ਵਾਸ਼ਿੰਗਟਨ ’ਚ ਭਾਰਤੀ-ਅਮਰੀਕੀਆਂ ਨੂੰ ਨਿਸ਼ਾਨਾ ਬਣਾ ਕੇ ਘਰਾਂ ’ਚ ਚੋਰੀਆਂ ਵਧੀਆਂ: ਅਮਰੀਕੀ ਪੁਲਿਸ

ਅਮਰੀਕੀ ਸੂਬੇ ਵਾਸ਼ਿੰਗਟਨ ਦੇ ਕੁਝ ਹਿੱਸਿਆਂ ’ਚ ਪਿਛਲੇ ਦੋ ਹਫਤਿਆਂ ਦੌਰਾਨ ਭਾਰਤੀ-ਅਮਰੀਕੀਆਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਸੰਗਠਿਤ ਰਿਹਾਇਸ਼ੀ ਚੋਰੀਆਂ ’ਚ ਵਾਧਾ ਹੋਇਆ ਹੈ। ਇਹ ਜਾਣਕਾਰੀ ਸਥਾਨਕ ਮੀਡੀਆ ਨੇ ਦਿਤੀ।

ਕੇ.ਓ.ਐਮ.ਓ. ਨਿਊਜ਼ ਚੈਨਲ ਦੀ ਖ਼ਬਰ ’ਚ ਵੀਰਵਾਰ ਨੂੰ ਦਸਿਆ ਕਿ ਸਨੋਹੋਮਿਸ਼ ਕਾਊਂਟੀ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਗੈਰ-ਨਿਗਮਿਤ ਬੋਥੇਲ ਇਲਾਕੇ ਵਿਚ ਮੁੱਖ ਤੌਰ ’ਤੇ ਭਾਰਤੀ-ਅਮਰੀਕੀਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਚੋਰਾਂ ਨੂੰ ਫੜਨ ’ਚ ਜਨਤਾ ਤੋਂ ਮਦਦ ਮੰਗੀ।

ਖ਼ਬਰ ’ਚ ਕਿਹਾ ਗਿਆ ਹੈ ਕਿ ਕਾਊਂਟੀ ਦੀ ‘ਰੌਬਰੀ ਐਂਡ ਬਰਗਲਰੀ ਯੂਨਿਟ’ (ਆਰ.ਬੀ.ਯੂ.) ਨੇ ਪਿਛਲੇ ਦੋ ਹਫਤਿਆਂ ’ਚ ਰਿਹਾਇਸ਼ੀ ਚੋਰੀਆਂ ’ਚ ਵਾਧਾ ਦਰਜ ਕੀਤਾ ਹੈ, ਜਿਨ੍ਹਾਂ ’ਚੋਂ ਮੁੱਖ ਤੌਰ ’ਤੇ ‘ਭਾਰਤੀ-ਅਮਰੀਕੀ’ ਪੀੜਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।