ਬੈਲਗ੍ਰੇਡ ਵਿੱਚ ਭਾਰਤੀ ਸਾਹਿਤਕਾਰ ਡਾ. ਜਰਨੈਲ ਸਿੰਘ ਆਨੰਦ ਨੂੰ ਅੰਤਰ-ਰਾਸ਼ਟਰੀ ਐਵਾਰਡ ਚਾਰਟਰ ਆਫ਼ ਮੋਰਾਵਾ ਦੇਣ ਦਾ ਐਲਾਨ

ਬੈਲਗ੍ਰੇਡ ਵਿੱਚ ਭਾਰਤ ਦੇ ਉੱਘੇ ਸਾਹਿਤਕਾਰ ਡਾ. ਜਰਨੈਲ ਸਿੰਘ ਆਨੰਦ ਨੂੰ ਅੰਤਰ-ਰਾਸ਼ਟਰੀ ਐਵਾਰਡ ਚਾਰਟਰ ਆਫ਼ ਮੋਰਾਵਾ ਦੇਣ ਦਾ ਐਲਾਨ ਕੀਤਾ ਗਿਆ ਹੈ।

ਅੰਗਰੇਜ਼ੀ ਵਿੱਚ 150 ਤੋਂ ਵੱਧ ਕਿਤਾਬਾਂ ਦੇ ਲੇਖਕ ਅਤੇ ਵਿਸ਼ਵ ਨੂੰ ਅੰਤਰ-ਰਾਸ਼ਟਰੀ ਅਕੈਡਮੀ ਆਫ਼ ਐਥਿਕਸ ਦੇਣ ਵਾਲੇ ਵਿਸ਼ਵ ਸਾਹਿਤ ਦੇ ਮਹਾਂਨਾਇਕ ਡਾ. ਜਰਨੈਲ ਸਿੰਘ ਆਨੰਦ ਨੂੰ 20 ਤੋਂ 23 ਅਕਤੂਬਰ, 2023 ਨੂੰ ਹੋਣ ਵਾਲੇ ਅੰਤਰਰਾਸ਼ਟਰੀ ਮੀਟਿੰਗ ਆਫ਼ ਰਾਈਟਰਜ਼ ਲਈ ਸੱਦਾ ਪੱਤਰ ਪ੍ਰਾਪਤ ਹੋਇਆ ਹੈ।

ਜਿਥੇ ਉਹ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕਰਨਗੇ ਅਤੇ ਉਨ੍ਹਾਂ ਨੂੰ ਸਰਬੀਅਨ ਰਾਈਟਜ਼ ਐਸੋਸੀਏਸ਼ਨ ਦੀ ਤਰਫ਼ੋਂ ਅੰਤਰ-ਰਾਸ਼ਟਰੀ ਐਵਾਰਡ ਚਾਰਟਰ ਆਫ਼ ਮੋਰਾਵਾ ਨਾਲ ਸਨਮਾਨਿਤ ਕੀਤਾ ਜਾਵੇਗਾ। ਡਾ. ਆਨੰਦ ਪਹਿਲੇ ਭਾਰਤੀ ਸਾਹਿਤਕਾਰ ਹਨ, ਜਿਨ੍ਹਾਂ ਦਾ ਨਾਮ ਸਰਬੀਆ ਵਿੱਚ ਲਗੀ ਹੋਈ ਪੋਇਟਸ ਰਾਕ ‘ਤੇ ਲਿਖਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਸਰਬੀਆ ਦੀ ਰਾਈਟਰਜ਼ ਐਸੋਸੀਏਸ਼ਨ ਦਾ ਆਨਰੇਰੀ ਮੇੈਂਬਰ ਨਿਯੁਕਤ ਕੀਤਾ ਗਿਆ ਸੀ। ਸਰਬੀਆ ਵਿੱਚ ਹਰ ਸਾਲ ਹੋਣ ਵਾਲਾ ਇਹ ਵੱਕਾਰੀ ਸਮਾਗਮ ਸਰਬੀਆ ਨੂੰ ਦੁਨੀਆਂ ਦੀ ਸਾਹਿਤਕ ਰਾਜਧਾਨੀ ਵਿੱਚ ਬਦਲ ਦਿੰਦਾ ਹੈ।