ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ ) ਉੱਘੇ ਪੰਜਾਬੀ ਗੀਤਕਾਰ, ਗਾਇਕ ਅਤੇ ਅਦਾਕਾਰ ਰਾਜ ਕਾਕੜਾ ਇਹਨੀ ਦਿਨੀ ਯੂਰਪ ਦੌਰੇ ‘ਤੇ ਹਨ। ਸਪੇਨ, ਜਰਮਨ, ਹੌਲੈਂਡ ਹੁੰਦੇ ਹੋਏ ਉਹਨਾਂ ਨੇ ਬੈਲਜ਼ੀਅਮ ਪਹੁੰਚ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮੀਨਨ ਗੇਟ ਅਤੇ ਹੋਲੇਬੇਕੇ ਸਮਾਰਕਾਂ ‘ਤੋ ਬਾਅਦ ਉਹਨਾਂ ਬੈਡਫੋਰਡ ਸਮਸਾਂਨ ਘਾਟ ‘ਚ ਦਫਨਾਏ ਸ਼ਹੀਦ ਕਿਸ਼ਨ ਸਿੰਘ ਦੀ ਸਮਾਧ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸੇ ਦੌਰਾਂਨ ਹੀ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਉਹਨਾਂ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਰਾਜ ਕਾਕੜਾ ਵੱਲੋਂ ਪੰਜਾਬੀ ਮਾਂ ਬੋਲੀ, ਪੰਜਾਬ, ਕਿਸਾਨੀ ਅਤੇ ਪੰਥਕ ਮਸਲਿਆਂ ਬਾਰੇ ਖੁੱਲ੍ਹ ਕੇ ਲਿਖਣ ਅਤੇ ਗਾਉਣ ਬਦਲੇ ਉਹਨਾਂ ਨੂੰ ਗੁਰਦਵਾਰਾ ਮਾਤਾ ਸਾਹਿਬ ਕੌਰ ਗੈਂਟ ਅਤੇ ਗੁਰਦਵਾਰਾ ਗੁਰੂ ਨਾਨਕ ਸਾਹਿਬ ਬਰੱਸਲਜ਼ ਵੱਲੋਂ ਉਹਨਾਂ ਦਾ ਸਿਰੋਪਾਉ ਅਤੇ ਸਧਾਨਕ ਸੰਗਤ ਵੱਲੋਂ ਸਨਮਾਂਨ ਚਿੰਨ ਭੇਟ ਕਰ ਕੇ ਸਨਮਾਂਨ ਕੀਤਾ। ਇਸ ਸਮੇਂ ਉਹਨਾਂ ਨਾਲ ”ਮੂਸੇਵਾਲਾ ਕੌਣ” ਕਿਤਾਬ ਦੇ ਲੇਖਕ ਸੁਰਜੀਤ ਸਿੰਘ ਜਰਮਨੀ ਵੀ ਸਨ ਜਿਨ੍ਹਾਂ ਨੇ ਅਪਣੇ ਸੰਬੋਧਨ ਵਿੱਚ ਨੌਜਵਾਨਾਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੁੜਨ ਲਈ ਪ੍ਰਰਦਿਆਂ ਕਿਹਾ ਕਿ ਟਿੱਕ ਟੌਕ ਤੇ ਸਮਾਂ ਬਰਬਾਦ ਕਰ ਜੁਝਾਰੂ ਕੌਮ ਨੂੰ ਨਚਾਰਾਂ ਦੀ ਕੌਂਮ ‘ਚ ਤਬਦੀਲ ਕਰਨ ‘ਤੋਂ ਗੁਰੇਜ਼ ਕਰਨਾਂ ਚਾਂਹੀਦਾ ਹੈ।