ਕੈਨੇਡਾ ਅਤੇ ਭਾਰਤ ਦੇ ਵਿਗੜਦੇ ਕੂਟਨੀਤਕ ਸਬੰਧਾਂ ਨੇ ਇੱਕ ਵਾਰ ਤਾਂ ਉਹਨਾਂ ਵਿਦਿਆਰਥੀਆਂ ਪਰੇਸ਼ਾਨੀ ਵਿੱਚ ਪਾ ਦਿੱਤਾ ਸੀ ਜੋ ਕੈਨੇਡਾ ਜਾਣ ਦਾ ਸੁਫ਼ਨਾ ਵੇਖ ਰਹੇ ਸੀ। ਅਜਿਹੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਹਰ ਸਾਲ ਉੱਤਰੀ ਅਮਰੀਕਾ ਜਾਣ ਵਾਲੇ ਹਜ਼ਾਰਾਂ ਪ੍ਰਵਾਸੀਆਂ, ਵਿਦਿਆਰਥੀਆਂ ਅਤੇ ਕਾਮਿਆਂ ਨੂੰ ਵੀਜ਼ਾ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਹੋਇਆ ਇਸ ਦੇ ਬਿਲਕੁਲ ਉਲਟ।
ਕੈਨੇਡਾ ਨੇ 99 ਫੀਸਦੀ ਵਿਦਿਆਰਥੀਆਂ ਨੂੰ ਵੀਜ਼ਾ ਦੇਣਾ ਕੀਤਾ ਸ਼ੁਰੂ
ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਪ੍ਰਤੀ ਬਹੁਤ ਨਰਮ ਰਵੱਈਆ ਅਪਣਾਇਆ ਹੈ। ਕੈਨੇਡਾ ਨੇ ਹੁਣ 99 ਫੀਸਦੀ ਵਿਦਿਆਰਥੀਆਂ ਨੂੰ ਵੀਜ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਪਹਿਲਾਂ ਸਫਲਤਾ ਦਰ 60 ਫੀਸਦੀ ਦੇ ਕਰੀਬ ਸੀ। ਇੰਨਾ ਹੀ ਨਹੀਂ ਕੈਨੇਡਾ ਨੇ ਭਾਰਤੀ ਵਿਦਿਆਰਥੀਆਂ (Indian students) ਨੂੰ ਦੋ ਹੋਰ ਰਾਹਤਾਂ ਦਿੱਤੀਆਂ ਹਨ। ਪਹਿਲਾਂ, ਹੁਣ ਆਈਲੈਟਸ ਵਿੱਚ ਹਰ ਵਿਸ਼ੇ ਵਿੱਚ ਛੇ ਬੈਂਡ ਦੀ ਲੋੜ (requirement of six bands in each subject in IELTS) ਨਹੀਂ ਹੈ, ਕੁੱਲ ਮਿਲਾ ਕੇ ਵੀਜ਼ਾ ਸਿਰਫ਼ ਛੇ ਬੈਂਡਾਂ ‘ਤੇ ਹੀ ਮਿਲੇਗਾ।