ਆਸਟ੍ਰੇਲੀਆ ‘ਚ ਤੂਫਾਨੀ ਮੌਸਮ ਦਾ ਕਹਿਰ ਜਾਰੀ, ਸੈਂਕੜੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਦਿੱਤੇ ਗਏ ਹੁਕਮ

ਆਸਟ੍ਰੇਲੀਆ ਦੇ ਦੱਖਣ-ਪੂਰਬ ਵਿੱਚ ਤੂਫਾਨੀ ਮੌਸਮ ਦਾ ਕਹਿਰ ਜਾਰੀ ਹੈ। ਤੂਫਾਨ ਕਾਰਨ ਵਿਕਟੋਰੀਆ ਸੂਬੇ ਦੇ ਜ਼ਿਆਦਾਤਰ ਹਿੱਸੇ ਹੜ੍ਹ ਵਿਚ ਡੁੱਬੇ ਗਏ ਹਨ। ਇਸ ਮਗਰੋਂ ਸੋਮਵਾਰ ਨੂੰ ਸੈਂਕੜੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ। ਨਵਾਂ ਹੁਕਮ ਮੈਲਬੌਰਨ ਤੋਂ ਲਗਭਗ 70 ਮੀਲ ਉੱਤਰ ਵਿੱਚ ਸੇਮੌਰ ਅਤੇ ਯੇ ਦੇ ਛੋਟੇ ਕਸਬਿਆਂ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਖੇਤਰਾਂ ਲਈ ਦਿੱਤਾ ਗਿਆ ਸੀ। ਹੜ੍ਹ ਦਾ ਪਾਣੀ ਖ਼ਤਰਨਾਕ ਪੱਧਰ ਤੱਕ ਵਧਣ ਕਾਰਨ ਅਧਿਕਾਰੀਆਂ ਨੇ ਵਸਨੀਕਾਂ ਅਤੇ ਸੈਲਾਨੀਆਂ ਨੂੰ ਤੁਰੰਤ ਉੱਥੋਂ ਜਾਣ ਲਈ ਕਿਹਾ ਹੈ।