ਆਸਟ੍ਰੇਲੀਆਈ ਪੁਲਸ ਨੇ 139 ਕਿਲੋ ਕੋਕੀਨ ਕੀਤੀ ਜ਼ਬਤ, 2 ਵਿਅਕਤੀ ਗ੍ਰਿਫ਼ਤਾਰ

ਆਸਟ੍ਰੇਲੀਅਨ ਫੈਡਰਲ ਪੁਲਸ (ਏ.ਐਫ.ਪੀ) ਅਤੇ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਸਾਂਝੇ ਤੌਰ ‘ਤੇ ਲਗਜ਼ਰੀ ਬੱਸਾਂ ਦੀ ਇੱਕ ਖੇਪ ਦੇ ਅੰਦਰ ਲੁਕੋਈ ਹੋਈ 139 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ। ਇਸ ਮਾਮਲੇ ਵਿਚ ਐਡੀਲੇਡ ਵਿੱਚ ਦੋ ਪੁਰਸ਼ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪੁਲਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ 22 ਅਤੇ 19 ਸਾਲ ਦੀ ਉਮਰ ਦੇ ਪੁਰਸ਼ਾਂ ‘ਤੇ ਕੋਕੀਨ ਦੀ ਵਪਾਰਕ ਮਾਤਰਾ ਰੱਖਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਸੀ।