ਅਮਰੀਕਾ ‘ਚ ਭਾਰਤੀ ਮੂਲ ਦੇ ਰੀਅਲ ਅਸਟੇਟ ਡਿਵੈਲਪਰ ਰਿਸ਼ੀ ਕਪੂਰ ‘ਤੇ ਲੱਗਾ ਧੋਖਾਧੜੀ ਦਾ ਦੋਸ਼

ਅਮਰੀਕਾ ਵਿਚ ਸੰਘੀ ਅਧਿਕਾਰੀਆਂ ਨੇ ਭਾਰਤੀ ਮੂਲ ਦੇ ਰੀਅਲ ਅਸਟੇਟ ਡਿਵੈਲਪਰ ‘ਤੇ 93 ਮਿਲੀਅਨ ਅਮਰੀਕੀ ਡਾਲਰ ਦੀ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਇਹ ਦੋਸ਼ ਮਿਆਮੀ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਰੀਅਲ ਅਸਟੇਟ ਡਿਵੈਲਪਰ ਰਿਸ਼ੀ ਕਪੂਰ ‘ਤੇ ਸਿਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐਸਈਸੀ) ਵਲੋਂ ਲਗਾਏ ਗਏ ਹਨ।

ਇਕ ਬਿਆਨ ਮੁਤਾਬਕ ਸਿਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨੇ ਰੀਅਲ ਅਸਟੇਟ ਕੰਪਨੀ ਲੋਕੇਸ਼ਨ ਵੈਂਚਰਸ, ਇਸਦੀ ਐਫੀਲੀਏਟ ਅਰਬਿਨ ਅਤੇ 20 ਹੋਰ ਸਬੰਧਤ ਕੰਪਨੀਆਂ ‘ਤੇ ਵੀ ਧੋਖਾਧੜੀ ਦਾ ਦੋਸ਼ ਲਗਾਇਆ ਹੈ। SEC ਦੀ ਜਾਂਚ ਵਿਚ ਪਾਇਆ ਗਿਆ ਕਿ ਭਾਰਤੀ ਡਿਵੈਲਪਰ ਕਪੂਰ ਨੇ ਕਥਿਤ ਤੌਰ ‘ਤੇ ਨਿਵੇਸ਼ਕ ਫੰਡਾਂ ਦੇ ਘੱਟੋ-ਘੱਟ 43 ਲੱਖ ਅਮਰੀਕੀ ਡਾਲਰ ਦੀ ਦੁਰਵਰਤੋਂ ਕੀਤੀ ਅਤੇ ਲਗਭਗ 6 ਕਰੋੜ ਡਾਲਰ ਦੀ ਨਿਵੇਸ਼ਕ ਪੂੰਜੀ ਨੂੰ ਲੋਕੇਸ਼ਨ ਵੈਂਚਰਸ, ਆਰਬਿਨ ਅਤੇ ਕੁਝ ਹੋਰ ਦੋਸ਼ੀ ਸੰਸਥਾਵਾਂ ਵਿਚਕਾਰ ਨਿਵੇਸ਼ਕ ਪੂੰਜੀ ਦੀ ਗੈਰ-ਕਾਨੂੰਨੀ ਵਰਤੋਂ ਕੀਤੀ ਗਈ ਹੈ।

ਫਲੋਰਿਡਾ ਦੇ ਦੱਖਣੀ ਜ਼ਿਲ੍ਹੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਕੀਤੀ ਗਈ ਐਸਈਸੀ ਦੀ ਸ਼ਿਕਾਇਤ ਵਿੱਚ ਭਾਰਤੀ ਮੂਲ ਦੇ ਰੀਅਲ ਅਸਟੇਟ ਡਿਵੈਲਪਰ ਕਪੂਰ, ਲੋਕੇਸ਼ਨ ਵੈਂਚਰਸ, ਆਰਬਿਨ ਅਤੇ 20 ਸਬੰਧਤ ਕੰਪਨੀਆਂ ‘ਤੇ ਸਕਿਓਰਿਟੀਜ਼ ਐਕਟ 1933 ਅਤੇ ਸਕਿਓਰਿਟੀਜ਼ ਐਕਸਚੇਂਜ ਐਕਟ 1934 ਦੀਆਂ ਵਿਵਸਥਾਵਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ।