ਪਾਪੂਆ ਨਿਊ ਗਿਨੀ ‘ਚ ਦੰਗੇ ਤੇ ਅਸ਼ਾਂਤੀ ਜਾਰੀ, 15 ਲੋਕਾਂ ਦੀ ਮੌਤ

ਪਾਪੂਆ ਨਿਊ ਗਿਨੀ ਦੀ ਰਾਜਧਾਨੀ ਪੋਰਟ ਮੋਰੇਸਬੀ ‘ਚ ਵੱਡੇ ਦੰਗਿਆਂ ਅਤੇ ਅਸ਼ਾਂਤੀ ਦੌਰਾਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਸ ਸਬੰਧੀ ਪੁਸ਼ਟੀ ਕੀਤੀ। ਆਸਟ੍ਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਏ.ਬੀ.ਸੀ) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੀਡੀਆ ਆਉਟਲੈਟ ਨੇ ਲੇ ਮੈਟਰੋ ਕਮਾਂਡ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਦੇਸ਼ ਦੀ ਰਾਜਧਾਨੀ ਪੋਰਟ ਮੋਰੇਸਬੀ ਵਿੱਚ ਕੱਲ੍ਹ ਹੋਏ ਦੰਗਿਆਂ ਵਿੱਚ ਅੱਠ ਲੋਕ ਮਾਰੇ ਗਏ ਸਨ, ਜਦੋਂ ਕਿ ਪੀ.ਐਨ.ਜੀ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਲਾਏ ਵਿੱਚ ਸੱਤ ਲੋਕ ਮਾਰੇ ਗਏ ਸਨ।