ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀਆਂ ਭਾਰਤ ਵਿਰੋਧੀ ਗਤੀਵਿਧੀਆਂ ਤੋਂ ਪਿੱਛੇ ਨਹੀਂ ਹਟ ਰਹੇ ਹਨ। ਤਾਜ਼ਾ ਵਿਵਾਦ ਵਿਚ ਉਨ੍ਹਾਂ ਨੇ ਹਿੰਦੂਆਂ ਦੇ ਸਵਾਸਤਿਕ ਚਿੰਨ੍ਹ ਨੂੰ ਨਫ਼ਰਤ ਫ਼ੈਲਾਉਣ ਵਾਲਾ ਕਰਾਰ ਦਿੱਤਾ ਹੈ। ਟਰੂਡੋ ਨੇ ਸੋਸ਼ਲ ਮੀਡਿਆ ‘ਤੇ ਲਿਖਿਆ ਕਿ ਉਹ ਸੰਸਦ ਨੇੜੇ ਨਫ਼ਰਤ ਦੇ ਚਿੰਨ੍ਹ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ।
ਇਕ ਟਵੀਟ ਵਿਚ ਟਰੂਡੋ ਨੇ ਕਿਹਾ “ਜਦੋਂ ਅਸੀਂ ਨਫ਼ਰਤ ਭਰੀ ਭਾਸ਼ਾ ਅਤੇ ਚਿਤਰਾਂ ਨੂੰ ਵੇਖਦੇ ਹਾਂ ਜਾਂ ਸੁਣਦੇ ਹਾਂ ਤਾਂ ਸਾਨੂੰ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ। ਪਾਰਲੀਮੈਂਟ ਹਿੱਲ ਤੇ ਕਿਸੇ ਵੀ ਵਿਅਕਤੀ ਵਲੋਂ ਸਵਾਸਤਿਕ ਦਾ ਪ੍ਰਦਰਸ਼ਨ ਅਸਵਿਕਾਰਯੋਗ ਹੈ। ਕੈਨੇਡੀਅਨਾਂ ਨੂੰ ਸ਼ਾਂਤੀਪੂਰਵਕ ਇਕੱਠੇ ਹੋਣ ਦਾ ਅਧਿਕਾਰ ਹੈ ਪਰ ਅਸੀਂ ਯਹੂਦੀ ਵਿਰੋਧੀ ਇਸਲਾਮੋਫੋਬੀਆਂ ਜਾਂ ਕਿਸੇ ਵੀ ਕਿਸਮ ਦੀ ਨਫ਼ਰਤ ਨੂੰ ਬਰਦਾਸ਼ਤ ਨਹੀਂ ਕਰ ਸਕਦੇ।”