ੳੇਟਾਵਾ , 13 ਅਪ੍ਰੈਲ (ਰਾਜ ਗੋਗਨਾ)-ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਅਜੇ ਤੱਕ ਸੁਧਾਰ ਨਹੀਂ ਹੋਇਆ ਹੈ। ਕੈਨੇਡਾ ਨੇ ਆਪਣੇ ਭਾਰਤੀ ਸਟਾਫ ਦੀ ਵੱਡੇ ਪੱਧਰ ਤੇ ਕਟੌਤੀ ਕਰ ਦਿੱਤੀ ਹੈ। ਪਿਛਲੇ ਸਾਲ ਕੈਨੇਡਾ ਨੂੰ ਆਪਣੇ ਭਾਰਤ ਤੋ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣੇ ਪਏ ਸਨ।ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਵੀਜ਼ਾ ਦੇ ਸੰਚਾਲਨ ‘ਤੇ ਕੋਈ ਅਸਰ ਨਹੀਂ ਪਵੇਗਾ।ਭਾਰਤ ਵਿੱਚ ਕੈਨੇਡੀਅਨ ਅੰਬੈਸੀ ਵਿੱਚ ਕੰਮ ਕਰਨ ਵਾਲੇ ਭਾਰਤੀ ਸਟਾਫ ਵਿੱਚ ਵੀ ਵਾਧਾ ਹੋਇਆ ਹੈ।
ਕੈਨੇਡਾ ਨੂੰ ਮੁੰਬਈ, ਚੰਡੀਗੜ੍ਹ ਅਤੇ ਬੈਂਗਲੁਰੂ ਵਿਖੇ ਅਪਰੇਸ਼ਨਾਂ ਨੂੰ ਘਟਾਉਣਾ ਪਿਆ ਹੈ। ਭਾਰਤ ਅਤੇ ਕੈਨੇਡਾ ਦਰਮਿਆਨ ਪਿਛਲੇ ਸਾਲ ਦੇ ਖਟਾਸ ਰਿਸ਼ਤਿਆਂ ਦਾ ਅਸਰ ਅਜੇ ਤੱਕ ਜਾਰੀ ਹੈ।ਅਤੇ ਕੈਨੇਡਾ ਨੂੰ ਪਿਛਲੇ ਸਾਲ ਭਾਰਤ ਤੋਂ ਆਪਣੇ 41 ਡਿਪਲੋਮੈਟ ਵਾਪਸ ਬੁਲਾਉਣੇ ਪਏ ਸਨ। ਇਸ ਕਾਰਨ ਭਾਰਤ ਵਿੱਚ ਕੈਨੇਡੀਅਨ ਦੂਤਾਵਾਸ ਵਿੱਚ ਕੰਮ ਕਰਨ ਵਾਲੇ ਭਾਰਤੀ ਸਟਾਫ ਵਿੱਚ ਵੀ ਵਾਧਾ ਹੋਇਆ ਹੈ। ਹੁਣ ਕੈਨੇਡਾ ਨੇ ਦਰਜਨਾਂ ਭਾਰਤੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਭਾਰਤ ਵੱਲੋਂ ਕੈਨੇਡਾ ਨੂੰ ਆਪਣੇ ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਲਈ ਕਹਿਣ ਤੋਂ ਬਾਅਦ ਕੈਨੇਡਾ ਨੂੰ ਮੁੰਬਈ, ਚੰਡੀਗੜ੍ਹ ਅਤੇ ਬੈਂਗਲੁਰੂ ਸਥਿਤ ਆਪਣੇ ਵਣਜ ਦੂਤਾਵਾਸਾਂ ਵਿੱਚ ਆਹਮੋ-ਸਾਹਮਣੇ ਦੀਆਂ ਕਾਰਵਾਈਆਂ ਵਿੱਚ ਕਾਫੀ ਕਟੌਤੀ ਕਰਨੀ ਪਈ। ਕੈਨੇਡਾ ਨੇ ਇਸ ਗੱਲ ਦਾ ਸਹੀ ਅੰਕੜਾ ਨਹੀਂ ਦਿੱਤਾ ਹੈ ਕਿ ਹੁਣ ਉਸ ਨੇ ਭਾਰਤ ਵਿਚਲੇ ਆਪਣੇ ਦੂਤਾਵਾਸ ਤੋਂ ਕਿੰਨੇ ਭਾਰਤੀਆਂ ਨੂੰ ਕੱਢ ਦਿੱਤਾ ਹੈ। ਪਰ ਇਹ ਅੰਕੜਾ 100 ਤੋਂ ਵੀ ਘੱਟ ਜਾਪਦਾ ਹੈ।
ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਵੀ ਰਿਪੋਰਟਾਂ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ ਵਿੱਚ ਉਸ ਦੇ ਸਟਾਫ ਨੂੰ ਘਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕੈਨੇਡੀਅਨ ਸਟਾਫ ਦੀ ਕਟੌਤੀ ਕੀਤੀ ਗਈ ਸੀ, ਜਿਸ ਕਾਰਨ ਭਾਰਤੀ ਸਟਾਫ ਦੀ ਵੀ ਹੁਣ ਕੈਨੇਡਾ ਨੂੰ ਛਾਂਟੀ ਕਰਨੀ ਪਈ। ਹਾਲਾਂਕਿ , ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਕਿ ਇਸ ਨਾਲ ਵੀਜ਼ਾ ਪ੍ਰੋਸੈਸਿੰਗ ‘ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਵਿੱਚ ਆਪਣੇ ਸਥਾਨਕ ਸਟਾਫ਼ ਦੇ ਉਨ੍ਹਾਂ ਦੀ ਦ੍ਰਿੜਤਾ ਅਤੇ ਲਗਨ ਨਾਲ ਸੇਵਾ ਲਈ ਧੰਨਵਾਦੀ ਹਾਂ।ਅਤੇ ਕੈਨੇਡਾ ਭਾਰਤ ਵਿੱਚ ਆਪਣੇ ਨਾਗਰਿਕਾਂ ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨਾ ਵੀ ਜਾਰੀ ਰੱਖੇਗਾ। ਇਸ ਵਿੱਚ ਵਪਾਰ ਅਤੇ ਕਾਰੋਬਾਰੀ ਸਹਾਇਤਾ ਵੀ ਸ਼ਾਮਲ ਹੈ। ਤਾਂ ਜੋ ਭਾਰਤ ਅਤੇ ਕੈਨੇਡਾ ਦੋਵਾਂ ਦੇ ਨਾਗਰਿਕ ਇਸ ਗਠਜੋੜ ਤੋਂ ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕੈਨੇਡੀਅਨ ਵੀਜ਼ਾ ਅਰਜ਼ੀ ਕੇਂਦਰ ਆਮ ਵਾਂਗ ਕੰਮ ਕਰ ਰਹੇ ਹਨ। ਭਾਰਤ ਅਤੇ ਕੈਨੇਡਾ ਸਰਕਾਰ ਦਰਮਿਆਨ ਤਣਾਅਪੂਰਨ ਸਬੰਧਾਂ ਦੇ ਬਾਵਜੂਦ, ਕੈਨੇਡਾ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਭਾਰਤੀ ਨਾਗਰਿਕਾਂ ਨਾਲ ਮਜ਼ਬੂਤ ਰਿਸ਼ਤਾ ਹੈ, ਅਤੇ ਉਹ ਭਾਰਤੀਆਂ ਦਾ ਕੈਨੇਡਾ ਵਿੱਚ ਸਵਾਗਤ ਕਰਨਾ ਵੀ ਜਾਰੀ ਰੱਖੇਗਾ। ਭਾਰਤ ਨੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਦਾ ਫੈਸਲਾ ਲਿਆ ਤਾਂ ਕਿ ਦੋਵਾਂ ਦੇਸ਼ਾਂ ਦੇ ਡਿਪਲੋਮੈਟਾਂ ਦੀ ਗਿਣਤੀ ਬਰਾਬਰ ਹੋ ਸਕੇ। ਭਾਰਤ ਨਹੀਂ ਚਾਹੁੰਦਾ ਕਿ ਕੈਨੇਡਾ ਭਾਰਤ ਵਿੱਚ ਆਪਣਾ ਕੰਮ ਬੰਦ ਕਰੇ। ਪਿਛਲੇ ਸਾਲ ਕੈਨੇਡਾ ‘ਚ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ ‘ਤੇ ਦੋਸ਼ ਲਾਏ ਸਨ।
ਇਸ ਕਾਰਨ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ 41 ਕੈਨੇਡੀਅਨ ਡਿਪਲੋਮੈਟਾਂ ਨੂੰ ਤੁਰੰਤ ਦੇਸ਼ ਛੱਡਣ ਦੇ ਹੁਕਮ ਦਿੱਤੇ ਸਨ।ਦੋ ਦਿਨ ਪਹਿਲਾਂ ਹੀ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿੱਝਰ ਦਾ ਮੁੱਦਾ ਉਠਾਇਆ ਸੀ ਅਤੇ ਕਿਹਾ ਸੀ ਕਿ ਉਹ ਕੈਨੇਡੀਅਨਾਂ ਦੀ ਆਜ਼ਾਦੀ ਦੀ ਰਾਖੀ ਲਈ ਦ੍ਰਿੜ ਹਨ। ਅਤੇ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਅਚਾਨਕ ਇੰਨੀ ਤੇਜ਼ੀ ਨਾਲ ਵਿਗੜ ਜਾਣਗੇ। ਖਾਸ ਕਰਕੇ ਭਾਰਤ ਤੋਂ ਉੱਚ ਸਿੱਖਿਆ ਲਈ ਕੈਨੇਡਾ ਜਾਣ ਵਾਲਾ ਵੱਡਾ ਵਰਗ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਵੀ ਵੱਡਾ ਝਟਕਾ ਲੱਗਾ ਹੈ ਅਤੇ ਕੈਨੇਡਾ ਦੇ ਵੀਜ਼ਿਆਂ ਲਈ ਅਰਜ਼ੀਆਂ ਵੀ ਘੱਟ ਗਈਆਂ ਹਨ। ਅਤੇ ਭਾਰਤੀ ਵਿਦਿਆਰਥੀ ਹੁਣ ਆਸਟ੍ਰੇਲੀਆ, ਯੂਕੇ ਜਾਂ ਅਮਰੀਕਾ ਵਰਗੇ ਦੇਸ਼ਾਂ ਵੱਲ ਦੇਖ ਰਹੇ ਹਨ।