ਕੈਨੇਡਾ ਦੇ ਪਹਿਲੇ ਭਾਰਤੀ ਮੂਲ ਦੇ ਡਾਕਟਰ ਗੁਰਦੇਵ ਸਿੰਘ ਦਾ ਦਿਹਾਂਤ

ਕੈਨੇਡਾ ਵਿਖੇ ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰੇ ਖ਼ਾਸ ਕਰ ਕੇ ਪੰਜਾਬੀ ਮੂਲ ਦੇ ਲੋਕ ਵਸੇ ਹੋਏ ਹਨ। ਤਾਜ਼ਾ ਜਾਣਕਾਰੀ ਮੁਤਾਬਕ 1958 ਵਿੱਚ ਕੈਨੇਡਾ ਦੇ ਭਾਰਤੀ ਮੂਲ ਦੇ ਪਹਿਲੇ ਡਾਕਟਰ ਬਣ ਕੇ ਇਤਿਹਾਸ ਰਚਣ ਵਾਲੇ ਡਾਕਟਰ ਗੁਰਦੇਵ ਸਿੰਘ ਗਿੱਲ ਦਾ 17 ਦਸੰਬਰ ਨੂੰ ਵੈਸਟਮਿਨਸਟਰ ਸ਼ਹਿਰ ਵਿੱਚ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਮੰਨਿਆ ਜਾਂਦਾ ਹੈ ਕਿ ਗਿੱਲ 1949 ਵਿੱਚ ਕੈਨੇਡਾ ਆਏ ਸਨ ਅਤੇ ਉਸ ਸਮੇਂ ਇੱਥੇ ਸਿਰਫ਼ ਦੋ ਹਜ਼ਾਰ ਦੱਖਣੀ ਏਸ਼ੀਆਈ ਲੋਕ ਰਹਿੰਦੇ ਸਨ।