ਨੌਕਰੀ ਅਤੇ ਕਾਰੋਬਾਰ ਲਈ ਵਿਦੇਸ਼ਾਂ ਵਿਚ ਗਏ ਭਾਰਤੀ ਉੱਥੇ ਉੱਚੇ ਅਹੁਦੇ ਹਾਸਲ ਕਰ ਰਹੇ ਹਨ। ਇਸ ਦੇ ਨਾਲ ਹੀ ਭਾਰਤੀ ਉੱਥੇ ਦੀ ਰਾਜਨੀਤੀ ਵਿੱਚ ਵੀ ਆਪਣੀ ਤਾਕਤ ਦਿਖਾ ਰਹੇ ਹਨ। ਹਾਲ ਹੀ ‘ਚ ਨਿਊਜ਼ੀਲੈਂਡ ‘ਚ ਹੋਣ ਵਾਲੀਆਂ 2023 ਦੀਆਂ ਆਮ ਚੋਣਾਂ ‘ਚ ਇਕ ਭਾਰਤੀ ਚੋਣ ਲੜਨ ਜਾ ਰਿਹਾ ਹੈ। ਉਹ ਆਂਧਰਾ ਪ੍ਰਦੇਸ਼ ਤੋਂ ਹੈ ਜਿਸ ਦਾ ਨਾਮ ਸਿਵਾ ਕਿਲਾਰੀ ਹੈ, ਜੋ ਆਗਾਮੀ ਆਮ ਚੋਣਾਂ ਵਿੱਚ ਮਨੂਰੇਵਾ ਹਲਕੇ ਤੋਂ ਨੈਸ਼ਨਲ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੇਗਾ।
ਸਿਵਾ ਉੱਥੇ ਯੂਨੀਵਰਸਲ ਗ੍ਰੇਨਾਈਟ ਅਤੇ ਮਾਰਬਲ ਦਾ ਮਾਲਕ ਹੈ। ਉਹ ਬੈਂਚਟੌਪ ਸਟੋਨ ਦਾ ਪ੍ਰਬੰਧਨ ਵੀ ਕਰਦਾ ਹੈ। ਉਹ 2002 ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਨਿਊਜ਼ੀਲੈਂਡ ਗਿਆ ਅਤੇ ਵੱਖ-ਵੱਖ ਉਦਯੋਗਾਂ ਵਿੱਚ ਕੰਮ ਕੀਤਾ। ਇਸ ਦੇ ਨਾਲ ਹੀ ਸਿਵਾ ਦੱਖਣੀ ਆਕਲੈਂਡ ਦੀਆਂ ਕਈ ਕਮਿਊਨਿਟੀ ਸੰਸਥਾਵਾਂ ਵਿੱਚ ਸਰਗਰਮੀ ਨਾਲ ਸ਼ਾਮਲ ਸੀ। ਸਿਵਾ ਕਿਲਾਰੀ ਨੇ ਚੋਣ ਲੜਨ ਬਾਰੇ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਉਹ ਮਨੂਰੇਵਾ ਤੋਂ ਚੋਣ ਲੜ ਕੇ ਖੁਸ਼ ਹੈ।