ਫੌਜ ਦੀ ਮਰਜ਼ੀ ਤੋਂ ਬਗੈਰ ਨਹੀਂ ਬਣ ਸਕਦਾ ਕੋਈ ਪਾਕਿਸਤਾਨ ਦਾ ਪ੍ਰਧਾਨ ਮੰਤਰੀ।

ਪਾਕਿਸਤਾਨ ਦੇਚੋਣ ਕਮਿਸ਼ਨ ਨੇ ਪਾਰਲੀਮੈਂਟ ਚੋਣਾਂ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ ਜੋਅਗਲੇ ਸਾਲ 8 ਫਰਵਰੀ ਨੂੰ ਹੋਣਗੀਆਂ। ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ. ਬਿਲਾਵਲ ਜ਼ਰਦਾਰੀ), ਪਾਕਿਸਤਾਨ ਤਹਿਰੀਕੇ ਇਨਸਾਫ ਪਾਰਟੀ (ਪੀ.ਟੀ.ਆਈ. ਇਮਰਾਨ ਖਾਨ) ਅਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐਮ.ਐਲ. ਨਵਾਜ਼ ਸ਼ਰੀਫ) ਆਦਿ ਨੇ ਚੁਣਾਵੀ ਜੰਗ ਦੇ ਬਿਗਲ ਵਜਾ ਦਿੱਤੇ ਹਨ।ਪਾਕਿਸਤਾਨ ਦੇ ਬੱਚੇ ਬੱਚੇ ਨੂੰਪਤਾ ਹੈ ਕਿ ਇਸ ਵਾਰ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਬਣਨਾ ਹੈ ਕਿਉਂਕਿ ਫਿਲਹਾਲ ਫੌਜ ਦਾ ਹੱਥ ਉਸ ਦੇ ਸਿਰ ‘ਤੇਹੈ। ਉਸ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦਰਜ਼ਨਾਂ ਕੇਸ ਦਰਜ਼ ਸਨ ਜਿਸ ਕਾਰਨ ਉਸ ਨੂੰ ਸਾਊਦੀ ਅਰਬ ਤੇ ਬਾਅਦ ਵਿੱਚ ਇੰਗਲੈਂਡ ਭੱਜਣਾ ਪਿਆ ਸੀ।ਹੁਣ21 ਅਕਤੂਬਰ ਨੂੰ ਉਹ ਵਾਪਸ ਆ ਚੁੱਕਾ ਹੈ ਤੇ ਫੌਜ ਦੀ ਕ੍ਰਿਪਾ ਨਾਲ ਅਦਾਲਤਾਂ ਉਸ ਨੂੰ ਧੜਾ ਧੜ ਬਰੀ ਕਰ ਰਹੀਆਂ ਹਨ। ਉਮੀਦ ਹੈ ਕਿ ਦਸੰਬਰ ਦੇ ਅਖੀਰ ਤੱਕ ਉਸ ਨੂੰ ਕਾਨੂੰਨੀ ਤੌਰ ‘ਤੇ ਬਿਲਕੁਲ ਪਾਕ ਸਾਫ ਤੇ ਪਾਕਿਸਤਾਨ ਦਾ ਸਭ ਤੋਂ ਇਮਾਨਦਾਰ ਸਿਆਸਤਦਾਨਘੋਸ਼ਿਤ ਕਰ ਦਿੱਤਾ ਜਾਵੇਗਾ। ਨਵਾਜ਼ ਸ਼ਰੀਫ ਦੀ ਮੌਜੂਦਾ ਸਿਆਸੀ ਹੈਸੀਅਤ ਵੇਖ ਕੇ ਬਹੁਤ ਸਾਰੀਆਂ ਖੇਤਰੀ ਪਾਰਟੀਆਂ ਵੀ ਉਸ ਦੇ ਖੇਮੇ ਵਿੱਚ ਆ ਚੁੱਕੀਆਂ ਹਨ। ਨਵਾਜ਼ ਸ਼ਰੀਫ ਪਾਕਿਸਤਾਨ ਦਾ ਸਭ ਤੋਂ ਲੰਬਾ ਸਮਾਂ (9 ਸਾਲ) ਪ੍ਰਧਾਨ ਮੰਤਰੀ ਰਿਹਾ ਹੈ। ਉਹ ਤਿੰਨ ਵਾਰ ਪ੍ਰਧਾਨ ਮੰਤਰੀ ਬਣਿਆਂਪਰਕਦੇ ਵੀ ਪੰਜ ਸਾਲ ਪੂਰੇ ਨਹੀਂ ਕਰ ਸਕਿਆ।

ਫੌਜ ਨੇ ਨਵਾਜ਼ ਸ਼ਰੀਫ ਦੀ ਇਮਦਾਦ ਕਰਨ ਦੇ ਇਵਜ਼ਾਨੇ ਵਜੋਂਦੋ ਸ਼ਰਤਾਂ ਰੱਖੀਆਂ ਹਨ। ਪਹਿਲੀ ਕਿ ਉਹ ਫੌਜ ਦੀ ਸਰਵਉੱਚਤਾ ਵੱਲ ਅੱਖ ਪੁੱਟ ਕੇ ਵੀ ਨਹੀਂ ਵੇਖੇਗਾ ਤੇ ਨਾ ਹੀ ਉਸ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਵੇਗਾ। ਦੂਸਰੀ ਕਿ ਉਹ ਪਾਕਿਸਤਾਨ ਦੀ ਗਰਕ ਚੁੱਕੀ ਆਰਥਿਕ ਹਾਲਤ ਨੂੰ ਮੁੜ ਲੀਹਾਂ ‘ਤੇ ਲਿਆਵੇਗਾ ਪਰ ਫੌਜ ਦੀ ਵਪਾਰਿਕ ਸਲਤਨਤ ਤੇ ਉਸ ਦੇ ਚਹੇਤੇ ਧਨਾਡਾਂਦੇ ਹਿੱਤਾਂ ਨੂੰਨੁਕਸਾਨ ਪਹੁੰਚਾਏ ਬਗੈਰ। ਅਸਲ ਵਿੱਚ ਨਵਾਜ਼ ਸ਼ਰੀਫ ਫੌਜ ਦੀ ਹੀ ਪੈਦਾਇਸ਼ ਹੈ ਕਿਉਂਕਿ ਜਨਰਲ ਜ਼ਿਆ ਉੱਲ ਹੱਕ ਉਸ ਨੂੰ ਸਿਆਸਤ ਵਿੱਚ ਲੈ ਕੇ ਆਇਆ ਸੀ। ਜ਼ਿਆ ਨੇ ਉਸ ਨੂੰ 1981 ਵਿੱਚ ਪੰਜਾਬ ਦਾ ਖਜ਼ਾਨਾ ਮੰਤਰੀ ਬਣਾਇਆ ਸੀ ਤੇ 1985 ਵਿੱਚ ਪੰਜਾਬ ਦਾ ਮੁੱਖ ਮੰਤਰੀ। ਉਸ ਤੋਂ ਬਾਅਦ ਨਵਾਜ਼ ਸ਼ਰੀਫ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਹੁਣ ਉਸ ਦੇ ਭਰਾ ਸ਼ਾਹਬਾਜ਼ ਸ਼ਰੀਫ (ਸਾਬਕਾ ਪ੍ਰਧਾਨ ਮੰਤਰੀ) ਤੇ ਬੇਟੀ ਮਰੀਅਮ ਸ਼ਰੀਫ (ਸਾਬਕਾ ਮੰਤਰੀ) ਸਮੇਤ ਕਰੀਬ ਕਰੀਬ ਅੱਧਾ ਪਰਿਵਾਰ ਸਿਆਸਤ ਵਿੱਚ ਹੈ। ਫੌਜ ਨਾਲ ਉਸ ਦਾ ਹੋਇਆ ਗੱਠਜੋੜ ਇਸ ਗੱਲ ਤੋਂ ਸਾਹਮਣੇ ਆਉਂਦਾ ਹੈ ਕਿ ਜਦੋਂ ਉਹ ਲੰਡਨ ਵਿਖੇ ਜਲਾਵਤਨੀ ਦੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਤਾਂ ਉਸ ਨੇ ਕਈ ਵਾਰ ਖੁਲ੍ਹ ਕੇ ਪਾਕਿਸਤਾਨੀ ਫੌਜ ਦੀ ਨੁਕਤਾਚੀਨੀ ਕੀਤੀ ਸੀ। ਉਸ ਨੇ ਐਲਾਨ ਕੀਤਾ ਸੀ ਕਿ ਜੇ ਉਸ ਦੀ ਪਾਰਟੀ ਮੁੜ ਸੱਤਾ ਵਿੱਚ ਆਈ ਤਾਂ ਸਾਬਕਾ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਅਤੇ ਪਾਕਿਸਤਾਨ ਦੀ ਸਰਵ ਸ਼ਕਤੀਮਾਨ ਖੁਫੀਆ ਏਜੰਸੀ ਆਈ.ਐਸ.ਆਈ. ਦੇ ਸਾਬਕਾ ਡਾਇਰੈਕਟਰ ਜਨਰਲ ਫੈਜ਼ ਹਮੀਦ ਦੇ ਖਿਲਾਫ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੀ ਹਾਈ ਕੋਰਟ ਦੇ ਜੱਜ ਰਾਹੀਂ ਜਾਂਚ ਕਰਵਾਈ ਜਾਵੇਗੀ। ਪਰ ਆਪਣੇ ਭਰਾ ਸ਼ਾਹਬਾਜ਼ ਸ਼ਰੀਫ ਤੇ ਹੋਰ ਸੀਨੀਅਰ ਪਾਰਟੀ ਲੀਡਰਾਂ ਦੇ ਸਮਝਾਉਣ ‘ਤੇ ਹੁਣ ਉਹ ਇਸ ਬਿਆਨ ਤੋਂ ਮੁੱਕਰ ਗਿਆ ਹੈ।

ਪਰ ਫੌਜ ਨਾਲ ਪਿਛਲੇ ਸਮੇਂ ਵਿੱਚ ਰਹੇ ਵਿਵਾਦਾਂ ਕਾਰਨ ਇਹ ਲੱਗਦਾ ਨਹੀਂ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਲੰਬਾ ਸਮਾਂ ਫੌਜ ਦੇ ਹੁਕਮਾਂ ਅਨੁਸਾਰ ਚੱਲੇਗਾ। ਪਾਕਿਸਤਾਨ ਦੀ ਆਰਥਿਕ ਬਰਬਾਦੀ ਦਾ ਮੁੱਖ ਕਾਰਨ ਉਸ ਵੱਲੋਂਭਾਰਤ ਨਾਲ ਬਿਨਾਂ ਵਜ੍ਹਾ ਵਿਗਾੜੇ ਹੋਏ ਸਬੰਧ ਹਨ,ਜਿਸ ਕਾਰਨ ਉਸ ਨੂੰ ਆਪਣੀ ਔਕਾਤ ਤੋਂ ਵੱਧ ਹਥਿਆਰਾਂ ‘ਤੇ ਖਰਚਾ ਕਰਨਾ ਪੈਂਦਾ ਤੇ ਭੀਖ ਦਾ ਕਟੋਰਾ ਲੈ ਕੇ ਇੰਟਰਨੈਸ਼ਨਲ ਮਾਨੀਟਰੀ ਫੰਡ,ਅਮਰੀਕਾ ਤੇਸਾਊਦੀ ਅਰਬ ਵੱਲ ਭੱਜਣਾ ਪੈਂਦਾ ਹੈ। ਭਾਰਤ ਨਾਲ ਦੁਵੱਲਾ ਵਪਾਰ ਕਰ ਕੇ ਪਾਕਿਸਤਾਨ ਅਰਾਮ ਨਾਲ ਆਪਣੇ ਹਾਲਾਤ ਸੁਧਾਰ ਸਕਦਾ ਹੈ। ਆਪਣੇ ਭਾਸ਼ਣਾਂ ਵਿੱਚ ਨਵਾਜ਼ ਸ਼ਰੀਫ ਭਾਰਤ ਨਾਲ ਸਬੰਧ ਸੁਧਾਰਨ ਬਾਰੇ ਗੱਲ ਕਰਦਾ ਹੈ। ਉਸ ਦੀ ਸੋਚ ਇਹ ਲੱਗਦੀ ਹੈ ਕਿ ਇਸ ਨਾਲ ਇੱਕ ਤਾਂ ਦੇਸ਼ ਵਿੱਚ ਖੁਸ਼ਹਾਲੀ ਆਵੇਗੀ ਤੇ ਦੂਸਰਾ ਭਾਰਤ ਨਾਲ ਦੁਸ਼ਮਣੀ ਘਟਣ ਕਾਰਨ ਫੌਜ ਵੀ ਮਹੱਤਵਹੀਣ ਹੋ ਕੇ ਕਮਜ਼ੋਰ ਹੋ ਜਾਵੇਗੀ। ਪਾਕਿਸਤਾਨੀ ਫੌਜ ਕੋਲ ਆਮ ਲੋਕਾਂ ਨੂੰ ਆਪਣੇ ਨਾਲ ਜੋੜੀ ਰੱਖਣ ਦਾ ਸਭ ਤੋਂ ਵੱਡਾ ਹਥਿਆਰ ਕਾਲਪਨਿਕ ਭਾਰਤੀ ਹਮਲੇ ਦਾ ਹਊਆ ਤੇ ਕਸ਼ਮੀਰ ਮਸਲਾ ਹਨ।

ਪਰਨਵਾਜ਼ ਸ਼ਰੀਫ 2024 ਦੀ ਚੋਣ ਜਿੱਤ ਪਾਉਂਦਾ ਹੈ ਕਿ ਨਹੀਂ, ਫਿਲਹਾਲ ਫੌਜ ਦੇ ਹੱਥ ਵਿੱਚ ਹੈ।ਨਵਾਜ਼ ਸ਼ਰੀਫ ਪਾਕਿਸਤਾਨ ਵਿੱਚ ਮੈਗਾ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਅਤੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ ਵਾਲਾ ਪ੍ਰਧਾਨ ਮੰਤਰੀ ਮੰਨਿਆਂ ਜਾਂਦਾ ਹੈ। ਚੀਨ – ਪਾਕਿਸਤਾਨ ਆਰਥਿਕ ਕਾਰੀਡੋਰ ਇਸ ਦੀ ਇੱਕ ਮਿਸਾਲ ਹੈ। ਉਸ ਦੇ ਇਨ੍ਹਾਂ ਕੰਮਾਂ ਕਾਰਨ ਅਸਥਾਈ ਆਰਥਿਕ ਵਿਕਾਸ ਤਾਂ ਜਰੂਰ ਹੋਇਆ ਸੀ ਪਰ ਨਾਲ ਹੀ ਦੇਸ਼ ਕਰਜੇ ਦੇ ਬੋਝ ਹੇਠ ਦੱਬਿਆ ਗਿਆ ਤੇ ਹੁਣ ਦੀਵਾਲੀਆ ਹੋਣ ਦੇ ਕਗਾਰ ‘ਤੇ ਪਹੁੰਚ ਗਿਆ ਹੈ।ਇਸ ਤੋਂ ਇਲਾਵਾ ਉਹ ਖੁਦ ਦੇਸ਼ ਦੇ ਚੋਟੀ ਦੇ ਅਮੀਰਾਂ ਵਿੱਚ ਆਉਂਦਾ ਹੈ। ਇਸ ਕਾਰਨ ਆਪਣੇ ਸਾਬਕਾ ਕਾਰਜ ਕਾਲਾਂ ਦੌਰਾਨ ਉਸ ਨੇ ਅਮੀਰਾਂ ‘ਤੇ ਟੈਕਸ ਵਧਾ ਕੇ ਦੇਸ਼ ਦਾ ਖਜ਼ਾਨਾ ਭਰਨ ਦੀ ਬਜਾਏ ਤੇਲ ਗੈਸ ਆਦਿ ਜਰੂਰੀ ਵਸਤੂਆਂ ਦੀਆਂ ਕੀਮਤਾਂ ਵਧਾ ਕੇ ਗਰੀਬਾਂ ਦਾ ਖੂਨ ਚੂਸਣ ਨੂੰ ਪਹਿਲ ਦਿੱਤੀ ਸੀ।

ਫਿਲਹਾਲ ਨਵਾਜ਼ ਸ਼ਰੀਫ ਲਈ ਦਿੱਲੀ ਦੂਰ ਹੈ ਕਿਉਂਕਿ ਉਸ ਦੇ ਰਸਤੇ ਵਿੱਚ ਹਾਲੇ ਵੀ ਅਨੇਕਾਂ ਕਾਨੂੰਨੀ ਅੜਿੱਚਣਾਂ ਮੌਜੂਦ ਹਨ। ਸੁਪਰੀਮ ਕੋਰਟ ਨੇ ਸੰਨ 2018 ਵਿੱਚ ਉਸ ‘ਤੇ ਜ਼ਿੰਦਗੀ ਭਰ ਲਈ ਚੋਣ ਲੜਨ ‘ਤੇ ਪਾਬੰਦੀ ਲਗਾਈ ਹੋਈ ਹੈ। ਫੌਜ ਚਾਹੁੰਦੀ ਹੈ ਕਿ ਉਹ ਇਮਰਾਨ ਖਾਨ ਦੀ ਲੋਕਪ੍ਰਿਯਤਾ ਦਾ ਮੁਕਾਬਲਾ ਕਰਨ ਲਈ ਕੋਈ ਸਟੀਕ ਯੋਜਨਾ ਤਿਆਰ ਕਰੇਕਿਉਂਕਿ ਇਮਰਾਨ ਖਾਨ ਜਦੋਂ ਦਾ ਜੇਲ੍ਹ ਗਿਆ ਹੈ, ਹੋਰ ਪ੍ਰਸਿੱਧ ਹੋ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਪੁਰਾਣੇ ਰਿਕਾਰਡ ਨੂੰ ਵੇਖਦੇ ਹੋਏ ਹੋ ਸਕਦਾ ਹੈ ਕਿ ਫੌਜ ਉਸ ਦੀ ਬਜਾਏ ਉਸ ਦੇ ਭਰਾ ਸ਼ਾਹਬਾਜ਼ ਸ਼ਰੀਫ ਨੂੰ ਅੱਗੇ ਕਰ ਦੇਵੇ। ਇਸ ਤੋਂ ਇਲਾਵਾ ਹੋਰ ਵੀ ਕਈ ਗੰਭੀਰ ਮੁਸ਼ਕਿਲਾਂ ਹਨ ਜਿਨ੍ਹਾਂ ਦੇ ਹੱਲ ਕੱਢਣ ਲਈ ਉਸ ਨੂੰ ਸਖਤ ਮਿਹਨਤ ਕਰਨੀ ਪੈਣੀ ਹੈ। ਸਭ ਤੋਂ ਪਹਿਲਾਂ ਤਾਂ ਉਸ ਨੂੰ ਨੌਜਵਾਨ ਪੀੜ੍ਹੀ ਦਾ ਦਿਲ ਜਿੱਤਣਾ ਹੋਵੇਗਾ ਜੋ ਇਮਰਾਨ ਖਾਨ ਨੂੰ ਚਾਹੁੰਦੀ ਹੈ ਤੇ ਪੁਰਾਣੇ ਘਾਗ ਲੀਡਰਾਂ ਦੀ ਸ਼ਕਲ ਵੀ ਵੇਖਣਾ ਪਸੰਦ ਨਹੀਂ ਕਰਦੀ। ਇਸ ਤੋਂ ਇਲਾਵਾ ਉਸ ‘ਤੇ ਫੌਜ ਦਾ ਲਾਡਲਾ ਤੇ ਝੋਲੀ ਚੁੱਕ ਹੋਣ ਦਾ ਜੋ ਦਾਗ ਲੱਗ ਗਿਆ ਹੈ, ਉਹ ਵੀ ਧੋਣਾ ਹੋਵੇਗਾ।

ਪਾਕਿਸਤਾਨ ਤਹਿਰੀਕੇ ਇਨਸਾਫ ਪਾਰਟੀ ਨੂੰ ਵੀਚੋਣ ਦੰਗਲ ਵਿੱਚੋਂ ਅਜੇ ਪੂਰੀ ਤਰਾਂ ਬਾਹਰ ਨਹੀਂ ਸਮਝਿਆ ਜਾ ਸਕਦਾ। ਇਹ ਪਾਰਟੀ ਫਿਲਹਾਲ ਅਪੰਗ ਹੈ ਕਿਉਂਕਿ ਇਸ ਦੇ ਜਿਆਦਾਤਰਸੀਨੀਅਰ ਲੀਡਰ ਫੌਜ ਤੋਂ ਡਰਦੇ ਮਾਰੇ ਜਾਂ ਤਾਂਦੂਸਰੀਆਂ ਪਾਰਟੀਆਂ ਵਿੱਚ ਚਲੇ ਗਏ ਹਨ ਜਾਂ ਸੱਚੇ ਝੂਠੇ ਮੁਕੱਦਮਿਆਂ ਕਾਰਨ ਜੇਲ੍ਹਾਂ ਵਿੱਚ ਠੂਸ ਦਿੱਤੇ ਗਏ ਹਨ। ਇਮਰਾਨ ਖਾਨ ਦੇ ਵੀ 8 ਫਰਵਰੀ ਤੱਕ ਜੇਲ੍ਹ ਵਿੱਚੋਂ ਰਿਹਾਅ ਹੋਣ ਦੀ ਉਮੀਦ ਨਹੀਂ ਹੈ। ਹੈਰਾਨੀ ਦੀ ਗੱਲ ਹੈ ਕਿ 2018 ਦੀਆਂ ਚੋਣਾਂ ਵੇਲੇ ਫੌਜ ਦੀਆਂ ਅੱਖਾਂ ਦਾ ਤਾਰਾ ਇਮਰਾਨ ਖਾਨ ਇਸ ਵੇਲੇ ਉਸ ਦਾ ਦੁਸ਼ਮਣ ਨੰਬਰ ਇੱਕ ਹੈ। ਇਸ ਸਮੇਂ ਉਸ ਕੋਲ ਨਾ ਤਾਂ ਚੋਣ ਲੜਨ ਲਈ ਪੂਰੇ ਸਾਧਨ ਹਨ ਤੇ ਨਾ ਹੀ ਚੰਗੇ ਉਮੀਦਵਾਰ ਬਚੇ ਹਨ ਜੋ ਨਵਾਜ਼ ਸ਼ਰੀਫ ਤੇ ਪੀ ਪੀ ਪੀ ਨੂੰ ਫਸਵੀਂ ਟੱਕਰ ਦੇ ਸਕਣ। ਫੌਜ ਦੇ ਡਰ ਕਾਰਨ ਹੋ ਸਕਦਾ ਹੈ ਕਿ ਇਸ ਦੇ ਬਹੁਤੇ ਸਮਰਥਕ ਚੋਣਾਂ ਵੇਲੇ ਘਰ ਬੈਠਣ ਨੂੰ ਹੀ ਤਰਜ਼ੀਹ ਦੇਣ।ਇਹ ਵੀ ਸੱਚ ਹੈ ਕਿ ਇਮਰਾਨ ਖਾਨ ਨੂੰ ਤਬਾਹ ਕਰਨ ਖਾਤਰਗੱਠਜੋੜ ਕਰਨ ਵਾਲੀ ਫੌਜ, ਨਵਾਜ਼ ਸ਼ਰੀਫ ਅਤੇ ਬਿਲਾਵਲ ਭੁੱਟੋ ਹੁਣ ਆਪੋ ਆਪਣੀ ਡਫਲੀ ਵਜਾ ਰਹੇ ਹਨ ਤੇ ਇੱਕ ਦੂਸਰੇ ਨੂੰ ਠਿੱਬੀ ਲਗਾਉਣ ਦੀ ਸਿਰ ਤੋੜ ਕੋਸ਼ਿਸ਼ ਕਰ ਰਹੇ ਹਨ। ਸਿੰਧ ਸੂਬੇ ਵਿੱਚ ਪੀਪਲਜ਼ ਪਾਰਟੀ ਦਾ 1967 ਤੋਂ ਹੀ ਇਕਛਤਰ ਰਾਜ ਚੱਲ ਰਿਹਾ ਹੈ। ਪਰ ਹੁਣ ਉਹ ਸਭ ਤੋਂ ਵੱਧ ਸੀਟਾਂ ਵਾਲੇ ਸੂਬੇ ਪੰਜਾਬ ਵਿੱਚ ਵੀ ਦੁਬਾਰਾ ਪੈਰ ਜਮਾਉਣ ਦੀ ਕੋਸ਼ਿਸ਼ ਵਿੱਚ ਹੈ ਕਿਉਂਕਿ ਸ਼ਾਹਬਾਜ਼ ਸ਼ਰੀਫ ਨੇ ਆਪਣੇ ਛੋਟੇ ਜਿਹੇ ਪ੍ਰਧਾਨ ਮੰਤਰੀ ਕਾਲ (11 ਅਪਰੈਲ 2022 ਤੋਂ 13 ਅਗਸਤ 2023) ਵਿੱਚ ਹੀ ਮੂਰਖਾਨਾ ਆਰਿਥਕ ਨੀਤੀਆਂ ਕਾਰਨ ਦੇਸ਼ ਦੀ ਅੱਧੀ ਤੋਂ ਵੱਧ ਜਨਤਾ ਨੂੰ ਮੁਸਲਿਮ ਲੀਗ ਦੇ ਖਿਲਾਫ ਕਰ ਲਿਆ ਹੈ।

ਇਸ ਵੇਲੇ ਪਾਕਿਸਤਾਨ ਵਿੱਚ ਕੋਈ ਵੀ ਪਾਰਟੀ ਬਹੁਮੱਤ ਲੈਂਦੀ ਦਿਖਾਈ ਨਹੀਂ ਦੇ ਰਹੀ। ਫੌਜ ਵੀ ਇਹ ਚਾਹੁੰਦੀ ਹੈ ਲੰਗੜੀ ਪਾਰਲੀਮੈਂਟ ਬਣੇ ਤਾਂ ਜੋ ਉਹ ਛੋਟੀਆਂ ਪਾਰਟੀਆਂ ਦੇ ਜਿੱਤੇ ਹੋਏ ਉਮੀਦਵਾਰਾਂ ਦੀ ਮਦਦ ਨਾਲ ਆਪਣੀ ਮਨਮਰਜ਼ੀ ਦੀ ਸਰਕਾਰ ਕਾਇਮ ਕਰ ਸਕੇ। ਪੀ.ਟੀ.ਆਈ. ਦੇ ਫੌਜ ਪੱਖੀ ਬਾਗੀ ਸਿਆਸਤਦਾਨਾਂ ਵੱਲੋਂ ਬਣਾਈਆਂ ਗਈਆਂ ਇਸਤੈਹਕਾਮਏ ਪਾਕਿਸਤਾਨ ਤੇ ਪੀ.ਟੀ.ਆਈ (ਪਾਰਲੀਮੈਂਟੇਰੀਅਨ) ਤੋਂ ਇਲਾਵਾ ਚਾਰ ਹੋਰ ਖੇਤਰੀ ਪਾਰਟੀਆਂ ਫੌਜ ਨੇ ਕਾਬੂ ਵਿੱਚ ਕਰ ਵੀ ਲਈਆਂ ਹਨ। ਇਨ੍ਹਾਂ ਪਾਰਟੀਆਂ ਦਾ ਸਾਰਾ ਚੋਣ ਖਰਚਾ ਫੌਜ ਵੱਲੋਂ ਚੁੱਕੇ ਜਾਣ ਦੀ ਚਰਚਾ ਹੈ।ਇਸ ਤਰਾਂ ਲੱਗ ਰਿਹਾ ਹੈ ਕਿ ਕਿਸੇ ਵੀ ਪਾਰਟੀ ਦੀ ਸਰਕਾਰ ਬਣੇ, ਉਸ ਨੂੰ ਫੌਜ ਦੇ ਹੇਠਾਂ ਲੱਗ ਕੇ ਹੀ ਚੱਲਣਾ ਪਵੇਗਾ।ਵਰਨਾ ਉਸ ਦੀ ਹਾਲਤ ਵੀ ਇਮਰਾਨ ਖਾਨ ਵਰਗੀ ਕਰ ਦਿੱਤੀ ਜਾਵੇਗੀ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ.)
ਪੰਡੋਰੀ ਸਿੱਧਵਾਂ 9501100062