Notice: Function _load_textdomain_just_in_time was called incorrectly. Translation loading for the all-in-one-seo-pack domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the fluentform domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the fluentformpro domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the newscard domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121
ਮਹਾਂਰਾਜਾ ਦਲੀਪ ਸਿੰਘ ਦੀ ਪੈਰਿਸ ਵਿਖੇ 130ਵੀ ਬਰਸੀ ਇਤਿਹਾਸ ਦਾ ਹਿਸਾ ਬਣੀ | Punjabi Akhbar | Punjabi Newspaper Online Australia

ਮਹਾਂਰਾਜਾ ਦਲੀਪ ਸਿੰਘ ਦੀ ਪੈਰਿਸ ਵਿਖੇ 130ਵੀ ਬਰਸੀ ਇਤਿਹਾਸ ਦਾ ਹਿਸਾ ਬਣੀ

ਪੈਰਿਸ: ਮਹਾਰਾਜਾ ਦਲੀਪ ਸਿੰਘ (6ਸਤੰਬਰ1838-22ਅਕਤੂਬਰ1893)-ਸਿੱਖ ਬਾਦਸ਼ਾਹਤ ਦੇ ਆਖਰੀ ਵਾਰਸ ਮਹਾਰਾਜਾ ਦਲੀਪ ਸਿੰਘ ਦੀ ਮੌਤ ਪੈਰਿਸ ਦੇ ਇਕ ਹੋਟਲ ਵਿੱਚ 22ਅਕਤੂਬਰ1893 ਨੂੰ ਹੋਈ ਸੀ। ਹੋਟਲ ਦੀ ਸ਼ਨਾਖਤ ਹੋਣ ਤੇ ਫਰਾਂਸ ਦੇ ਸਿੱਖਾਂ ਨੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹਿਲੀ ਵਾਰ 130ਵੀਂ ਬਰਸੀ ਤੇ ਵੱਡੇ ਸਮਾਗਮ ਕੀਤੇ ਗਏ । ਜਿਸ ਵਿੱਚ ਵਿਦੇਸ਼ਾਂ ਵਿੱਚੋ ਸਿੱਖ ਵਿਦਵਾਨ, ਚਿੰਤਕ, ਲੀਡਰ ਸਾਹਿਬਾਨ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ। ਸਵੇਰੇ ਹੋਟਲ ਦੇ ਸਾਹਮਣੇ ਸ਼ਰਧਾ ਪੂਰਵਕ ਫੁੱਲਾਂ ਅਤੇ ਮਹਾਰਾਜ਼ਾ ਦਲੀਪ ਸਿੰਘ ਦੀ ਤਸਵੀਰ ਰੱਖ ਕੇ ਅਰਦਾਸ ਕੀਤੀ ਗਈ ਅਤੇ ਸਿੱਖਾਂ ਵੱਲੋਂ ਆਪਣੀ ਸਰਕਾਰੇ ਏ ਖਾਲਸਾ ਦੇ ਆਖਰੀ ਵਾਰਸ ਨੂੰ ਸ਼ਬਦੀ ਰੂਪੀ ਯਾਦ ਕੀਤਾ।

ਇਸ ਇਤ੍ਹਾਸ ਦੀ ਗੱਲ ਸ. ਸਿਮਰਨਜੀਤ ਸਿੰਘ ਮਾਨ ਪ੍ਧਾਨ ਸ਼ੌ੍ਮਣੀ ਅਕਾਲੀ ਦਲ ਅਮਿ੍ੰਤਸਰ ਵੱਲੋਂ ਫਰਾਂਸ ਦੇ ਦੌਰਿਆਂ ਦੁਰਾਨ ਹੋਇਆਂ ਮੁਲਾਕਾਤਾਂ, ਚਰਚਾਵਾਂ ਨਾਲ ਚੇਤਨਾਂ ਪੈਦਾ ਹੋਈ। ਇਸ ਪੋ੍ਗਰਾਮ ਨੂੰ ਕਰਨ ਵਿੱਚ ਬਹੁਤ ਉਤਸ਼ਾਹਤ ਯੋਗਦਾਨ ਦਿੱਤਾ। ਸ. ਮਾਨ ਦੇ ਪੁਰਖਿਆਂ ਦੇ ਸਿੱਖ ਰਾਜ ਨੂੰ ਦਿੱਤੀਆਂ ਸੇਵਾਵਾਂ ਦੇ ਨਾਲ ਉਸ ਵਕਤ ਫਰਾਂਸ ਦੇ ਸਿੱਖ ਰਾਜ ਵਿੱਚ ਹਮ ਰੁਤਬਾ ਜਰਨੈਲ ਆਲਾਡ ਨਾਲ ਬਹੁਤ ਦੋਸਤਾਨਾਂ ਸਬੰਧਾਂ ਸਨ। ਜੋ ਇਕੱਠੇ ਹੋ ਤੇ ਸਿੱਖ ਰਾਜ ਦੀ ਬਿਹਤਰੀ ਲਈ ਕੰਮ ਕਰਦੇ ਰਹੇ।

ਗੁਰੂਦੁਆਰਾ ਸਿੰਘ ਸਭਾ ਬੌਬੀਨੀ ਪੈਰਿਸ ਵਿਖੇ ਸ਼ਰਧਾਂਜ਼ਲੀ ਸਮਾਗਮ ਕੀਤੇ ਗਏ ਜਿਸ ਵਿੱਚ ਪਾਠ ਦੇ ਭੋਗ ਉਪਰੰਤ ਮਹਾਰਾਜਾ ਦਲੀਪ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਵਿਦੇਸ਼ਾਂ ਵਿਚੋ ਸਿੱਖ ਵਿਦਵਾਨ ਸ. ਪ੍ਭਸ਼ਰਨਬੀਰ ਸਿੰਘ ਕਨੈਡਾ, ਸ. ਜਸਪਾਲ ਸਿੰਘ ਬੈਂਸ ਯੂਕੇ, ਸ. ਰਜਿੰਦਰ ਸਿੰਘ ਚਿੱਟੀ ਯੂਕੇ ਉਚੇਚੇ ਤੌਰ ਤੇ ਪਹੁੰਚੇ। ਪੋ੍ਗਰਾਮ ਦੇ ਅਰੰਭ ਵਿੱਚ ਸ. ਚੈਨ ਸਿੰਘ ਫਰਾਂਸ ਨੇ ਸੱਭ ਨੂੰ ਜੀ ਆਇਆ ਆਖ ਕੇ ਸ਼ੁਰੂਆਤ ਕੀਤੀ ਗਈ। ਸਿੱਖ ਵਿਦਵਾਨ ਸ. ਪ੍ਭਸ਼ਰਨਬੀਰ ਸਿੰਘ ਕਨੇਡਾ ਦੀ ਹਾਜ਼ਰੀ ਨੇ ਸਮਾਗਮ ਨੂੰ ਬਹੁਤ ਉਤਮ ਬਣਾਇਆ। ਸਿੱਖਾਂ ਦੇ ਇਤਿਹਾਸ ਦੀਆਂ ਤੰਦਾਂ ਨੂੰ ਬੀਤੇ ਵਿੱਚ ਹੋਈਆਂ ਗਲਤੀਆ, ਅਜ਼ੋਕੀ ਸਿੱਖ ਰਾਜਨੀਤੀ ਅਤੇ ਧਰਮ, ਅਤੇ ਭਵਿੱਖੀ ਰਣਨੀਤੀ ਕਿਹੋ ਜਿਹੀ ਹੋਣ ਨਾਲ ਹੋਂਦ ਨੂੰ ਖਤਰੇ ਤੋ ਬਚਾਇਆ ਜਾ ਸਕੇ। ਇਹ ਮੁੱਖ ਵਿਚਾਰ ਦਾ ਹਿਸਾ ਰਿਹਾ। ਸ. ਜਸਪਾਲ ਸਿੰਘ ਬੈਂਸ ਯੂਕੇ ਜੋ ਸੱਤ ਕਿਤਾਬਾਂ ਦੇ ਲੇਖਕ ਹਨ। ਸਿੱਖਾਂ ਦੀ ਵਿਦੇਸ਼ੀ ਰਾਜਨੀਤੀ ਅਤੇ ਸਿੱਖਾਂ ਦੀ ਅਜ਼ਾਦੀ ਲਈ ਕੀਤੇ ਜਾਂ ਹੋ ਰਹੇ ਯਤਨਾਂ ਦੇ ਸਪੱਸ਼ਟ ਲਿਖਾਰੀ ਅਤੇ ਬੁਲਾਰੇ ਹਨ। ਫਰਾਂਸ ਦੇ ਉਭਰਦੇ ਨੌਜਵਾਨ ਫਿਲਮਕਾਰ ਸ. ਨਰਿੰਦਰਪਾਲ ਸਿੰਘ ਚੰਡੋਕ ਨੇ ਆਪਣੇ ਪਾਕਿਸਤਾਨ ਅਤੇ ਦੂਜੇ ਦੇਸ਼ਾਂ ਵਿੱਚ ਇਤ੍ਹਾਸਕ ਪੱਖਾਂ ਦੇ ਤੁਜ਼ਰਬੇ ਸਾਂਝੇ ਕੀਤੇ। ਸ਼ੌ੍ਮਣੀ ਅਕਾਲੀ ਦਲ ਅਮਿ੍ੰਤਸਰ ਦੇ ਯੂਕੇ ਦੇ ਸੀਨੀਅਰ ਲੀਡਰ ਸ. ਰਜਿੰਦਰ ਸਿੰਘ ਚਿੱਟੀ ਨੇ ਵਿਚਾਰਾ ਦੀ ਸਾਂਝ ਕੀਤੀ। ਦੇਸ, ਵਿਦੇਸ਼ਾਂ ਵਿੱਚੋ ਸੱਭ ਆਏ ਬੁਲਾਰਿਆਂ ਨੂੰ ਭਾਈ ਸਰਦੂਲ ਸਿੰਘ ਜੀ ਹੈਡ ਗ੍ੰਥੀ ਸਾਹਿਬ ਨੇ ਸਨਮਾਨ ਪੱਤਰ ਦੇ ਕੇ ਸਿਰਪਾਉ ਦੀ ਬਖਸ਼ਿਸ ਕੀਤੀ। ਅਖੀਰ ਵਿੱਚ ਸ. ਰਘਬੀਰ ਸਿੰਘ ਕੌਹਾੜ ਨੇ ਆਪਣੇ ਆਏ ਸੱਭ ਮਹਿਮਾਨਾਂ ਦਾ ਧੰਨਵਾਦ ਕਰਕੇ ਪੋ੍ਗਰਾਮ ਦੀ ਸਮਾਪਤੀ ਕੀਤੀ।

ਸਮਾਗਮ ਵਿੱਚ ਸੱਭ ਬੁਲਾਰਿਆਂ ਨੇ ਇਸ ਯਤਨ ਨੂੰ ਬਹੁਤ ਵੱਡਾ ਇਤਿਹਾਸਕ, ਯਾਦਗਾਰੀ ਅਤੇ ਫਰਾਂਸ ਦੇ ਮਹਾਰਾਜਾ ਦਲੀਪ ਸਿੰਘ ਦੀ ਸਿੱਖ ਬਾਦਸ਼ਾਹਤ ਨਾਲ ਸਬੰਧਾ ਦੀ ਇਸ ਕੌਸ਼ਿਸ ਨੂੰ ਪਹਿਲ ਕਿਹਾ। ਸਿੱਖ ਰਾਜ ਦੀ ਰਾਜਧਾਨੀ ਲਾਹੋਰ ਦੇ ਪੈਰਿਸ ਨਾਲ ਇਤਿਹਾਸ ਦੇ ਪਹਿਲੂਆਂ ਨੂੰ ਘੋਖਣਾ ਬਹੁਤ ਜਰੂਰੀ ਦੱਸਿਆ। ਸਿੱਖਾਂ ਦਾ ਫਰਾਂਸ ਨਾਲ ਬਹੁਤ ਵੱਡਾ ਸਬੰਧ ਹੈ। ਸੰਸਾਰ ਜੰਗ ਵਿੱਚ ਵੀ ਸਿੱਖਾਂ ਨੇ ਫਰਾਂਸ ਦੀ ਅਜ਼ਾਦੀ ਵਿੱਚ ਅਹਿਮ ਹਿਸਾ ਪਾਇਆ। ਅੱਜ ਵੀ ਜੰਗੀ ਇਤ੍ਹਾਸਕ ਥਾਵਾਂ ਤੇ ਸਿੱਖਾਂ ਦੇ ਜੂਝਾਰੂ ਪਨ ਦੇ ਨਿਸ਼ਾਨ ਮਿਲਦੇ ਹਨ। ਸਮਾਗਮ ਵਿੱਚ ਪਹੁੰਚੀ ਸਮੂਹ ਸੰਗਤ ਦੀ ਹਾਜ਼ਰੀ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਗੁਰੂਘਰ ਵਿੱਚ ਤਸਵੀਰ ਨੂੰ ਬਹੁਤ ਸਤਿਕਾਰ ਸਾਹਿਤ ਸ਼ਸੋਭਿਤ ਕੀਤਾ ਗਿਆ।

“ਦਮਦਮੀ ਮੰਚ ” ( ਸਾਹਿਤਕ ) ਵੱਲੋ ਪੰਜਾਬ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਇਕ ਕਿਤਾਬਾਂ ਦੀ ਪ੍ਦਰਸ਼ਨੀ ਲਾਈ ਗਈ। ਜਿਸ ਵਿੱਚ ਸੰਗਤਾਂ ਬਹੁਤ ਉਤਸ਼ਾਹ ਨਾਲ ਇਸ ਯਤਨ ਦੀ ਸਲਾਘਾ ਕੀਤੀ ਅਤੇ ਵੱਡੀ ਤਾਦਾਤ ਵਿੱਚ ਆਪਣੇ ਆਪ ਨਾਲ ਜੁੜਣ ਲਈ ਕਿਤਾਬਾਂ ਦੀ ਖਰੀਦ ਕੀਤੀ।

ਸ. ਦਲਵਿੰਦਰ ਸਿੰਘ ਘੁੰਮਣ ਪ੍ਧਾਨ ਸ਼ੌ੍ਮਣੀ ਅਕਾਲੀ ਦਲ ਅਮਿ੍ੰਤਸਰ ਯੂਰਪ ਯੂਥ ਵੱਲੋ ਆਪਣੇ ਸਾਥੀਆਂ
ਸ. ਹਰਜਾਪ ਸਿੰਘ ਜਾਪ, ਸ. ਜਗਜੀਤ ਸਿੰਘ ਚੀਮਾ, ਸ. ਜਸਪਾਲ ਸਿੰਘ ਪੰਨੂ, ਸ. ਤਲਵਿੰਦਰ ਸਿੰਘ ਮਾਵੀ, ਸ. ਨਿਹਾਲ ਸਿੰਘ ਸੂਭਾਨਪੁਰ, ਸ. ਬਰ੍ੱਮ ਸਿੰਘ ਪੰਨੂ, ਸ. ਅਜੇਪਾਲ ਸਿੰਘ, ਸ. ਹਰਜਾਪ ਸਿੰਘ ਸੰਘਾ, ਸ. ਤਜਿੰਦਰ ਸਿੰਘ, ਸ. ਸ਼ਰਨਜੀਤ ਸਿੰਘ ਪੂੰਨੀ, ਸ. ਹਰਵਿੰਦਰ ਸਿੰਘ, ਸ. ਸ਼ੇਰ ਸਿੰਘ ਸਮੇਤ ਸੱਭ ਆਗੂਆਂ ਨੇ ਸੁਝੱਜੇ ਢੰਗ ਨਾਲ ਸਮਾਗਮ ਨੂੰ ਨੇਪੜੇ ਚਾੜਿਆ। ਸ. ਹਰਦੀਪ ਸਿੰਘ ਔਜਲਾ, ਮੌਹਿਤਪੀ੍ਤ ਸਿੰਘ ਦੀਆਂ ਅਹਿਮ ਸੇਵਾਵਾਂ ਰਹੀਆਂ।

ਸ. ਸਤਨਾਮ ਸਿੰਘ ਘੁੰਮਣ, ਬਲਦੇਵ ਸਿੰਘ ਘੁੰਮਣ, ਸ. ਕੁਲਵੰਤ ਸਿੰਘ , ਸ. ਮਹਿੰਦਰ ਸਿੰਘ ਗੁਰੂਦੁਆਰਾ ਸਾਹਿਬ ਮੱਖਣਸ਼ਾਹ ਲੁਬਾਣਾ, ਸ. ਕਸ਼ਮੀਰਾ ਸਿੰਘ ਗੋਸਲ, ਸ. ਸਿੰਗਾਰਾ ਸਿੰਘ ਮਾਨ, ਬਾਬਾ ਸਵਿੰਦਰ ਸਿੰਘ, ਸ. ਪ੍ਮਜੀਤ ਸਿੰਘ ਸੋਹਲ, ਸ. ਸੁੱਖਵੀਰ ਸਿੰਘ ਕੰਗ, ਸ. ਰਾਜਬੀਰ ਸਿੰਘ ਤੂੰਗ, ਸ. ਬਸੰਤ ਸਿੰਘ ਪੰਜਹੱਥਾ, ਸ. ਬਲਦੇਵ ਸਿੰਘ ਜੋਸ਼ਨ, ਸ. ਰਾਜਬੀਰ ਸਿੰਘ ਖਿੰਡਾ, ਸ. ਜਗਜੀਤ ਸਿੰਘ ਰਾਠੋਰ. ਸ. ਬਲਬੀਰ ਸਿੰਘ ਬਿੱਲਾ ਆਦਿ ਆਗੂਆਂ ਨੇ ਹਾਜ਼ਰੀ ਭਰੀ। ਸੱਭ ਦਾ ਸੰਗਤਾਂ, ਸਮੂਹ ਗੁਰੂਦੁਆਰਾ ਸਾਹਿਬ ਦੀਆਂ ਕਮੇਟੀਆਂ ਸਮੇਤ ਸੱਭ ਜਥੈਬੰਦੀਆਂ ਨੇ ਅਹਿਮ ਯੋਗਦਾਨ ਦਿੱਤਾ। ਮੀਡੀਏ ਵੱਲੋ ਸੇਵਾ ਰੂਪੀ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਸਮਾਗਮ ਵਿੱਚ ਵਿਸਰੇ ਨਾਵਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਦਾ ਹੈ।

ਇਹਨਾਂ ਸਾਰੇ ਸਮਾਗਮਾਂ ਦੇ ਸਾਰ ਅਰਥ ਆਪਣੇ ਖੁੱਸੇ ਰਾਜ ਦੀ ਪਾ੍ਪਤੀ ਲਈ ਮਹਾਰਾਜੇ ਦੇ ਆਖਰੀ ਯਤਨਾਂ ਨੂੰ ਪੂਰੇ ਕਰਨ ਲਈ ਕੀਤੇ ਸ਼ੰਘਰਸ ਲਈ ਉਹਨਾਂ ਨੂੰ ਸਿਜਦਾ ਕਰਦਾ ਹੈ। ਕੌਮ ਲਈ ਆਪਣੀ ਆਜਾਦ ਹੋਂਦ ਦੇ ਆਕੀਦੇ, ਇਰਾਦਿਆਂ ਦੇ ਸੱਚੇ ਪਾਂਧੀ ਬਨਣ ਦੀ ਲੌੜ ਹੈ। ਨਵੀ ਪੀੜ੍ਹੀ ਦੇ ਮੱਥੇ ਤੇ ਇਹ ਇਤ੍ਹਾਸ ਲਿਖਣ ਦੀ ਜਰੂਰਤ ਹੈ। ਨਵੀ ਆਸ ਨਾਲ ਸੱਭ ਦਾ ਧੰਨਵਾਦੇ ਹਾਂ।

ਸ. ਦਲਵਿੰਦਰ ਸਿੰਘ ਘੁੰਮ