ਅਮਰੀਕੀ ਅਤੇ ਬਰਤਾਨਵੀ ਫੌਜਾਂ ਨੇ ਯਮਨ ਵਿਚ ਈਰਾਨ ਸਮਰਥਿਤ ਹੂਤੀ ਵਿਦਰੋਹੀਆਂ ਵਲੋਂ ਵਰਤੇ ਜਾਂਦੇ ਅੱਠ ਟਿਕਾਣਿਆਂ ’ਚੋਂ ਕਈ ਟਿਕਾਣਿਆਂ ’ਤੇ ਬੰਬਾਰੀ ਕੀਤੀ। ਇਹ ਦੂਜੀ ਵਾਰ ਹੈ ਜਦੋਂ ਦੋਹਾਂ ਸਹਿਯੋਗੀਆਂ ਨੇ ਵਿਦਰੋਹੀਆਂ ਦੀ ਮਿਜ਼ਾਈਲ ਲਾਂਚ ਸਮਰੱਥਾ ਦਾ ਜਵਾਬ ਦਿਤਾ ਹੈ।
ਅਧਿਕਾਰੀਆਂ ਮੁਤਾਬਕ ਅਮਰੀਕਾ ਅਤੇ ਬਰਤਾਨੀਆਂ ਨੇ ਹੂਤੀ ਦੇ ਮਿਜ਼ਾਈਲ ਡਿਪੂਆਂ, ਡਰੋਨਾਂ ਅਤੇ ਲਾਂਚਰਾਂ ਨੂੰ ਤਬਾਹ ਕਰਨ ਲਈ ਜੰਗੀ ਜਹਾਜ਼ ਅਤੇ ਪਣਡੁੱਬੀ ਤੋਂ ਲਾਂਚ ਕੀਤੀਆਂ ਜਾਣ ਵਾਲੀਆਂ ਟੋਮਹਾਕ ਮਿਜ਼ਾਈਲਾਂ ਅਤੇ ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ। ਅਧਿਕਾਰੀਆਂ ਨੇ ਅਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦਸਿਆ ਕਿ ਆਸਟਰੇਲੀਆ, ਬਹਿਰੀਨ, ਕੈਨੇਡਾ ਅਤੇ ਨੀਦਰਲੈਂਡ ਜ਼ਰੀਏ ਖੁਫੀਆ ਜਾਣਕਾਰੀ ਅਤੇ ਨਿਗਰਾਨੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ।