ਏਅਰ- ਇੰਡੀਆ ਦੀ ਨਵੀਂ ਸਿੱਧੀ ਫਲਾਈਟ ਦਿੱਲੀ ਤੋਂ ਇਨ੍ਹਾਂ ਦੋ ਅਮਰੀਕੀ ਸ਼ਹਿਰਾਂ ਲਈ ਹੋਵੇਗੀ ਸਿੱਧੀ ਉਡਾਣ, ਏਅਰ ਇੰਡੀਆ ਦੇ ਬਿਲਕੁਲ ਨਵੇਂ ਜਹਾਜ਼ਾਂ ‘ਚ ਮਿਲੇਗੀ ਯਾਤਰੀਆਂ ਨੂੰ ਸਹੂਲਤ

ਨਿਊਯਾਰਕ, 25 ਜੁਲਾਈ (ਰਾਜ ਗੋਗਨਾ)- ਏਅਰ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸ ਦਾ ਫਲੈਗਸ਼ਿਪ ਵਾਈਡ-ਬਾਡੀ ਏਅਰਕ੍ਰਾਫਟ ਏ- 350 ਇਸ ਸਾਲ ਨਵੰਬਰ ਤੋਂ ਅਤਿ-ਲੰਬੀ ਦੂਰੀ ਵਾਲੇ ਰੂਟਾਂ ‘ਤੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਹ ਜਹਾਜ਼ ਦਿੱਲੀ-ਨਿਊਯਾਰਕ ਜੇ.ਐਫ.ਕੇ ਉਡਾਣ ਨਾਲ 1 ਨਵੰਬਰ ਤੋਂ ਰੂਟ ‘ਤੇ ਸੰਚਾਲਨ ਸ਼ੁਰੂ ਕਰੇਗਾ। ਏਅਰ ਇੰਡੀਆ ਨੇ ਕਿਹਾ ਕਿ 2 ਜਨਵਰੀ 2025 ਤੋਂ ਏਅਰਲਾਈਨ ਦੀਆਂ ਦਿੱਲੀ-ਨੇਵਾਰਕ ਨਿਊਜਰਸੀ ਦੀਆਂ ਉਡਾਣਾਂ ਵੀ ਏਅਰਬੱਸ ਏ350-900 ਦੁਆਰਾ ਸੰਚਾਲਿਤ ਕੀਤੀਆਂ ਜਾਣਗੀਆਂ।

ਇਸ ਲਈ ਹੁਣ ਲੱਗਦਾ ਹੈ ਕਿ ਅਮਰੀਕਾ ਤੋਂ ਸਿੱਧੀਆਂ ਉਡਾਣਾਂ ਦੇ ਵੱਧਣ ਦੇ ਨਾਲ ਲੋਕਾਂ ਨੂੰ ਸਫਰ ਕਰਨ ‘ਚ ਚੰਗਾ ਫਾਇਦਾ ਵੀ ਮਿਲੇਗਾ।ਅਤੇ ਏਅਰ ਇੰਡੀਆ ਨੇ ਅਮਰੀਕਾ ਲਈ ਸਿੱਧੀ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅਤੇ ਏਅਰਬੱਸ ਏ 350-900 ਜਹਾਜ਼ ਕ੍ਰਮਵਾਰ 1 ਨਵੰਬਰ 2024 ਅਤੇ 2 ਜਨਵਰੀ 2025 ਤੋਂ ਦਿੱਲੀ-ਨਿਊਯਾਰਕ ਅਤੇ ਦਿੱਲੀ-ਨੇਵਾਰਕ (ਨਿਊਜਰਸੀ) ਦੇ ਰੂਟਾਂ ‘ਤੇ ਕੰਮ ਕਰਨਗੇ। ਏਅਰ ਇੰਡੀਆ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਉਡਾਣਾਂ ਰਾਹੀਂ ਯਾਤਰੀਆਂ ਦਾ ਅਨੁਭਵ ਵੀ ਬਦਲ ਜਾਵੇਗਾ। ਹੁਣ, ਏਅਰਲਾਈਨ ਦੇ ਬਿਆਨ ਅਨੁਸਾਰ, ਏ-350 ਨੂੰ ਤਾਇਨਾਤ ਕਰਨ ਨਾਲ ਇਸ ਰੂਟ ‘ਤੇ ਏਅਰ ਇੰਡੀਆ ਦੇ ਪ੍ਰੀਮੀਅਮ ਇਕਾਨਮੀ ਕਲਾਸ ਦੇ ਤਜ਼ਰਬੇ ਨੂੰ ਵੀ ਹੋਰ ਵਧਾਇਆ ਜਾਵੇਗਾ।