ਇਤਿਹਾਸਕ ਪਲ: ਨੀਨਾ ਸਿੰਘ ਨੇ ਨਿਊਜਰਸੀ ਟਾਊਨਸ਼ਿਪ ਦੀ ਪਹਿਲੀ ਸਿੱਖ ਮਹਿਲਾ ਮੇਅਰ ਵਜੋਂ ਚੁੱਕੀ ਸਹੁੰ

ਨੀਨਾ ਸਿੰਘ ਅਮਰੀਕਾ ਦੇ ਨਿਊਜਰਸੀ ਸੂਬੇ ਦੇ ਮੋਂਟਗੋਮਰੀ ਟਾਊਨਸ਼ਿਪ ਦੀ ਮੇਅਰ ਵਜੋਂ ਸਹੁੰ ਚੁੱਕਣ ਵਾਲੀ ਪਹਿਲੀ ਭਾਰਤੀ-ਅਮਰੀਕੀ ਸਿੱਖ ਔਰਤ ਬਣ ਗਈ ਹੈ। 4 ਜਨਵਰੀ ਨੂੰ ਮੋਂਟਗੋਮਰੀ ਟਾਊਨਸ਼ਿਪ ਪੁਨਰਗਠਨ ਮੀਟਿੰਗ ਵਿੱਚ ਕਾਂਗਰਸ ਵੂਮੈਨ ਮੈਂਬਰ ਬੋਨੀ ਵਾਟਸਨ ਕੋਲਮੈਨ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸਿੰਘ, ਜੋ ਮੋਂਟਗੋਮਰੀ ਵਿੱਚ 24 ਸਾਲਾਂ ਤੋਂ ਰਹਿ ਰਹੀ ਹੈ, ਨੂੰ ਉਨ੍ਹਾਂ ਦੇ ਸਾਥੀ ਟਾਊਨਸ਼ਿਪ ਕਮੇਟੀ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਮੇਅਰ ਚੁਣਿਆ ਗਿਆ।

ਮੇਅਰ ਨੀਨਾ ਸਿੰਘ ਨੇ ਕਿਹਾ, “ਨਿਊਜਰਸੀ ਵਿੱਚ ਪਹਿਲੀ ਚੁਣੀ ਸਿੱਖ ਮਹਿਲਾ ਮੇਅਰ ਅਤੇ ਪਹਿਲੀ ਭਾਰਤੀ-ਅਮਰੀਕੀ ਮਹਿਲਾ ਮੇਅਰ ਵਜੋਂ ਕਾਂਗਰਸ ਵੂਮੈਨ ਬੋਨੀ ਵਾਟਸਨ ਕੋਲਮੈਨ ਵੱਲੋਂ ਸਹੁੰ ਚੁੱਕਣਾ ਇੱਕ ਬਹੁਤ ਵੱਡਾ ਸਨਮਾਨ ਹੈ। ਜੋ ਚੀਜ਼ ਮੈਨੂੰ ਊਰਜਾ ਦਿੰਦੀ ਹੈ ਅਤੇ ਪ੍ਰੇਰਿਤ ਕਰਦੀ ਹੈ ਉਹ ਸੇਵਾ ਦੀ ਭਾਵਨਾ ਹੈ।’ ਸਿੰਘ ਦੀਆਂ 2024 ਲਈ ਤਰਜੀਹਾਂ ਜਨਤਕ ਸੁਰੱਖਿਆ ਅਤੇ ਸਿਹਤ ਹਨ। ਪਹਿਲੇ ਡਿਪਟੀ ਮੇਅਰ ਅਤੇ ਟਾਊਨਸ਼ਿਪ ਕਮੇਟੀ ਵੂਮੈਨ ਵਜੋਂ ਸੇਵਾ ਨਿਭਾਉਣ ਤੋਂ ਬਾਅਦ, ਸਿੰਘ ਨੂੰ ਅਹੁਦਾ ਛੱਡ ਰਹੇ ਮੇਅਰ ਦੇਵਰਾ ਕੀਨਨ ਅਤੇ ਕਮੇਟੀ ਮਹਿਲਾ ਪੈਟਰੀਸ਼ੀਆ ਟੇਲਰ ਟੌਡ ਵੱਲੋਂ ਇਸ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਸੀ।