ਨਾਈਜੀਰੀਆ ‘ਚ ਐਤਵਾਰ ਨੂੰ ਇਕ ਕਿਸ਼ਤੀ ਪਲਟ ਗਈ। ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ‘ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ ਜੋ ਨਾਈਜੀਰੀਆ ਦੇ ਨਾਈਜਰ ਸੂਬੇ ਦੇ ਮੋਕਵਾ ‘ਚ ਕਿਸ਼ਤੀ ‘ਚ ਸਫਰ ਕਰਦੇ ਸਮੇਂ ਡੁੱਬ ਗਏ।
ਨਾਈਜੀਰੀਆ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੀ ਸੂਬਾਈ ਮੁਖੀ ਜ਼ੈਨਬ ਸੁਲੇਮਾਨ ਮੁਤਾਬਕ ਕਿਸ਼ਤੀ ‘ਚ 100 ਤੋਂ ਵੱਧ ਯਾਤਰੀ ਸਵਾਰ ਸਨ ਅਤੇ ਖਦਸ਼ਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਸੁਲੇਮਾਨ ਨੇ ਦੱਸਿਆ ਕਿ ਬਚਾਅ ਮੁਹਿੰਮ ਦੌਰਾਨ ਹੁਣ ਤੱਕ 24 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ 30 ਲੋਕਾਂ ਨੂੰ ਬਚਾਇਆ ਗਿਆ ਹੈ।
ਨਾਈਜਰ ਸਟੇਟ ਐਮਰਜੈਂਸੀ ਮੈਨੇਜਮੈਂਟ ਏਜੰਸੀ (ਐਨ.ਐਸ.ਈ.ਐਮ.ਏ) ਨੇ ਪੁਸ਼ਟੀ ਕੀਤੀ ਕਿ ਕਿਸ਼ਤੀ ਵਿੱਚ 100 ਤੋਂ ਵੱਧ ਲੋਕ ਸਵਾਰ ਸਨ, ਉਨ੍ਹਾਂ ਨੇ ਦੱਸਿਆ ਕਿ ਪੀੜਤ, ਜੋ ਗਬਾਜੀਬੋ, ਏਕਵਾ ਅਤੇ ਯੈਂਕਿਆਡੇ ਭਾਈਚਾਰਿਆਂ ਦੇ ਸਨ, ਜੋ ਨਦੀ ਨਾਈਜਰ (ਪੁਰਾਣਾ ਗਬਾਜੀਬੋ) ਵਿਚ ਕਿਸ਼ਤੀ ਜ਼ਰੀਏ ਦੂਜੇ ਪਾਸੇ ਆਪਣੇ ਖੇਤਾਂ ਨੂੰ ਜਾ ਰਹੇ ਸਨ।