ਆਸਟ੍ਰੇਲੀਆ ਵਿਖੇ ਉੱਤਰੀ ਨਿਊ ਸਾਊਥ ਵੇਲਜ਼ ਵਿੱਚ ਇੱਕ ਕਾਰ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਅਤੇ ਇੱਕ 13 ਸਾਲਾ ਮੁੰਡਾ ਗੰਭੀਰ ਜ਼ਖ਼ਮੀ ਹੋ ਗਿਆ। ਇੱਕ ਸੈਮੀ-ਟ੍ਰੇਲਰ ਦੀ ਇੱਕ ਕਾਰ ਨਾਲ ਟੱਕਰ ਹੋਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਬੀਤੀ ਸ਼ਾਮ ਗ੍ਰਾਫਟਨ ਤੋਂ 10 ਕਿਲੋਮੀਟਰ ਦੂਰ ਸਵਾਨ ਕ੍ਰੀਕ ਵਿਖੇ ਬਿਗ ਰਿਵਰ ਵੇਅ ‘ਤੇ ਬੁਲਾਇਆ ਗਿਆ।
ਕਾਰ ਚਾਲਕ 65 ਸਾਲਾ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸਦੇ ਯਾਤਰੀ ਇੱਕ 13 ਸਾਲਾ ਮੁੰਡੇ ਨੂੰ ਗੰਭੀਰ ਹਾਲਤ ਵਿੱਚ ਗੋਲਡ ਕੋਸਟ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ਲਿਜਾਏ ਜਾਣ ਤੋਂ ਪਹਿਲਾਂ ਪੈਰਾਮੈਡਿਕਸ ਦੁਆਰਾ ਮੁੰਡੇ ਦਾ ਇਲਾਜ ਕੀਤਾ ਗਿਆ। ਉੱਧਰ ਸੈਮੀ-ਟ੍ਰੇਲਰ ਦਾ ਡਰਾਈਵਰ ਇੱਕ 36 ਸਾਲਾ ਵਿਅਕਤੀ, ਜ਼ਖਮੀ ਨਹੀਂ ਹੋਇਆ ਸੀ ਪਰ ਉਸਨੂੰ ਲਾਜ਼ਮੀ ਜਾਂਚ ਲਈ ਗ੍ਰਾਫਟਨ ਬੇਸ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਮੌਕੇ ‘ਤੇ ਇੱਕ ਅਪਰਾਧ ਸੀਨ ਸਥਾਪਤ ਕੀਤਾ ਹੈ ਅਤੇ ਘਾਤਕ ਹਾਦਸੇ ਦੇ ਆਲੇ ਦੁਆਲੇ ਦੇ ਹਾਲਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।