ਮਾਂ ਦੀ ਕੁੱਖੋਂ ਧੀ ਹੋਈ

ਕੌਣ ਜਾਣਦਾ ਸੀ ਜਿੰਦਗੀ ਫਿਰ ਹੋਈ,
ਦੁੱਖ ਕੱਟੇ ਸੁੱਖ ਹੋਇਆ ਮਾਂ ਦੀ ਕੁੱਖੋਂ ਧੀ ਹੋਈ।
ਹੌਲੀ ਹੌਲੀ ਜਿੰਦਗੀ ਨੇ ਗਲ਼ ਲਾਇਆ,
ਤਕਲੀਫ਼ ਮਾਂ ਦੀ ਵੇਖ ਪਿਆਰ ਮਿਲ ਖੁਦ ਰੋਈ।

ਹੁਣ ਬਾਕੀ ਜਿੰਦਗੀ ਸਾਥ ਮਾਂ ਦਾ ਰਿਹਾ,
ਬਚਪਨ ਤੋਂ ਹੀ ਗੱਲ ਨਿੱਕੀ ਧੀ ਦਿਲ ਸਮੋਈ।
ਪਿਆਰ ਦੇ ਰਿਸ਼ਤੇ ਮਾਂ ਪ੍ਰਤੀ ਹੀ ਸਮਝਣ,
ਧੀ ਇੱਜਤ ਢੱਕ ਕਦੇ ਵੀ ਨਾ ਕੱਖ ਤੋਂ ਮੱਸ ਹੋਈ।

ਇੱਕ ਹੌਸਲਾ ਦਿਲ ਅੰਦਰ ਖੌਫ਼ ਨਾ ਕੋਈ,
ਮਾਂ ਦੇ ਬੋਲ ਹੀ ਕਾਫੀ ਧੀ ਦੀ ਅੱਖ ਚਮਕ ਹੋਈ।
ਸਮੇਂ ਦਾ ਚੱਕਰਵਿਊ ਕਦੇ ਹੀ ਬਦਲ ਗਿਆ,
ਧੀ ਨੂੰ ਖਿਆਲ ਮਾਂ ਦੀ ਮਮਤਾ ਨਾ ਜੱਗ ਭਲੋਈ।

ਹੁਣ ਤੱਕ ਧੀ ਮਾਂ ਦੀ ਰਜਾ ਵਿੱਚ ਚੁੱਪ ਸੀ,
ਸੁਪਨੇ ਪੂਰੇ ਕਰ ਜਿੰਦਗੀ ਨੂੰ ਦੱਸ ਮਾਂ ਖੁਸ਼ ਹੋਈ।
ਜਿੰਦਗੀ ਦੇ ਰੰਗ ਨੂੰ ਸਮਾਂ ਵੀ ਲੰਘ ਗਿਆ,
ਫ਼ਰਕ ਦੁਨੀਆ ਦੀ ਘੁਰ ਨੇ ਇੱਜਤ ਲੁੱਟ ਪਟੋਈ।

ਅੱਜ ਧੀ ਨੂੰ ਡਰ ਸਿਰਫ਼ ਮਾਂ ਦੀ ਮੌਤ ਦਾ,
ਜਿੰਦਗੀ ਹਰਵੇਲ ਨਾ ਮਿਲਦੀ ਜਿੰਦਗੀ ਖਲੋਈ।
ਸਮਝ ਗਈ ਧੀ ਜਦ ਮਾਂ ਸਦਾ ਲਈ ਜਾਈ,
ਗੌਰਵ ਮਨ ਦੁੱਖੀ ਹੋ ਇਸ ਜੱਗ ਧੀ ਕਿੱਥੇ ਬਚੋਈ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016