ਇਨਸਾਫ਼ ਲਈ ਸੁਰਖੀਆਂ ‘ਚ ਬੱਸ ਡਰਾਈਵਰ ਮਰਹੂਮ ਮਨਮੀਤ ਅਲੀਸ਼ੇਰ ਦਾ ਪਰਿਵਾਰ ਤੇ ਮਿਤਰ।

ਹਰਪ੍ਰੀਤ ਸਿੰਘ ਕੋਹਲੀ, ਬ੍ਰਿਸਬੇਨ
ਮਰਹੂਮ ਮਨਮੀਤ ਅਲੀਸ਼ੇਰ ਬੱਸ ਡਰਾਈਵਰ ਦੀ ਡਿਊਟੀ ਦੌਰਾਨ ਕੀਤੀ ਗਈ ਹੱਤਿਆ ਦਾ ਕੇਸ ਇਕ ਵਾਰ ਫਿਰ ਇਨਸਾਫ਼ ਲਈ ਸੁਰਖੀਆਂ ‘ਚ ਹੈ। ਬ੍ਰਿਸਬੇਨ ਦੀ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤੀ ਗਈ ਕੋਰੋਨਰ ਇਨੁਕੁਇਸਟ ਦੀ ਰਿਪੋਰਟ ਵਿੱਚ ਦਿੱਤੇ ਗਏ ਸੁਝਾਵਾਂ ਦੀ ਪੜਚੋਲ ਕਰਕੇ ਸਰਕਾਰ ਇਸ ਰਿਪੋਰਟ ‘ਤੇ ਅਗਲੇਰੀ ਕਾਰਵਾਈ ਕਰੇਗੀ। ਕੋਰੋਨਰ ਰਿਪੋਰਟ ਦੇ ਫੈਸਲੇ ‘ਤੇ ਮਨਮੀਤ ਦੇ ਪਰਿਵਾਰ ਵੱਲੋ ਅਸਹਿਮਤੀ ਪ੍ਰਗਟ ਕਰਦਿਆ ਮਾਣਯੋਗ ਅਦਾਲਤ ਦੇ ਬਾਹਰ ਮੀਡੀਆ ਨੂੰ ਵਿਨਰਜੀਤ ਸਿੰਘ ਖਡਿਆਲ, ਅਮਿਤ ਅਲੀਸ਼ੇਰ, ਪਿੰਕੀ ਸਿੰਘ, ਅਮਨਦੀਪ ਕੌਰ, ਰਾਜੇਸ਼ ਕੁਮਾਰ ਨੇ ਸਾਝੇ ਤੌਰ ਤੇ ਕਿਹਾ ਕਿ ਅਸੀ ਇਨਸਾਫ ਲਈ ਸੱਤ ਸਾਲ ਪਹਿਲਾ ਜਿਸ ਮੁਕਾਮ ਤੇ ਖੜੇ ਸਨ ਅੱਜ ਵੀ ਉਥੇ ਹੀ ਖੜੇ ਹਾਂ। ਉਨਾਂ ਸਵਾਲ ਕਰਦਿਆ ਕਿਹਾ ਕਿ ਦੋਸ਼ੀ ਦੇ ਇਲਾਜ ਦੌਰਾਨ ਵੱਖ-ਵੱਖ ਪ੍ਰਸ਼ਾਸਨਿਕ ਵਿਭਾਗਾਂ ਵਿੱਚ ਤਾਲਮੇਲ ਦੀ ਭਾਰੀ ਕਮੀ ਵੇਖਣ ਨੂੰ ਮਿਲੀ ਹੈ। ਦੋਸ਼ੀ ਐਥਨੀ ਉਡਨਹੀਓ ਵਲੋਂ ਮਨਮੀਤ ਸ਼ਰਮਾਂ ਨੂੰ ਕਤਲ ਕਰਨ ਤੋਂ ਪਹਿਲਾਂ ਦੇ ਸਾਲਾਂ ਦੇ ਮਾਨਸਿਕ ਬਿਮਾਰੀ ਸਬੰਧੀ ਕੀਤੇ ਗਏ ਇਲਾਜ਼ ਦੌਰਾਨ ਪਤਾ ਲਗਾਇਆ ਜਾਣਾ ਚਾਹੀਦਾ ਸੀ ਕਿ ਦੋਸ਼ੀ ਕਿਸ ਹੱਦ ਤੱਕ ਮਾਨਸਿਕ ਬਿਮਾਰੀ ਤੋਂ ਪੀੜਤ ਸੀ, ਇਲਾਜ ਦੌਰਾਨ ਕਿਥੇ ਕਮੀ ਰਹੀ ਤੇ ਸਿਹਤ ਵਿਭਾਗ ਵੱਲੋ ਉਸ ਨੂੰ ਸਮਾਜ ਵਿੱਚ ਵਿਚਰਨ ਦੀ ਆਗਿਆ ਦੇਣ ਵਾਲੇ ਅਧਿਕਾਰੀ ਦੀ ਜ਼ਿੰਮੇਵਾਰੀ ਤਹਿ ਹੋਣੀ ਚਾਹੀਦੀ ਸੀ। ਤਾ ਜੋ ਭਵਿੱਖ ਆਜਿਹੀ ਘਟਨਾ ਨਾ ਵਾਪਰੇ।

ਜਿਕਰਯੋਗ ਹੈ ਕਿ ਐਂਥਨੀ ਸਾਲ 2010 ਤੋਂ ਹੀ ਹਸਪਤਾਲ ਅਤੇ ਕਮਿਊਨਿਟੀ ਮਾਨਸਿਕ ਸਿਹਤ ਸੇਵਾਵਾਂ ਨਾਲ ਸੰਪਰਕ ‘ਚ ਸੀ।
ਮਨਮੀਤ ਦੀ ਹੱਤਿਆ ਵਾਲੇ ਦਿਨ ਦੋਸ਼ੀ ਵਲੋਂ ਡਿਉਟੀ ਦੌਰਾਨ ਡਰਾਈਵਰ ਸੀਟ ‘ਤੇ ਬੈਠੇ ਮਰਹੂਮ ‘ਤੇ ਡੀਜ਼ਲ ਅਤੇ ਪੈਟਰੌਲ ਸੁੱਟ ਅੱਗ ਲਗਾ ਕੇ ਜਲਾਇਆ ਗਿਆ ਸੀ ਅਤੇ 29 ਸਾਲਾ ਮਨਮੀਤ ਦੀ ਅੱਗਜਨੀ ਨਾਲ ਮੌਕੇ ਤੇ ਮੌਤ ਹੋ ਗਈ ਸੀ। ਇਥੇ ਜਿਕਰਯੋਗ ਹੈ ਕਿ ਮਨਮੀਤ ਕਤਲ ਕੇਸ ‘ਚ ਦੋਸ਼ੀ ਐਥਨੀ ਨੂੰ ਮਾਣਯੋਗ ਅਦਾਲਤ ਨੇ ਮਾਨਸਿਕ ਬਿਮਾਰੀ ਤੋਂ ਪੀੜਤ ਗਰਦਾਨਿਆ ਸੀ, ਪਰ ਅਪਰਾਧਿਕ ਕੇਸ ਵਿੱਚ ਦੋਸ਼ੀ ਨਹੀਂ ਠਹਿਰਾਇਆ ਸੀ। ਅਪਰਾਧਿਕ ਦੋਸ਼ ਮੁੱਕਤੀ ਤੋਂ ਬਾਅਦ ਅਦਾਲਤ ਨੇ ਦੋਸ਼ੀ ਨੂੰ ਘੱਟੋ-ਘੱਟ ਇੱਕ ਦਹਾਕੇ ਲਈ ਮਾਨਸਿਕ ਸਿਹਤ ਸਹੂਲਤ ਦੀ ਨਿਗਰਾਨੀ ‘ਚ ਰੱਖਣ ਦਾ ਆਦੇਸ਼ ਦਿੱਤਾ ਸੀ। ਉਸ ਵਕਤ ਮਰਹੂਮ ਦੇ ਭਰਾ ਅਮਿਤ ਅਲੀਸ਼ੇਰ ਅਤੇ ਵਿਨਰਜੀਤ ਸਿੰਘ ਗੋਲਡੀ ਨੇ ਭਵਿੱਖ ‘ਚ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ ਲਈ ਕੋਰੋਨਰ ਜਾਂਚ ਰਿਪੋਰਟ ਦੀ ਮੰਗ ਕੀਤੀ ਸੀ, ਤਾਂ ਕਿ ਇਸ ਹੱਤਿਆ ਲਈ ਸਿਸਟਮ, ਸਿਹਤ ਵਿਭਾਗ ਜਾਂ ਫਿਰ ਕੌਣ ਜ਼ਿੰਮੇਵਾਰ ਹੈ ਤਹਿ ਹੋਵੇ। ਮਰਹੂਮ ਲਈ ਇਨਸਾਫ਼ ਦੀ ਗੁਹਾਰ ਲਗਾਈ ਸੀ।

ਅੱਜ ਦੀ ਅਦਾਲਤੀ ਕਾਰਵਾਈ ਵਿੱਚ ਪੰਜਾਬ ਤੋਂ ਪਾਰਿਵਾਰਿਕ ਮੈਂਬਰ ਅਮਿਤ ਅਲੀਸ਼ੇਰ, ਵਿਨਰਜੀਤ ਸਿੰਘ ਖਡਿਆਲ, ਭੈਣ ਅਮਨਦੀਪ ਕੌਰ, ਰਾਜੇਸ਼ ਕੁਮਾਰ, ਪਿੰਕੀ ਸਿੰਘ, ਮਨਮੋਹਣ ਰੰਧਾਵਾ, ਰੇਲ ਅਤੇ ਟਰਾਮ, ਬੱਸ ਯੂਨੀਅਨ ਤੋ ਸੈਕਟਰੀ ਟਾਮ ਬਰਾਊਨ, ਬੈਨਟ ਰੋਚ, ਹਰਮਨ ਗਿੱਲ, ਮਨਮੋਹਨ ਸਿੰਘ, ਸੁਰਿੰਦਰਪਾਲ ਸਿੰਘ ਖੁੱਰਦ, ਹਰਜੀਤ ਭੁੱਲਰ, ਵਰਿੰਦਰ ਅਲੀਸ਼ੇਰ, ਦਲਜੀਤ ਸਿੰਘ, ਗੁਰਦੀਪ ਵੀ ਮੌਜੂਦ ਸਨ।