ਜਾਪਾਨ ਏਅਰਲਾਈਨਜ਼ ਦੇ ਜਹਾਜ਼ ਅਤੇ ਜਾਪਾਨ ਕੋਸਟ ਗਾਰਡ ਦੇ ਜਹਾਜ਼ ਦੀ ਟੱਕਰ ਤੋਂ ਬਾਅਦ ਉਨ੍ਹਾਂ ਵਿਚ ਸਵਾਰ ਯਾਤਰੀਆਂ ਵਿਚ ਹਫੜਾ-ਦਫੜੀ ਮਚ ਗਈ ਸੀ। ਇਸ ਹਾਦਸੇ ਬਾਰੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸਪੱਸ਼ਟ ਕੀਤਾ ਕਿ ਜਾਪਾਨ ਏਅਰਲਾਈਨਜ਼ ਦੀ ਉਡਾਣ ਵਿੱਚ ਸਵਾਰ 12 ਆਸਟ੍ਰੇਲੀਅਨ ਸੁਰੱਖਿਅਤ ਹਨ। ਐਕਸ ‘ਤੇ ਪੋਸਟ ਕੀਤੀ ਇੱਕ ਵੀਡੀਓ ‘ਚ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕਿਹਾ ਕਿ ਕੈਨਬਰਾ ਇਸ ਸੰਕਟ ਵਿੱਚ ਜਾਪਾਨ ਦੁਆਰਾ ਲੋੜੀਂਦੀ ਹਰ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।
ਅਲਬਾਨੀਜ਼ ਨੇ ਅੱਗੇ ਕਿਹਾ,”ਅਸੀਂ ਜਾਪਾਨ ਵਿਚ ਆਪਣੇ ਦੋਸਤਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ, ਜਿੰਨ੍ਹਾਂ ਨੇ ਭੂਚਾਲ ਦੇ ਪ੍ਰਭਾਵ ਮਗਰੋਂ ਕਾਫ਼ੀ ਜਾਨੀ ਨੁਕਸਾਨ ਦੇਖਿਆ ਹੈ। ਜਾਪਾਨ ਵਿੱਚ ਸਾਡੇ ਦੋਸਤਾਂ ਦੁਆਰਾ ਜੋ ਵੀ ਸਹਾਇਤਾ ਦੀ ਬੇਨਤੀ ਕੀਤੀ ਗਈ ਹੈ, ਅਸੀਂ ਪ੍ਰਦਾਨ ਕਰਾਂਗੇ।”