ਮਿੰਟਾਂ ਵਿਚ ਹੀ ਕਰੋੜਪਤੀ ਬਣਿਆ ਭਾਰਤੀ ਡਰਾਈਵਰ, ਜਿੱਤੀ 45 ਕਰੋੜ ਰੁਪਏ ਦੀ ਲਾਟਰੀ

ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੀ ਮਿਹਨਤ ਨਾਲ ਬਹੁਤ ਸਾਰਾ ਪੈਸਾ ਕਮਾਉਂਦੇ ਹਨ। ਹਾਲਾਂਕਿ ਕਈ ਲੋਕ ਅਜਿਹੇ ਹਨ ਜਿਨ੍ਹਾਂ ਦੀ ਕਿਸਮਤ ਰਾਤੋ-ਰਾਤ ਬਦਲ ਜਾਂਦੀ ਹੈ ਅਤੇ ਉਹ ਕਰੋੜਾਂ ਰੁਪਏ ਦੇ ਮਾਲਕ ਬਣ ਜਾਂਦੇ ਹਨ। ਹੁਣ ਇਸੇ ਤਰ੍ਹਾਂ ਦੀ ਇੱਕ ਖਬਰ ਸਾਹਮਣੇ ਆਈ ਹੈ। ਦਰਅਸਲ, ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਰਹਿਣ ਵਾਲੇ ਇੱਕ ਭਾਰਤੀ ਵਿਅਕਤੀ ਦੀ ਕਿਸਮਤ ਵੀ ਰਾਤੋ-ਰਾਤ ਬਦਲ ਗਈ। ਵਿਅਕਤੀ ਨੂੰ ਖੁਦ ਇਸ ‘ਤੇ ਵਿਸ਼ਵਾਸ ਨਹੀਂ ਹੋ ਰਿਹਾ।

ਇਹ ਵਿਅਕਤੀ ਡਰਾਈਵਰ ਵਜੋਂ ਕੰਮ ਕਰਦਾ ਹੈ ਅਤੇ ਦੁਬਈ ਵਿੱਚ ਰਹਿੰਦਾ ਹੈ। ਇਸ ਵਿਅਕਤੀ ਦਾ ਨਾਂ ਮੁਨੱਵਰ ਫਿਰੋਜ਼ ਹੈ, ਜਿਸ ਨੇ ਦੁਬਈ ‘ਚ 45 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਵਿਅਕਤੀ ਨੇ ਇਹ ਪੈਸੇ 31 ਦਸੰਬਰ ਨੂੰ ਬਿੱਗ ਟਿਕਟ ਲਾਈਵ ਡਰਾਅ ਵਿਚ ਜਿਤੇ। ਆਦਮੀ ਨੂੰ 20 ਮਿਲੀਅਨ ਯੂਏਈ ਦਿਰਹਾਮ ਦਾ ਜੈਕਪਾਟ ਇਨਾਮ ਮਿਲਿਆ ਹੈ।