ਪੱਛਮੀ ਆਸਟ੍ਰੇਲੀਆ ਵਿੱਚ ਅਧਿਕਾਰੀਆਂ ਦੁਆਰਾ ਇੱਕ ਅੰਤਰਰਾਸ਼ਟਰੀ ਡਰੱਗ ਗਿਰੋਹ ਦਾ ਪਰਦਾਫਾਸ਼ ਕਰਨ ਤੋਂ ਬਾਅਦ ਪੁਲਸ ਨੇ ਅੰਦਾਜ਼ਨ 52 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ, ਨਕਦੀ ਅਤੇ ਹਥਿਆਰ ਜ਼ਬਤ ਕੀਤੇ। ਪੁਲਸ ਨੇ ਦੱਸਿਆ ਕਿ ਪਰਥ ਵਿੱਚ ਛਾਪੇਮਾਰੀ ਤੋਂ ਬਾਅਦ ਅਧਿਕਾਰੀਆਂ ਨੇ ਦੋ ਵਿਅਕਤੀਆਂ ‘ਤੇ ਦੋਸ਼ ਲਗਾਏ ਅਤੇ ਹਥਿਆਰ, 2.2 ਮਿਲੀਅਨ ਡਾਲਰ ਦੀ ਨਕਦੀ ਅਤੇ 52.3 ਕਿਲੋਗ੍ਰਾਮ ਮੈਥਾਮਫੇਟਾਮਾਈਨ ਜ਼ਬਤ ਕੀਤੀ।
ਇਹ ਜੋੜਾ ਇਸਟੋਨੀਅਨ ਨਾਗਰਿਕ ਹਨ, ਜਿਹਨਾਂ ਦੀ ਉਮਰ 31 ਅਤੇ 28 ਸਾਲ ਹੈ। ਸ਼ੁਰੂਆਤ ਵਿੱਚ ਉਹ ਵਿਦਿਆਰਥੀ ਵੀਜ਼ੇ ‘ਤੇ ਪਰਥ ਗਏ ਸਨ। ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਕੀਮਤ 52 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਵਿਦਿਆਰਥੀ ਵੀਜ਼ੇ ‘ਤੇ ਪਰਥ ਦੀ ਯਾਤਰਾ ਕਰਨ ਵਾਲੇ ਇਸ ਜੋੜੇ ‘ਤੇ ਮਨੀ ਲਾਂਡਰਿੰਗ, ਡਰੱਗ ਤਸਕਰੀ, ਹਥਿਆਰ ਰੱਖਣ ਅਤੇ ਹੋਰ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ। ਪੁਲਸ ਦੋਸ਼ ਲਗਾਏਗੀ ਕਿ ਇਨ੍ਹਾਂ ਵਿਅਕਤੀਆਂ ਨੂੰ ਇੱਕ ਗਲੋਬਲ ਸੰਗਠਿਤ ਅਪਰਾਧ ਸਮੂਹ ਦੁਆਰਾ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵੰਡ ਦੀ ਨਿਗਰਾਨੀ ਕਰਨ ਲਈ ਆਸਟ੍ਰੇਲੀਆ ਭੇਜਿਆ ਗਿਆ ਸੀ, ਜਿਸ ਦੇ ਸਥਾਨਕ ਅਪਰਾਧੀਆਂ ਨਾਲ ਸਬੰਧ ਹਨ।
ਇੱਥੇ ਦੱਸ ਦਈਏ ਕਿ ਮਾਰਚ ਵਿੱਚ ਇੱਕ ਹੋਰ ਐਸਟੋਨੀਅਨ ਵਿਅਕਤੀ ਨੂੰ ਵੱਡੀ ਮਾਤਰਾ ਵਿੱਚ ਨਕਦੀ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਮਗਰੋਂ ਅੰਤਰਰਾਸ਼ਟਰੀ ਗੰਭੀਰ ਅਤੇ ਸੰਗਠਿਤ ਅਪਰਾਧ ਸਕੁਐਡ ਦੁਆਰਾ ਇੱਕ ਵੱਡੀ ਜਾਂਚ ਸ਼ੁਰੂ ਕੀਤੀ ਗਈ ਸੀ। ਪਿਛਲੇ ਮੰਗਲਵਾਰ ਪਰਥ ਸੀਬੀਡੀ ਦੇ ਉੱਤਰ ਵਿੱਚ ਹਿਲੇਰੀਜ਼ ਵਿੱਚ ਇੱਕ ਜਾਇਦਾਦ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਪੁਲਸ ਨੂੰ ਛੱਤ ਵਾਲੀ ਥਾਂ ਵਿੱਚ ਲੁਕੀ ਹੋਈ ਆਸਟ੍ਰੇਲੀਆਈ ਨਕਦੀ, ਦੋ ਅਰਧ-ਆਟੋਮੈਟਿਕ ਪਿਸਤੌਲ, ਗੋਲਾ ਬਾਰੂਦ ਅਤੇ 22 ਕਿਲੋਗ੍ਰਾਮ ਮੈਥ ਮਿਲੇ ਸਨ।