ਆਸਟ੍ਰੇਲੀਆ ਦੀ ਜੇਲ੍ਹ ‘ਚ 16 ਸਾਲਾ ਦੇ ਨੌਜਵਾਨ ਦੀ ਮੌਤ, ਸਦਮੇ ‘ਚ ਪਰਿਵਾਰ

ਪੱਛਮੀ ਆਸਟ੍ਰੇਲੀਆ (WA) ਦੀ ਕੈਸੁਰੀਨਾ ਜੇਲ੍ਹ ‘ਚ ਬੇਹੋਸ਼ ਪਾਏ ਜਾਣ ਦੇ ਕਰੀਬ ਇਕ ਹਫ਼ਤੇ ਬਾਅਦ 16 ਸਾਲਾ ਦੇ ਨੌਜਵਾਨ ਦੀ ਹਸਪਤਾਲ ਵਿਚ ਮੌਤ ਹੋ ਗਈ। ਡਬਲਯੂ.ਏ. ਦੇ ਪ੍ਰੀਮੀਅਰ ਰੋਜਰ ਕੁੱਕ ਨੇ ਸ਼ੁੱਕਰਵਾਰ ਨੂੰ ਦੁਖੀ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹੋਏ ਕਿਹਾ, “ਮੈਂ ਸਰ ਚਾਰਲਸ ਗੇਅਰਡਨਰ ਹਸਪਤਾਲ ਵਿੱਚ 16 ਸਾਲਾ ਨੌਜਵਾਨ ਦੀ ਮੌਤ ਦੀ ਪੁਸ਼ਟੀ ਕਰਦਾ ਹਾਂ, ਜੋ ਪਿਛਲੇ ਵੀਰਵਾਰ ਨੂੰ ਯੂਨਿਟ 18 ਵਿੱਚ ਬੇਹੋਸ਼ ਪਾਇਆ ਗਿਆ ਸੀ।”

ਅਧਿਕਾਰੀਆਂ ਨੇ ਤਿੰਨ ਪੈਰਾਮੈਡਿਕ ਟੀਮਾਂ ਦੇ ਆਉਣ ਤੋਂ ਪਹਿਲਾਂ ਉਸ ਨੂੰ ਸੀ.ਪੀ.ਆਰ ਦੇਣ ਦੀ ਕੋਸ਼ਿਸ਼ ਕੀਤੀ ਸੀ। 16 ਸਾਲਾ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਰਹੀ। ਵੀਰਵਾਰ ਨੂੰ ਸਥਾਨਕ ਸਮਾਂ ਰਾਤ 10:00 ਵਜੇ ਤੋਂ ਥੋੜ੍ਹੀ ਦੇਰ ਬਾਅਦ ਨੌਜਵਾਨ ਦੀ ਮੌਤ ਹੋ ਗਈ।