ਲੇਬਨਾਨ ਵਿੱਚ ਇਜ਼ਰਾਈਲੀ ਹਵਾਈ ਹਮਲੇ ਵਿੱਚ ਕਥਿਤ ਹਿਜ਼ਬੁੱਲਾ ਲੜਾਕੂ ਸਮੇਤ ਦੋ ਆਸਟ੍ਰੇਲੀਆਈ ਨਾਗਰਿਕ ਮਾਰੇ ਗਏ ਹਨ। ਆਸਟ੍ਰੇਲੀਆ ਦੇ ਕਾਰਜਕਾਰੀ ਵਿਦੇਸ਼ ਮੰਤਰੀ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਕਾਰਜਕਾਰੀ ਵਿਦੇਸ਼ ਮੰਤਰੀ ਮਾਰਕ ਡਰੇਫਸ ਨੇ ਦੱਸਿਆ ਕਿ ਦੱਖਣੀ ਲੇਬਨਾਨ ਦੇ ਬਿਨਤ ਜਬੇਲ ਕਸਬੇ ਵਿੱਚ ਮੰਗਲਵਾਰ ਨੂੰ ਹੋਏ ਹਵਾਈ ਹਮਲੇ ਵਿੱਚ ਇਬਰਾਹਿਮ ਬਾਜ਼ੀ ਅਤੇ ਉਸ ਦਾ ਭਰਾ ਅਲੀ ਬਾਜ਼ੀ ਮਾਰਿਆ ਗਿਆ। ਬੇਰੂਤ ਵਿੱਚ ਆਸਟ੍ਰੇਲੀਆਈ ਦੂਤਘਰ ਲੋੜ ਪੈਣ ‘ਤੇ ਬਾਜ਼ੀ ਪਰਿਵਾਰ ਨੂੰ ਕੌਂਸਲਰ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।