ਆਸਟ੍ਰੇਲੀਆ ‘ਚ 20 ਸਾਲ ਬਾਅਦ ਔਰਤ ਸਾਬਤ ਹੋਈ ਬੇਕਸੂਰ

ਆਸਟ੍ਰੇਲੀਆ ਵਿਚ ਨਿਊ ਸਾਊਥ ਵੇਲਜ਼ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਚਾਰ ਬੱਚਿਆਂ ਦੇ ਕਤਲ ਦੇ ਦੋਸ਼ ਵਿਚ 20 ਸਾਲ ਦੀ ਸਜ਼ਾ ਕੱਟ ਰਹੀ ਔਰਤ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਕੈਥਲੀਨ ਫੋਲਬਿਗ (50) ਦੇ ਹੱਕ ਵਿੱਚ ਫ਼ੈਸਲਾ ਸੁਣਾਇਆ। ਅਦਾਲਤ ਅਨੁਸਾਰ ਸਰਕਾਰੀ ਵਕੀਲ ਔਰਤ ਖ਼ਿਲਾਫ਼ ਠੋਸ ਸਬੂਤ ਪੇਸ਼ ਕਰਨ ਵਿੱਚ ਨਾਕਾਮ ਰਿਹਾ, ਇਸ ਲਈ ਔਰਤ ਨੂੰ ਬੇਕਸੂਰ ਕਰਾਰ ਦੇ ਕੇ ਰਿਹਾਅ ਕਰ ਦਿੱਤਾ ਗਿਆ।

ਫੋਲਬਿਗ ਨੇ ਕਿਹਾ ਕਿ ਉਸਦੀ ਬੇਗੁਨਾਹੀ ਦੇ ਸਬੂਤ ਨੂੰ ਦਹਾਕਿਆਂ ਤੋਂ ਅਣਡਿੱਠ ਅਤੇ ਖਾਰਜ ਕੀਤਾ ਗਿਆ ਸੀ। ਉਸ ਨੇ ਅਦਾਲਤ ਦੇ ਬਾਹਰ ਕਿਹਾ, “ਸਿਸਟਮ ਨੇ ਇਹ ਸਵੀਕਾਰ ਕਰਨ ਦੀ ਬਜਾਏ ਕਿਹਾ ਕਿ ਕਈ ਵਾਰ ਬੱਚੇ ਅਚਾਨਕ ਅਤੇ ਦਰਦਨਾਕ ਢੰਗ ਨਾਲ ਮਰ ਸਕਦੇ ਹਨ।” ਫੋਲਬਿਗ ਦੇ ਕੇਸ ਨੂੰ ਆਸਟ੍ਰੇਲੀਆ ਵਿੱਚ ਨਿਆਂ ਦੀ ਸਭ ਤੋਂ ਵੱਡੀ ਚੂਕ ਵਿੱਚੋਂ ਇੱਕ ਦੱਸਿਆ ਗਿਆ ਹੈ। ਦਰਅਸਲ ਮਾਮਲਾ ਔਰਤ ਦੇ ਚਾਰ ਨਵਜੰਮੇ ਬੱਚਿਆਂ ਕਾਲੇਬ, ਪੈਟਰਿਕ, ਸਾਰਾਹ ਅਤੇ ਲੌਰਾ ਦੀ ਮੌਤ ਨਾਲ ਸਬੰਧਤ ਸੀ। ਇਹਨਾਂ ਵਿੱਚੋਂ ਹਰੇਕ ਬੱਚੇ ਦੀ 1989 ਅਤੇ 1999 ਦੇ ਵਿਚਕਾਰ ਅਚਾਨਕ ਮੌਤ ਹੋ ਗਈ, ਜਿਨ੍ਹਾਂ ਦੀ ਉਮਰ 19 ਦਿਨ ਅਤੇ 18 ਮਹੀਨਿਆਂ ਦੇ ਵਿਚਕਾਰ ਸੀ