱਗਦੇ ਹਨ ਉਹ ਖਾਓ ਤਾਂ ਕਿ ਤੁਹਾਡਾ ਬੱਚਾ ਉਸ ਦਾ ਸੁਆਦ ਮਹਿਸੂਸ ਕਰ ਸਕੇ ਬੱਚੇ ਦੀ ਹਲਚਲ ਵੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਜਾਂਦੀ ਹੈ ਬਾਈ ਵੇਂ ਹਫ਼ਤੇ ਦੌਰਾਨ ਬੱਚੇ ਦਾ ਭਾਰ ਲੰਬਾਈ ਜਿੱਥੇ ਗ੍ਰੋਥ ਕਰ ਰਹੀ ਹੁੰਦੀ ਹੈ ਇੰਦਰੀਆਂ ਵਿਕਸਤ ਹੋ ਰਹੀਆਂ ਹੁੰਦੀਆਂ ਹਨ ਬੱਚਾ ਹਨੇਰੇ ਅਤੇ ਚਾਨਣ ਨੂੰ ਵੀ ਮਹਿਸੂਸ ਕਰਨ ਲੱਗ ਪੈਂਦਾ ਹੈ

22 ਤੋਂ ਲੈ ਕੇ 27ਵੇਂ ਹਫ਼ਤੇ ਤੁਹਾਡੇ ਬੱਚੇ ਬਾਰੇ ਤੁਹਾਨੂੰ ਕੋਈ ਭੁਲੇਖਾ ਨਹੀਂ ਰਹਿੰਦਾ ਕਿ ਤੁਹਾਡੇ ਪੇਟ ਵਿੱਚ ਇਕ ਜਿਊਂਦਾ ਜਾਗਦਾ ਬੱਚਾ ਹੈ ਜਿਸ ਦੀਆਂ ਲੱਤਾਂ ਮੁੱਕੇ ਵੱਜਣੇ ਸ਼ੁਰੂ ਹੋ ਜਾਂਦੇ ਹਨ ਹਿਚਕੀ ਵੀ ਮਹਿਸੂਸ ਹੋਵੇਗੀ ਇਸ ਮਹੀਨੇ ਬੱਚੇ ਦੀ ਲੰਬਾਈ ਤੇ ਆਕਾਰ ਲਗਾਤਾਰ ਵੱਧਦੇ ਹਨ

ਅਠਾਈ ਤੋਂ ਇਕੱਤੀ ਹਫ਼ਤਿਆਂ ਦੌਰਾਨ ਤੁਹਾਨੂੰ ਇਹ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਬੱਚਾ ਤੁਹਾਡੇ ਹੱਥਾਂ ਵਿੱਚ ਆਉਣ ਲਈ ਤਿਆਰ ਹੈ ਇਸ ਸਮੇਂ ਤੁਹਾਨੂੰ ਜ਼ਿਆਦਾ ਪਰੇਸ਼ਾਨੀ ਝੱਲਣੀ ਪਵੇਗੀ ਕਿਉਂਕਿ ਕਈ ਗੁਣਾ ਭਾਰ ਵੀ ਵੱਧ ਮਹਿਸੂਸ ਹੋਵੇਗਾ ਤੁਹਾਡੀ ਡਲਿਵਰੀ ਦਾ ਸਮਾਂ ਵੀ ਨਜ਼ਦੀਕ ਹੋਵੇਗਾ ਤੇ ਡਿਲੀਵਰੀ ਲਈ ਤਿਆਰ ਰਹਿਣਾ ਪਵੇਗਾ

ਤੁਹਾਨੂੰ 32 ਤੋਂ 35ਵੇਂ ਹਫਤੇ ਦੌਰਾਨ ਜਣੀ ਕਿ ਅੱਠਵੇਂ ਮਹੀਨਾ ਸ਼ੁਰੂ ਹੋ ਚੁੱਕਾ ਹੁੰਦਾ ਹੈ ਇਸ ਦੌਰਾਨ ਬੱਚੇ ਦੀ ਮਾਂ ਆਉਣ ਵਾਲੇ ਬੱਚੇ ਦੀ ਝਲਕ ਲੈਣ ਲਈ ਉਤਾਵਲੀ ਹੋ ਜਾਂਦੀ ਹੈ ਤੁਹਾਡਾ ਪਹਿਲਾ ਬੱਚਾ ਤੁਸੀਂ ਘਬਰਾਹਟ ਤੋਂ ਬਾਹਰ ਆ ਕੇ ਆਪਣੇ ਬਜ਼ੁਰਗਾਂ ਸੱਸ ਮਾਂ. ਦਾਦੀ ਮਾਂ . ਨਾਨੀ ਸਹੇਲੀਆਂ ਨਾਲ ਗੱਲਾਂ ਕਰੋ ਉਨ੍ਹਾਂ ਨੇ ਵੀ ਪਹਿਲਾਂ ਅਜਿਹੀਆਂ ਮੁਸ਼ਕਲਾਂ ਤਣਾਅ ਮਹਿਸੂਸ ਕੀਤਾ ਹੁੰਦਾ ਹੈ ਉਹ ਤੁਹਾਨੂੰ ਭਰਪੂਰ ਜਾਣਕਾਰੀ ਦੇ ਕੇ ਇਸ ਡਰ ਤੋਂ ਮੁਕਤ ਕਰਵਾਉਣਗੀਆਂ ਅੱਠਵੇਂ ਮਹੀਨੇ ਦੌਰਾਨ ਬੱਚੇ ਨੇ ਸਾਹ ਲੈਣ ਚੂਸਣ ਲੰਘਾਉਣ ਲੱਤਾਂ ਚਲਾਉਣ ਦਾ ਅਭਿਆਸ ਕਰਨਾ ਹੈ ਤਾਂ ਜੋ ਕੁੱਖ ਤੋਂ ਬਾਹਰ ਆਉਣ ਤੇ ਦੁਨੀਆਂ ਵਿੱਚ ਜੀਅ ਸਕੇ ਦਿਮਾਗ ਦਾ ਵਿਕਾਸ ਵੀ ਤੇਜ਼ੀ ਨਾਲ ਵਧ ਰਿਹਾ ਹੁੰਦਾ ਹੈ ਅਤੇ ਚਮੜੀ ਦਾ ਰੰਗ ਵੀ ਤੁਹਾਡੀ ਚਮੜੀ ਵਰਗਾ ਹੋ ਜਾਂਦਾ ਹੈ ਛੱਤੀ ਤੋਂ ਚਾਲ ਚਾਲ੍ਹੀਵੇ ਹਫ਼ਤੇ ਜਾਣੀ ਕਿ ਨੌਵਾਂ ਮਹੀਨਾ ਇਸ ਦੌਰਾਨ ਤੁਸੀਂ ਬੱਚੇ ਦੀ ਝਲਕ ਲੈਣ ਲਈ ਉਤਾਵਲੇ ਹੋ ਜਾਂਦੇ ਹੋ ਬੱਚੇ ਦੇ ਸਵਾਗਤ ਲਈ ਕਾਹਲੇ ਪੈਣ ਲੱਗ ਪੈਂਦੇ ਹੋ ਬੱਚੇ ਦੇ ਕਮਰੇ ਦੇ ਰੰਗ ਦੀ ਚੋਣ ਡਾਕਟਰ ਕੱਪੜੇ ਆਦਿ ਵੀ ਖਰੀਦਦਾਰੀ ਦੇ ਨਾਲ ਨਾਲ ਇਹ ਮਹੀਨਾ ਤੁਹਾਨੂੰ ਲੰਮਾ ਲੱਗਣ ਲੱਗਦਾ ਹੈ ਇਸ ਦੌਰਾਨ ਹਾਲਾਂਕਿ ਬੱਚਾ ਤੁਹਾਨੂੰ ਪਹਿਲੀ ਵਾਰ ਦੇਖੇਗਾ ਪਰ ਉਹ ਤੁਹਾਡੀ ਆਵਾਜ਼ ਜ਼ਰੂਰ ਪਹਿਚਾਣ ਜਾਵੇਗਾ ਹੁਣ ਦੇਖਣਾ ਬਣਦਾ ਹੈ ਕਿ ਬੱਚਾ ਤੁਹਾਡੇ ਡਾਕਟਰ ਵੱਲੋਂ ਦੱਸੀ ਤਰੀਕ ਤੇ ਹੁੰਦਾ ਹੈ ਜਾਂ ਅੱਗੇ ਪਿੱਛੇ ਬਹੁਤ ਘੱਟ ਬੱਚੇ ਡਾਕਟਰ ਦੇ ਦਿੱਤੇ ਹੋਈ ਪ੍ਰਾਈਮ ਤਰੀਕ ਤੇ ਪੈਦਾ ਹੁੰਦੇ ਹਨ ਜਨਮ ਸਮੇਂ ਬੱਚੇ ਦੇ ਨੇਲ ਵੱਡੇ ਹੁੰਦੇ ਹਨ ਅਤੇ ਅੱਖਾਂ ਖੁੱਲ੍ਹੀਆਂ ਹੁੰਦੀਆਂ ਹਨ ਡਿਲਿਵਰੀ ਹਮੇਸ਼ਾ ਡਾਕਟਰ ਦੀ ਨਿਗਰਾਨੀ ਹੇਠ ਹੀ ਕਰਨੀ ਚਾਹੀਦੀ ਹੈ

ਗਰਭ ਅਵਸਥਾ ਦੌਰਾਨ ਖਤਰੇ ਦੇ ਚਿੰਨ੍ਹ

ਗਰਭ ਧਰਨ ਵੇਲੇ ਉਮਰ ਘੱਟੋ ਘੱਟ 18ਸਾਲ ਹੋਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ 35 ਸਾਲ ਤੱਕ ਹੋਣੀ ਚਾਹੀਦੀ ਹੈ

ਪੰਜ ਵਾਰ ਜਾਂ ਉਸ ਤੋਂ ਵੱਧ ਗਰਭ ਧਾਰਨ ਕੀਤਾ ਹੋਵੇ
ਬਹੁਤ ਛੋਟਾ ਕੱਦ 140 ਸੈਂਟੀਮੀਟਰ ਤੋਂ ਘੱਟ
ਸਰੀਰ ਵਿੱਚ ਖ਼ੂਨ ਦੀ ਜ਼ਿਆਦਾ ਘੱਟ ਹੀਮੋਗਲੋਬਨ (<7gm/dl)
ਆਰ ਐਚ ਨੈਗੇਟਿਵ ( Rh-ve)
ਖ਼ੂਨ ਦਾ ਦਬਾਅ ਬਲੱਡ ਪ੍ਰੈਸ਼ਰ ਬੀਪੀ 140/90hgਜਾਂ ਜ਼ਿਆਦਾ ਹੋਵੇ
ਗਰਭ ਅਵਸਥਾ ਦੌਰਾਨ ਕਿਸੇ ਵੀ ਸਮੇਂ ਖੂਨ ਦਾ ਵਹਾਅ ਹੋਣਾ
ਪਿਛਲੇ ਜਣੇਪੇ ਦੌਰਾਨ ਮਰੇ ਬੱਚੇ ਦਾ ਜਨਮ ਨਵਜਾਤ ਸ਼ਿਸ਼ੂ ਦੀ ਮੌਤ ਜਾਂ ਵਾਰ ਵਾਰ ਗਰਭਪਾਤ ਹੋਣਾ
ਲੰਮੇ ਸਮੇਂ ਤੋਂ ਤੇਜ਼ ਸਿਰਦਰਦ ਹੋਵੇ ਜਾਂ ਨਜ਼ਰ ਦਾ ਧੁੰਦਲਾ ਹੋਣ
ਲੰਮੇ ਸਮੇਂ ਤੋਂ ਬੁਖਾਰ ਦਾ ਹੋਣਾ
ਬੁਖਾਰ ਦੇ ਨਾਲ ਸਰੀਰ ਤੇ ਧੱਫੜ ਹੋਣੈ
ਗਰਭਵਤੀ ਔਰਤ ਨੂੰ ਦਿਲ ਦੀਆਂ ਬੀਮਾਰੀਆਂ ਦਮਾ ਸ਼ੂਗਰ ਦੌਰੇ ਪੈਣੇ ਆਦਿ ਜਾਂ ਕੋਈ ਵੀ ਲੰਬੀ ਬਿਮਾਰੀ ਹੋਵੇ
ਪਿਛਲੇ ਜਣੇਪੇ ਦੌਰਾਨ ਵੱਡਾ ਆਪਰੇਸ਼ਨ ਸੀਜ਼ੇਰੀਅਨ ਜਾਂ ਕਦੇ ਕੋਈ ਹੋਰ ਪੇਟ ਦਾ ਅਪਰੇਸ਼ਨ ਹੋਇਆ ਹੋਵੇ
ਬਾਂਝਪਨ ਦਾ ਇਲਾਜ ਕਰਵਾਇਆ ਹੋਵੇ
ਜੌੜੇ ਬੱਚੇ ਜਾਂ ਜ਼ਿਆਦਾ ਬੱਚੇ ਪੈਦਾ ਹੋਏ ਹਨ
ਕਮਜ਼ੋਰ ਪੁੱਠਾ ਟਿੱਡਾ ਬੱਚਾ ਪੈਦਾ ਹੋਇਆ ਹੋਵੇ
ਪੇਟ ਦਰਦ ਜਾਂ ਜੂਨੀ ਤੋਂ ਅਸਾਧਾਰਨ ਪਾਣੀ ਪੈਣਾ ਜੋ ਕਿ ਭਰਾ ਜਣਨ ਅੰਗਾਂ ਦੀ ਲਾਗ ਸੰਭੋਗ ਰਾਹੀਂ ਹੋਣ ਵਾਲੀ ਲਾਗ ਐੱਚਆਈਵੀ ਏਡਜ਼ ਨੂੰ ਦਰਸਾਉਂਦਾ ਹੈ
ਪਹਿਲਾਂ ਬੱਚੇ ਦਾ ਭਾਰ ਦੋ ਕਿਲੋਗ੍ਰਾਮ ਤੋਂ ਘੱਟ ਜਾਂ ਚਾਰ ਕਿਲੋਗ੍ਰਾਮ ਤੋਂ ਵੱਧ ਹੋਵੇ
ਜਮਾਂਦਰੂ ਨੁਕਸ ਵਾਲਾ ਬੱਚਾ ਹੋਣਾ
ਮਾਂ ਦੇ ਗਰਭ ਵਿਚ ਬੱਚੇ ਦੀ ਹਰਕਤ ਘਟ ਜਾਵੇ ਜਾਂ ਬੰਦ ਹੋ ਜਾਵੇ
ਜੇਕਰ ਇਹ ਜਨਤਾ ਨੂੰ ਨਜ਼ਰ ਆਉਂਦੇ ਹਨ ਤਾਂ ਤੁਸੀਂ ਤੁਰੰਤ ਆਪਣੇ ਡਾਕਟਰ ਨਾਲ ਸਲਾਹ ਕਰੋ ਜਾਂ ਨੇਡ਼ੇ ਦੇ ਸਰਕਾਰੀ ਹਸਪਤਾਲ ਜਾਓ ਜਿੱਥੇ ਕਿ ਜਣੇਪੇ ਦੌਰਾਨ ਦਿੱਤੀਆਂ ਡਾਕਟਰੀ ਇਲਾਜ ਤੇ ਦਵਾਈਆਂ ਤੇ ਜਣੇਪਾ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ ਤੁਹਾਨੂੰ ਕਿਸੇ ਵੀ ਕਿਸਮ ਦੇ ਡਰਨ ਘਬਰਾਉਣ ਦੀ ਕੋਈ ਲੋੜ ਨਹੀਂ
ਗਰਭ ਅਵਸਥਾ ਦੌਰਾਨ ਸਾਵਧਾਨੀਆਂ

ਹਵਾਈ ਸਫ਼ਰ ਤੋਂ ਪ੍ਰਹੇਜ


ਏਅਰਲਾਈਨ ਕੰਪਨੀਆਂ ਗਰਭਵਤੀ ਔਰਤਾਂ ਨੂੰ ਅੰਤਲੇ ਦਿਨਾਂ ਵਿੱਚ ਹਵਾਈ ਸਫ਼ਰ ਨਹੀਂ ਕਰਨ ਦਿੰਦੀਆਂ।
ਇਹ ਇਸ ਕਰਕੇ ਨਹੀਂ ਕਿ ਇਸ ਨਾਲ ਬੱਚੇ ਜਾਂ ਮਾਂ ਨੂੰ ਕੋਈ ਨੁਕਸਾਨ ਹੋ ਸਕਦਾ ਹੈ। ਬਲਕਿ ਜੇ ਸਫ਼ਰ ਦੌਰਾਨ ਉਨ੍ਹਾਂ ਨੂੰ ਦਰਦਾਂ ਸ਼ੁਰੂ ਹੋ ਜਾਣ ਤਾਂ ਮੁਸ਼ਕਿਲ ਖੜ੍ਹੀ ਹੋ ਜਾਵੇਗੀ।
ਇਸ ਸੰਬੰਧ ਵਿੱਚ ਹੋਏ ਜ਼ਿਆਦਾਤਰ ਅਧਿਐਨ ਮੁਸਾਫਰਾਂ ਉੱਪਰ ਨਹੀਂ ਬਲਕਿ ਫਲਾਈਟ ਅਟੈਂਡੈਂਟਾਂ ਉੱਪਰ ਹੋਏ ਹਨ।
ਵੇਖਿਆ ਗਿਆ ਕਿ ਫਲਾਈਟ ਅਟੈਂਡੈਂਟਾਂ ਵਿੱਚ ਬੱਚਾ ਡਿੱਗਣ ਦਾ ਮੁੱਖ ਕਾਰਨ ਉਨੀਂਦਰਾ ਸੀ। ਜਿੰਨਾਂ ਦੀਆਂ ਸ਼ਿਫ਼ਟਾਂ ਸੌਖੀਆਂ ਸਨ ਉਨ੍ਹਾਂ ਨੂੰ ਅਜਿਹੀ ਕੋਈ ਦਿੱਕਤ ਨਹੀਂ ਆਈ।
ਇਸ ਪ੍ਰਕਾਰ ਆਮ ਕਰਕੇ ਇਹ ਸਲਾਹਾਂ ਬਹੁਤੀਆਂ ਜ਼ਿਆਦਾ ਵਿਗਿਆਨਕ ਨਹੀਂ ਹੁੰਦੀਆਂ।
ਸੋ ਹਿਸਾਬ ਨਾਲ ਖਾਓ, ਜਿੱਥੇ ਜੀਅ ਕਰੇ ਘੁੰਮੋਂ ਅਤੇ ਤੁਹਾਡੀਆਂ ਮਾਂਹਵਾਰੀ ਦੀਆਂ ਦਰਦਾਂ ਦਾ ਬੱਚੇ ਦੇ ਜਨਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਗਰਭਵਤੀ ਔਰਤਾਂ ਆਮ ਔਰਤਾਂ ਦੇ ਮੁਕਾਬਲੇ ਕਾਫ਼ੀ ਸਵਾਦਿਸ਼ਟ ਹੁੰਦੀਆਂ ਹਨ ਵਿਗਿਆਨੀਆਂ ਦਾ ਮੰਨਣਾ ਹੈ ਕਿ ਉਹ ਆਮ ਔਰਤਾਂ ਦੇ ਮੁਕਾਬਲੇ ਮੱਛਰਾਂ ਨੂੰ ਦੁੱਗਣੀ ਤੇਜ਼ੀ ਨਾਲ ਆਕਰਸ਼ਤ ਕਰਦੀਆਂ ਹਨ ਇਨ੍ਹਾਂ ਦੇ ਸਰੀਰ ਦਾ ਤਾਪਮਾਨ ਵੀ ਵੱਧ ਹੁੰਦਾ ਹੈ ਜੇਕਰ ਤੁਸੀਂ ਅਜਿਹੇ ਇਲਾਕੇ ਵਿੱਚ ਰਹਿ ਰਹੇ ਹੋਜਿੱਥੇ ਮੱਛਰ ਹਨ ਤਾਂ ਤੁਸੀਂ ਆਪਣਾ ਖ਼ਾਸ ਧਿਆਨ ਰੱਖੋ
ਗਰਭ ਅਵਸਥਾ ਦੌਰਾਨ ਤੁਸੀਂ ਪਹਾਡ਼ੀ ਇਲਾਕੇ ਵਿਚ ਨਾ ਜਾਵੋ ਕਬਜ਼ ਤੋਂ ਬਚੋ ਪਿਸ਼ਾਬ ਨੂੰ ਨਾ ਰੋਕੋ ਬਲੱਡ ਪ੍ਰੈਸ਼ਰ ਨੂੰ ਵਧਣ ਨਾ ਦਿਓ
ਗਰਭ ਅਵਸਥਾ ਦੌਰਾਨ ਕੁਝ ਤਸਵੀਰਾਂ ਖਿਚਵਾ ਕੇ ਰੱਖੋ ਜਿਸ ਨੂੰ ਅੱਗੇ ਜਾ ਕੇ ਤੁਸੀਂ ਅਤੇ ਤੁਹਾਡਾ ਬੱਚਾ ਦੇਖ ਕੇ ਖ਼ੁਸ਼ ਹੋਵੋਗੇ ਇਹ ਤੁਹਾਡੀ ਜ਼ਿੰਦਗੀ ਜ਼ਿੰਦਗੀ ਦੀ ਇਕ ਖ਼ੂਬਸੂਰਤ ਯਾਦਗਾਰ ਬਣ ਜਾਏਗਾ l

ਗੁਰਭਿੰਦਰ ਗੁਰੀ
±447951590424 (watsapp)