ਨਡਾਲਾ ਦੇ ਪਿੰਡ ਮਿਰਜ਼ਾਪੁਰ ਦੀ ਹੋਣਹਾਰ ਧੀ ਕੋਮਲ ਪੰਨੂ ਨੇ ਅਮਰੀਕਾ ’ਚ ਆਪਣੀ ਪੜ੍ਹਾਈ ਪੂਰੀ ਕਰਦਿਆਂ ਅਮਰੀਕਾ ਫ਼ੌਜ ’ਚ ਭਰਤੀ ਹੋ ਕੇ ਮਾਪਿਆਂ, ਇਲਾਕੇ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧੀ ਅਮਰੀਕਾ ਤੋਂ ਫੋਨ ’ਤੇ ਜਾਣਕਾਰੀ ਦਿੰਦਿਆਂ ਕੋਮਲ ਪੰਨੂ ਦੇ ਪਿਤਾ ਬਿਕਰਮਜੀਤ ਸਿੰਘ ਪੰਨੂ ਨੇ ਦੱਸਿਆ ਕਿ ਉਹ ਅੱਜ ਤੋਂ 10 ਸਾਲ ਪਹਿਲਾਂ ਚੰਗੇ ਭਵਿੱਖ ਦੀ ਭਾਲ ’ਚ ਅਮਰੀਕਾ ਗਿਆ ਸੀ।
ਉਸ ਦੀ ਬੇਟੀ ਕੋਮਲ ਨੇ 8ਵੀਂ ਤੱਕ ਪੜ੍ਹਾਈ ਕਰਕੇ 2019 ਵਿਚ ਪਰਿਵਾਰ ਸਮੇਤ ਅਮਰੀਕਾ ਆ ਗਈ, ਜਿੱਥੇ ਉਸ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕਰਕੇ ਅਮਰੀਕਾ ਦੇ ਸੈਕਰਮਿੰਟੋ ਵਿਖੇ ਰੈਂਕ ਈ-2 ’ਚ ਅਮਰੀਕਾ ਫ਼ੌਜ ਨੂੰ ਜੁਆਇਨ ਕੀਤਾ ਹੈ। ਕੋਮਲ ਪੰਨੂ ਦੀ ਇਸ ਪ੍ਰਾਪਤੀ ’ਤੇ ਪਿੰਡ ਮਿਰਜ਼ਾਪੁਰ ਵਿਚ ਰਹਿੰਦੇ ਦਾਦਾ-ਦਾਦੀ ਨੂੰ ਲੋਕ ਵਧਾਈਆਂ ਦੇਣ ਪਹੁੰਚ ਰਹੇ ਹਨ।