ਕੈਨੇਡਾ ਕੋਲ ਨਿੱਝਰ ਦੀ ਹੱਤਿਆ ’ਚ ਵਿਦੇਸ਼ੀ ਹੱਥ ਹੋਣ ਦੀ ਸਪਸ਼ਟ ਤੇ ਭਰੋਸੇਯੋਗ ਜਾਣਕਾਰੀ: ਜਗਮੀਤ ਸਿੰਘ

ਕੈਨੇਡੀਅਨ ਸਿੱਖ ਸੰਸਦ ਮੈਂਬਰ ਜਗਮੀਤ ਸਿੰਘ ਨੇ ਕਿਹਾ ਕਿ ਦੇਸ਼ ਕੋਲ ‘ਸਪੱਸ਼ਟ’ ਅਤੇ ‘ਭਰੋਸੇਯੋਗ ਖੁਫ਼ੀਆ ਜਾਣਕਾਰੀ’ ਹੈ, ਜਿਸ ਤੋਂ ਸਾਫ਼ ਹੈ ਕਿ ਉਸ ਦੇ ਨਾਗਰਿਕ ਅਤੇ ਖਾਲਿਸਤਾਨ ਪੱਖੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਵਿਦੇਸ਼ੀ ਸਰਕਾਰ ਸ਼ਾਮਲ ਸੀ। ਉਨ੍ਹਾਂ ਨੇ ਪੱਤਰਕਾਰਾਂ ਸਾਹਮਣੇ ਇਹ ਗੱਲ ਕਹੀ।