ਭਾਰਤੀ ਪੁਰਸ਼ ਟੀਮ ਨੇ 10 ਮੀਟਰ ਏਅਰ ਪਿਸਟਲ ‘ਚ ਜਿੱਤਿਆ ਸੋਨ ਤਮਗ਼ਾ

ਭਾਰਤੀ ਨਿਸ਼ਾਨੇਬਾਜ਼ ਸਰਬਜੋਤ ਸਿੰਘ, ਅਰਜੁਨ ਸਿੰਘ ਚੀਮਾ ਅਤੇ ਸ਼ਿਵਾ ਨਰਵਾਲ ਨੇ ਵੀਰਵਾਰ ਨੂੰ ਚੀਨ ਦੇ ਪੀਪਲਜ਼ ਰੀਪਬਲਿਕ ਆਫ ਹਾਂਗਜ਼ੂ ਵਿੱਚ ਏਸ਼ੀਆਈ ਖੇਡਾਂ 2023 ਵਿੱਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਟੀਮ ਸ਼ੂਟਿੰਗ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਇਸ ਨਾਲ ਏਸ਼ੀਆਈ ਖੇਡਾਂ 2023 ਨਿਸ਼ਾਨੇਬਾਜ਼ੀ ‘ਚ ਭਾਰਤ ਦੇ ਮੈਡਲਾਂ ਦੀ ਗਿਣਤੀ 13 ਹੋ ਗਈ ਹੈ। ਭਾਰਤ ਨੇ ਏਸ਼ਿਆਈ ਖੇਡਾਂ 2023 ਦੇ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਚਾਰ ਸੋਨ, ਚਾਰ ਚਾਂਦੀ ਅਤੇ ਪੰਜ ਕਾਂਸੀ ਦੇ ਤਗ਼ਮਿਆਂ ਨਾਲ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਦੋਹਾ ਵਿੱਚ ਭਾਰਤ ਦਾ ਪਿਛਲਾ ਸਰਵੋਤਮ ਪ੍ਰਦਰਸ਼ਨ 2006 ਵਿੱਚ ਆਇਆ ਸੀ, ਜਿੱਥੇ ਭਾਰਤ ਨੇ ਤਿੰਨ ਸੋਨ ਤਗਮਿਆਂ ਸਮੇਤ ਕੁੱਲ 14 ਤਗਮੇ ਜਿੱਤੇ ਸਨ।