40 ਲੱਖ ਦਾ ਕਰਜ਼ਾ ਲੈ ਕੇ ਅਮਰੀਕਾ ਗਏ ਨੌਜਵਾਨ ਦੀ ਮੌ.ਤ, ਡਿਵਾਈਡਰ ਨਾਲ ਟਕਰਾ ਕੇ ਪਲਟੀ ਕਾਰ

ਕਰਨਾਲ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਸੜਕ ਹਾ.ਦਸੇ ਵਿੱਚ ਮੌ.ਤ ਹੋ ਗਈ । 17 ਅਕਤੂਬਰ ਨੂੰ ਨਿਊਜਰਸੀ ਸਿਟੀ ਵਿੱਚ ਭਾਰਤ ਨਰਵਾਲ ਦੀ ਸੜਕ ਹਾ.ਦਸੇ ਵਿੱਚ ਮੌ.ਤ ਹੋ ਗਈ । ਇਸ ਹਾ.ਦਸੇ ਵਿੱਚ ਉਸ ਦੇ ਸਾਥੀ ਦੀ ਵੀ ਮੌ.ਤ ਹੋ ਗਈ ਹੈ । ਤਿੰਨ ਸਾਲ ਪਹਿਲਾਂ ਉਹ ਸਾਈਪ੍ਰਸ ਵਿੱਚ ਪੜ੍ਹਾਈ ਕਰ ਕੇ ਭਾਰਤ ਪਰਤਿਆ ਸੀ। ਉਸ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। ਪੁੱਤਰ ਦੀ ਮੌ.ਤ ਦੀ ਖ਼ਬਰ ਤੋਂ ਬਾਅਦ ਮਾਪਿਆਂ ਸਮੇਤ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਭਰਾ ਰਵਿੰਦਰ ਨਰਵਾਲ ਨੇ ਦੱਸਿਆ ਕਿ ਉਸ ਦੇ ਚਾਚਾ ਰਿਸ਼ੀਪਾਲ ਨੇ ਰਿਸ਼ਤੇਦਾਰਾਂ ਤੋਂ 40 ਲੱਖ ਰੁਪਏ ਦਾ ਕਰਜ਼ਾ ਲੈ ਕੇ ਉਸ ਨੂੰ ਡੌਂਕੀ ਰਾਹੀਂ ਅਮਰੀਕਾ ਭੇਜਿਆ ਸੀ। ਭਾਰਤ ਪਿਛਲੇ 8 ਮਹੀਨਿਆਂ ਤੋਂ ਨਿਊਜਰਸੀ ਸਿਟੀ ਵਿੱਚ ਇੱਕ ਸਟੋਰ ‘ਤੇ ਕੰਮ ਕਰ ਰਿਹਾ ਸੀ। ਉਸਦੇ ਨਾਲ ਇੱਕ ਮੈਕਸੀਕੋ ਦਾ ਨੌਜਵਾਨ ਵੀ ਸੀ। 17 ਅਕਤੂਬਰ ਦੀ ਰਾਤ ਨੂੰ ਉਹ ਸਟੋਰ ‘ਤੇ ਕੰਮ ਖਤਮ ਕਰਕੇ ਆਪਣੇ ਦੋਸਤ ਦੀ ਕਾਰ ਵਿੱਚ ਆਪਣੇ ਘਰ ਜਾ ਰਿਹਾ ਸੀ। ਰਸਤੇ ਵਿੱਚ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਡਿਵਾਈਡਰ ਨਾਲ ਟਕਰਾ ਕੇ ਸੜਕ ‘ਤੇ ਪਲਟ ਗਈ। ਜਿਸ ਵਿੱਚ ਭਾਰਤ ਅਤੇ ਉਸਦੇ ਦੋਸਤ ਦੀ ਮੌ.ਤ ਹੋ ਗਈ।