ਕੈਨੇਡਾ ਵਿਚ 8 ਪੰਜਾਬੀ ਨੌਜਵਾਨ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ‘ਚ ਗ੍ਰਿਫ਼ਤਾਰ

ਬਰੈਂਪਟਨ :ਕੈਨੇਡਾ ਦੇ ਡੋਨਾਲਡ ਸਟੀਵਰਟ ਰੋਡ ਅਤੇ ਬ੍ਰਿਸਡੇਲ ਡਰਾਈਵ ਦੇ ਖ਼ੇਤਰ ‘ਚ ਸੋਮਵਾਰ 2 ਅਕਤੂਬਰ 2023 ਦੀ ਰਾਤ​10:25 ਵਜੇ ਕਿਸੇ ਜਗ੍ਹਾ ਅਧਿਕਾਰੀਆਂ ਨੂੰ ਗੋਲੀਬਾਰੀ ਦੀ ਰਿਪੋਰਟ ਮਿਲੀ। ਇਸ ਤੋਂ ਬਾਅਦ ਜਦੋਂ ਉਹ ਉਸ ਘਰ ‘ਚ ਗਏ ‘ਤੇ ਟੈਕਟੀਕਲ ਯੂਨਿਟ ਦੀ ਮਦਦ ਨਾਲ ਉਹਨਾਂ ਨੇ ਉਸ ਰਿਹਾਇਸ਼ ਤੋਂ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਇੱਕ ਕ੍ਰਿਮੀਨਲ ਕੋਡ ਸਰਚ ਵਾਰੰਟ ਨੂੰ ਰਿਹਾਇਸ਼ ‘ਤੇ ਲਾਗੂ ਕੀਤਾ ਅਤੇ ਘਰ ਚੋਂ ਇੱਕ 9mm Beretta ਹਥਿਆਰ ਜ਼ਬਤ ਕੀਤਾ।

ਪੁਲਿਸ ਨੇ ਗੈਰਕਾਨੂੰਨੀ ਲੋਡਿਡ ਹਥਿਆਰ ਪ੍ਰਤਿਬੰਧਿਤ ਅਪਰਾਧਾਂ ਦੇ ਦੋਸ਼ ਹੇਠ 8 ਪੰਜਾਬੀ ਨੌਜਵਾਨਾਂ ‘ਤੇ ਦੋਸ਼ ਆਇਦ ਕਰ ਕੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿੰਨਾਂ ਵਿਚ ਸਾਰੇ ਹੀ ਬਰੈਂਪਟਨ ਦੇ ਰਹਿਣ ਵਾਲੇ ਪੰਜਾਬੀ ਨੌਜਵਾਨ ਹਨ ਜਿੰਨਾਂ ਦੀ ਪਛਾਣ 21 ਸਾਲਾ ਰਾਜਨਪ੍ਰੀਤ ਸਿੰਘ, 22 ਸਾਲਾ ਜਗਦੀਪ ਸਿੰਘ, 19 ਸਾਲਾ ਏਕਮਜੋਤ ਰੰਧਾਵਾ,26 ਸਾਲਾ ਮਨਜਿੰਦਰ ਸਿੰਘ, 23 ਸਾਲਾ ਹਰਪ੍ਰੀਤ ਸਿੰਘ,22 ਸਾਲਾ ਰਿਪਨਜੋਤ ਸਿੰਘ, 22 ਸਾਲਾ ਜਪਨਦੀਪ ਸਿੰਘ,26 ਸਾਲਾ ਵਿਅਕਤੀ ਲਵਪ੍ਰੀਤ ਸਿੰਘ ਵਜੋਂ ਹੋਈ।