ਅਨੁਸ਼ਾ ਸ਼ਾਹ ਬ੍ਰਿਟੇਨ ਦੇ ‘ICE’ ਦੀ ਅਗਵਾਈ ਕਰਨ ਵਾਲੀ ਬਣੀ ਪਹਿਲੀ ਭਾਰਤੀ

ਬ੍ਰਿਟੇਨ ਦੇ ‘ਇੰਸਟੀਚਿਊਟ ਆਫ ਸਿਵਲ ਇੰਜੀਨੀਅਰਜ਼’ (ਆਈ. ਸੀ. ਈ.) ਦੇ ਪ੍ਰਧਾਨ ਦੇ ਅਹੁਦੇ ਲਈ ਪ੍ਰੋਫੈਸਰ ਅਨੁਸ਼ਾ ਸ਼ਾਹ ਨੂੰ ਚੁਣਿਆ ਗਿਆ ਹੈ ਅਤੇ ਇਸ ਦੇ ਨਾਲ ਉਹ ਆਪਣੇ 205 ਸਾਲਾਂ ਦੇ ਇਤਿਹਾਸ ਵਿਚ ਸੰਸਥਾ ਦੀ ਪ੍ਰਧਾਨ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ | ICE ਲਗਭਗ 95,000 ਮੈਂਬਰਾਂ ਵਾਲੀ ਸਿਵਲ ਇੰਜੀਨੀਅਰਿੰਗ ਪੇਸ਼ੇਵਰਾਂ ਦੀ ਇੱਕ ਸੁਤੰਤਰ ਐਸੋਸੀਏਸ਼ਨ ਅਤੇ ਚੈਰੀਟੇਬਲ ਸੰਸਥਾ ਹੈ। ਸ਼ਾਹ ਨੇ ਸੰਸਥਾ ਦੇ 159ਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਅਤੇ ਮੰਗਲਵਾਰ ਸ਼ਾਮ ਨੂੰ ਲੰਡਨ ਵਿੱਚ ਆਈਸੀਈ ਹੈੱਡਕੁਆਰਟਰ ਵਿੱਚ ਕੁਦਰਤ ਸਕਾਰਾਤਮਕ ਇੰਜੀਨੀਅਰਿੰਗ ਦੇ ਵਿਸ਼ੇ ‘ਤੇ ਆਪਣਾ ਪ੍ਰਧਾਨਗੀ ਭਾਸ਼ਣ ਦਿੱਤਾ।