ਕਮਾਲ ਦੀ ਟ੍ਰਿਕ… ਉਬੇਰ ਡਰਾਈਵਰ ਨੇ ਰਾਈਡ ਕੈਂਸਲ ਕਰਕੇ ਇੱਕ ਸਾਲ ‘ਚ ਕਮਾਏ 23 ਲੱਖ

ਅਮਰੀਕਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਉਬੇਰ ਡਰਾਈਵਰ ਨੇ ਸਿਰਫ਼ ਰਾਈਡ ਕੈਂਸਲ ਕਰ ਕੇ ਇੱਕ ਸਾਲ ਵਿੱਚ 23 ਲੱਖ ਰੁਪਏ ਕਮਾ ਲਏ। ਇੱਕ 70 ਸਾਲਾ ਬਜ਼ੁਰਗ ਡਰਾਈਵਰ ਨੇ ਰਿਟਾਇਰਮੈਂਟ ਤੋਂ ਬਾਅਦ ਵਾਧੂ ਪੈਸੇ ਕਮਾਉਣ ਲਈ ਉਬੇਰ ਚਲਾਉਣਾ ਸ਼ੁਰੂ ਕਰ ਦਿੱਤਾ। ‘ਬਿਜ਼ਨੈੱਸ ਇਨਸਾਈਡਰ’ ਨਾਲ ਗੱਲਬਾਤ ਕਰਦਿਆਂ ਡਰਾਈਵਰ ਨੇ ਦੱਸਿਆ ਕਿ ਉਸ ਕੋਲ ਜਿਹੜੀ ਵੀ ਰਾਈਡ ਰਿਕਵੇਸਟ ਆਉਂਦੀ ਸੀ, ਉਹਨਾਂ ਵਿਚੋਂ ਉਹ ਸਿਰਫ 10 ਫੀਸਦੀ ਹੀ ਸਵੀਕਾਰ ਕਰਦਾ ਸੀ।

ਬਿੱਲ (ਬਦਲਿਆ ਹੋਇਆ ਨਾਮ) ਨੇ ਬਿਜ਼ਨੈੱਸ ਇਨਸਾਈਡਰ ਨੂੰ ਦੱਸਿਆ ਕਿ ਉਹ 30 ਪ੍ਰਤੀਸ਼ਤ ਤੋਂ ਵੱਧ ਰਾਈਡ ਬੇਨਤੀਆਂ ਨੂੰ ਰੱਦ ਕਰ ਦਿੰਦਾ ਹੈ। ਇਸ ਪਿੱਛੇ ਇੱਕ ਖਾਸ ਰਣਨੀਤੀ ਸੀ। ਬਿੱਲ ਅਨੁਸਾਰ ਉਹ ਹਮੇਸ਼ਾ ਅਜਿਹੀਆਂ ਸਵਾਰੀਆਂ ਦੀ ਭਾਲ ਕਰਦਾ ਹੈ ਜੋ ਲੰਮੀ ਦੂਰੀ ਤੈਅ ਕਰਨ ਵਾਲੀਆਂ ਹੁੰਦੀਆਂ ਹਨ ਅਤੇ ਉਹਨਾਂ ਖੇਤਰਾਂ ਵਿੱਚ ਜਿੱਥੇ ਆਮ ਤੌਰ ‘ਤੇ ਘੱਟ ਟੈਕਸੀਆਂ ਉਪਲਬਧ ਹੁੰਦੀਆਂ ਹਨ ਅਤੇ ਉੱਚ ਕੀਮਤਾਂ ਹੁੰਦੀਆਂ ਹਨ।

ਬਿੱਲ ਅਨੁਸਾਰ ਉਸਨੇ ਪਿਛਲੇ ਸਾਲ 1,500 ਸਵਾਰੀਆਂ ਤੋਂ 28,000 ਡਾਲਰ ਦੀ ਕਮਾਈ ਕੀਤੀ। ਰੁਪਏ ਦੇ ਲਿਹਾਜ਼ ਨਾਲ ਇਹ ਰਾਸ਼ੀ ਲਗਭਗ 22.5 ਲੱਖ ਰੁਪਏ ਬਣਦੀ ਹੈ। ਜਾਣਕਾਰੀ ਮੁਤਾਬਕ ਉਹ ਹਫ਼ਤੇ ਵਿੱਚ 40 ਘੰਟੇ ਕੰਮ ਕਰਦਾ ਸੀ। ਇਸ ਵਿਚੋਂ ਉਹ ਜ਼ਿਆਦਾਤਰ ਸਮਾਂ Uber ਐਪ ਵਿੱਚ ਇਹ ਚੈੱਕ ਕਰਨ ਲਈ ਬਤੀਤ ਕਰਦਾ ਸੀ ਕਿ ਉਸ ਕੋਲ ਜਿਹੜੀਆਂ ਰਾਈਡ ਬੇਨਤੀਆਂ ਆਈਆਂ ਹਨ, ਉਹ ਕਿਹੜੇ ਇਲਾਕੇ ਦੀਆਂ ਹਨ। ਕੀ ਉੱਥੇ ਉਸ ਨੂੰ ਸਰਜ਼ ਪ੍ਰਾਈਜ਼ ਦਾ ਫ਼ਾਇਦਾ ਮਿਲ ਸਕਦਾ ਹੈ ਅਤੇ ਦੋ-ਪੱਖੀ ਰਾਈਡ ਵੀ ਮਿਲ ਸਕਦੀ ਹੈ। ਜੇਕਰ ਅਜਿਹੀ ਸਵਾਰੀ ਉਪਲਬਧ ਨਾ ਹੁੰਦੀ, ਤਾਂ ਉਹ ਬੇਨਤੀ ਰੱਦ ਕਰ ਦਿੰਦਾ। ਤੁਹਾਨੂੰ ਦੱਸ ਦੇਈਏ ਕਿ ਆਮਤੌਰ ‘ਤੇ ਪੀਕ ਆਵਰਜ਼ ਦੌਰਾਨ ਜਦੋਂ ਟੈਕਸੀਆਂ ਦੀ ਉਪਲਬਧਤਾ ਘੱਟ ਹੁੰਦੀ ਹੈ ਤਾਂ ਕੰਪਨੀਆਂ ਆਮ ਨਾਲੋਂ ਜ਼ਿਆਦਾ ਕਿਰਾਇਆ ਵਧਾ ਦਿੰਦੀਆਂ ਹਨ।