ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ‘ਚ ਜਹਾਜ਼ ਹੋਇਆ ਕਰੈਸ਼, ਤਿੰਨ ਬੱਚਿਆਂ ਸਮੇਤ ਪਾਇਲਟ ਦੀ ਮੌਤ

ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਰਾਜ ਦੇ ਇਕ ਪੇਂਡੂ ਖੇਤਰ ਵਿਚ ਸ਼ੁੱਕਰਵਾਰ ਨੂੰ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਪੁਰਸ਼ ਪਾਇਲਟ ਅਤੇ ਤਿੰਨ ਬੱਚਿਆਂ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਸਿਰਸ SR22 ਜਹਾਜ਼ ਨੇ ਕੈਨਬਰਾ ਤੋਂ ਉਡਾਣ ਭਰੀ ਸੀ। ਇਹ ਸਿਡਨੀ ਤੋਂ ਲਗਭਗ 290 ਕਿਲੋਮੀਟਰ (180 ਮੀਲ) ਦੀ ਦੂਰੀ ‘ਤੇ ਕਵੀਨਬੇਯਾਨ ਸ਼ਹਿਰ ਦੇ ਨੇੜੇ ਸਥਾਨਕ ਸਮੇਂ ਅਨੁਸਾਰ ਤੜਕੇ 3 ਵਜੇ (0400 GMT) ਕਰੈਸ਼ ਹੋ ਗਿਆ।

ਪੁਲਿਸ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੇ ਜਹਾਜ਼ ਦੇ ਕਰੈਸ਼ ਹੋਣ ਦੀਆਂ ਰਿਪੋਰਟਾਂ ‘ਤੇ ਜਵਾਬ ਦਿਤਾ। ਇਸ ਵਿੱਚ ਅੱਗ ਲੱਗ ਗਈ। ਜਿਸ ਤੋਂ ਬਾਅਦ ਫਾਇਰ ਫਾਈਟਰਜ਼ ਨੇ ਕਾਫੀ ਮਿਹਨਤ ਨਾਲ ਅੱਗ ‘ਤੇ ਕਾਬੂ ਪਾਇਆ ਪਰ ਜਹਾਜ਼ ‘ਚ ਸਵਾਰ ਕਿਸੇ ਵੀ ਵਿਅਕਤੀ ਨੂੰ ਜ਼ਿੰਦਾ ਨਹੀਂ ਬਚਾਇਆ ਜਾ ਸਕਿਆ।