ਆਸਟ੍ਰੇਲੀਆ ‘ਚ ਪੁਲਸ ਦੀ ਵੱਡੀ ਕਾਰਵਾਈ, SUV ‘ਚੋਂ ਬੰਦੂਕਾਂ, ਨਕਦੀ ਤੇ ਨਸ਼ੀਲੇ ਪਦਾਰਥ ਕੀਤੇ ਜ਼ਬਤ

ਸਿਡਨੀ- ਆਸਟ੍ਰੇਲੀਆ ਵਿਖੇ ਸਿਡਨੀ ਦੇ ਪੱਛਮ ਵਿੱਚ ਪੁਲਸ ਨੇ SUV ਕਾਰ ਰੋਕੀ। ਇਸ ਕਾਰ ਵਿਚ ਕਥਿਤ ਤੌਰ ‘ਤੇ ਕਲੋਨ ਨੰਬਰ ਪਲੇਟਾਂ ਲਗਾਈਆਂ ਗਈਆਂ ਸਨ ਅਤੇ ਨਾਲ ਹੀ ਉਸ ਵਿਚ ਬੰਦੂਕਾਂ ਰੱਖੀਆਂ ਹੋਈਆਂ ਸਨ। ਇਸ ਮਾਮਲੇ ਵਿਚ ਪੁਲਸ ਨੇ ਤਿੰਨ ਵਿਅਕਤੀਆਂ ‘ਤੇ ਦੋਸ਼ ਲਗਾਏ। ਪੁਲਸ ਨੇ ਟਾਸਕ ਫੋਰਸ ਮੈਗਨਸ ਦੇ ਹਿੱਸੇ ਵਜੋਂ ਬੁੱਧਵਾਰ ਰਾਤ ਕਾਰ ਦੀ ਕਥਿਤ ਤੌਰ ‘ਤੇ ਕਲੋਨ ਨੰਬਰ ਪਲੇਟਾਂ ਦੀ ਪਛਾਣ ਕਰਨ ਤੋਂ ਬਾਅਦ ਵਾਰਵਿਕ ਫਾਰਮ ਦੇ ਲਾਰੈਂਸ ਹਾਰਗ੍ਰੇਵ ਰੋਡ ‘ਤੇ ਇੱਕ ਟੋਇਟਾ ਪ੍ਰਡੋ ਨੂੰ ਫੜਿਆ।

ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ “ਜਦੋਂ SUV ਅਤੇ ਤਿੰਨ ਸਵਾਰਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਨੇ ਦੋ ਹਥਿਆਰ, ਈਂਧਣ ਨਾਲ ਭਰਿਆ ਇੱਕ ਜੈਰੀ-ਕੈਨ, 8700 ਡਾਲਰ ਨਕਦ ਅਤੇ ਮੈਥਾਈਲੈਂਫੇਟਾਮਾਈਨ ਜ਼ਬਤ ਕੀਤਾ।,” ਉਹਨਾਂ ਨੇ ਅੱਗੇ ਦੱਸਿਆ ਕਿ “ਕਾਰ ਡਰਾਈਵਰ ਇੱਕ 25 ਸਾਲਾ ਵਿਅਕਤੀ ਅਤੇ ਉਸਦੇ ਦੋ ਯਾਤਰੀਆਂ-ਇੱਕ 24 ਸਾਲਾ ਆਦਮੀ ਅਤੇ 23 ਸਾਲਾ ਔਰਤ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ।” ਡਰਾਈਵਰ ‘ਤੇ ਜਨਤਕ ਥਾਂ ‘ਤੇ ਲੋਡਡ ਹਥਿਆਰ ਰੱਖਣ ਸਮੇਤ ਅੱਠ ਅਪਰਾਧਾਂ ਦਾ ਦੋਸ਼ ਲਗਾਇਆ ਗਿਆ। ਨੌਜਵਾਨ ‘ਤੇ ਚਾਰ ਹਥਿਆਰਾਂ ਨਾਲ ਸਬੰਧਤ ਦੋਸ਼ ਲਾਏ ਗਏ। ਔਰਤ ‘ਤੇ ਹਥਿਆਰਾਂ ਨਾਲ ਸਬੰਧਤ ਤਿੰਨ ਦੋਸ਼ ਲਾਏ ਗਏ।