ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕੁਈਨਜ਼ਲੈਂਡ ਸੂਬੇ ਵਿਚ ਆਏ ਵਿਨਾਸ਼ਕਾਰੀ ਹੜ੍ਹ ਮਗਰੋਂ ਸਹਾਇਤਾ ਲਈ ਫੰਡ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਇਸ ਹਫ਼ਤੇ ਦੇ ਵਿਨਾਸ਼ਕਾਰੀ ਹੜ੍ਹ ਤੋਂ ਬਾਅਦ ਮੁੜ ਨਿਰਮਾਣ ਵਿੱਚ ਸਹਾਇਤਾ ਲਈ ਉੱਤਰੀ ਕੁਈਨਜ਼ਲੈਂਡ ਦੇ ਨਿਵਾਸੀਆਂ ਨੂੰ 50 ਮਿਲੀਅਨ ਼ਡਾਲਰ ਤੋਂ ਵੱਧ ਸਰਕਾਰੀ ਫੰਡ ਪ੍ਰਾਪਤ ਹੋਣਗੇ।
ਅਲਬਾਨੀਜ਼ ਮੁਤਾਬਕ ਫੈਡਰਲ ਸਰਕਾਰ ਦਾ “ਮਹੱਤਵਪੂਰਨ ਵਾਧੂ ਸਹਾਇਤਾ ਪੈਕੇਜ” ਆਫ਼ਤ ਰਿਕਵਰੀ ਲਈ ਹੋਵੇਗਾ, ਜਿਸ Ä’ਚ ਪ੍ਰਾਇਮਰੀ ਉਤਪਾਦਕਾਂ ਲਈ 25 ਮਿਲੀਅਨ ਡਾਲਰ ਅਤੇ ਛੋਟੇ ਕਾਰੋਬਾਰਾਂ ਤੇ ਗੈਰ ਲਾਭਕਾਰੀ ਸੰਸਥਾਵਾਂ ਲਈ 25 ਮਿਲੀਅਨ ਡਾਲਰ ਸ਼ਾਮਲ ਹੋਣਗੇ। ਨੌਂ ਸਥਾਨਕ ਸਰਕਾਰਾਂ ਹਰੇਕ ਨੂੰ 1 ਮਿਲੀਅਨ ਡਾਲਰ ਅਤੇ ਸੈਰ-ਸਪਾਟਾ ਸੰਚਾਲਕਾਂ ਲਈ 5 ਮਿਲੀਅਨ ਡਾਲਰ ਦਾ ਟੌਪ-ਅੱਪ ਭੁਗਤਾਨ ਪ੍ਰਾਪਤ ਹੋਵੇਗਾ।