ਨਿਊਯਾਰਕ, 30 ਅਗਸਤ (ਰਾਜ ਗੋਗਨਾ)- ਬੀਤੇਂ ਦਿਨ ਭਾਰਤ ਦੇ ਆਂਧਰਾ ਪ੍ਰਦੇਸ਼ ਰਾਜ ਦੇ ਇਕ ਭਾਰਤੀ ਵਿਦਿਆਰਥੀ ਰੂਪਕ ਰੈਡੀ 25) ਦੀ ਅਮਰੀਕਾ ਦੀ ਜਾਰਜ ਲੇਕ ਵਿੱਚ ਡੁੱਬ ਕੇ ਮੌਤ ਹੋ ਗਈ ਹੈ। ਜਿਸ ਦੀ ਰੂਪਕ ਰੈਡੀ ਪਦੀਨੀ ਵਜੋਂ ਪਛਾਣ ਕੀਤੀ ਗਈ ਹੈ।ਉਹ ਸ੍ਰੀਕਾਕੁਲਮ ਜ਼ਿਲ੍ਹੇ ਦੇ ਇੱਛਪੁਰਮ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਸੀ।25 ਸਾਲਾ ਰੂਪਕ ਰੈਡੀ ਨਿਊਯਾਰਕ ਅਮਰੀਕਾ ਵਿੱਚ ਜਾਰਜ ਲੇਕ ਵਿੱਚ ਡੁੱਬ ਗਿਆ ਜਦੋਂ ਉਹ ਕਥਿਤ ਤੌਰ ‘ਤੇ ਫੋਟੋਆਂ ਖਿੱਚ ਰਿਹਾ ਸੀ। ਉਹ ਹੈਰਿਸਬਰਗ ਪੇਨਸਿਲਵੈਨੀਆ ਰਾਜ ਦੀ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ, ਵਿੱਚ ਐਮਐਸ ਦੀ ਪੜ੍ਹਾਈ ਕਰ ਰਿਹਾ ਸੀ। ਅਤੇ ਉਹ ਅੱਠ ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ।
ਇਹ ਮੰਦਭਾਗੀ ਘਟਨਾ ਹੇਗ ਦੇ ਲੈਂਬ ਸ਼ੈਂਟੀ ਬੇ ਵਿਖੇ ਵਾਪਰੀ ਜਦੋਂ ਰੂਪਕ ਰੈਡੀ ਅਤੇ ਉਸ ਦੇ ਦੋਸਤ ਬੋਟਿੰਗ ਲਈ ਜਾਰਜ ਲੇਕ ਗਏ ਸਨ। ਰੂਪਕ ਰੈਡੀ 27 ਅਗਸਤ ਨੂੰ ਦੁਪਹਿਰ 3.20 ਵਜੇ ਦੇ ਕਰੀਬ ਹੇਗ ਵਿੱਚ ਲੈਂਬ ਸ਼ੈਂਟੀ ਬੇ ਦੇ ਖੇਤਰ ਵਿੱਚ ਆਪਣੇ ਦੋਸਤਾਂ ਦੇ ਇੱਕ ਸਮੂਹ ਦੇ ਨਾਲ ਗਿਆ ਸੀ।ਦੋਸਤਾਂ ਦੇ ਸਮੂਹ ਨੇ ਕਿਨਾਰੇ ਦੇ ਨੇੜੇ ਇੱਕ ਕਿਸ਼ਤੀ ਨੂੰ ਬੰਨ੍ਹ ਲਿਆ ਸੀ ਅਤੇ ਪਾਣੀ ਵਿੱਚ ਖੜ੍ਹੇ ਸਨ ਜਦੋਂ ਇੱਕ ਲਹਿਰ ਨੇ ਰੂਪਕ ਰੈਡੀ ਨੂੰ ਝੀਲ ਦੇ ਇੱਕ ਹੇਠਲੇ ਹਿੱਸੇ ਤੋਂ ਵੱਲ ਧੱਕ ਦਿੱਤਾ।ਮ੍ਰਿਤਕ ਰੂਪਕ ਰੈਡੀ ਜਿਸ ਨੇ ਲਾਈਫ ਜੈਕੇਟ ਪਾਈ ਹੋਈ ਸੀ, ਉਸ ਵਿੱਚੋਂ ਖਿਸਕ ਕੇ ਪਾਣੀ ਵਿੱਚ ਉਹ ਡੁੱਬ ਗਿਆ।ਹੇਗ ਅਤੇ ਉੱਤਰੀ ਕੁਈਨਜ਼ਬਰੀ ਦੇ ਵਲੰਟੀਅਰ ਅਤੇ ਫਾਇਰ ਵਿਭਾਗਾਂ ਦੇ ਗੋਤਾਖੋਰਾਂ ਨੇ ਰੂਪਕ ਰੈਡੀ ਨੂੰ 25 ਫੁੱਟ ਪਾਣੀ ਵਿੱਚ ਕਿਨਾਰੇ ਤੋਂ ਲਗਭਗ 100 ਫੁੱਟ ਦੇ ਅੰਦਰ ਕੁਝ ਮਿੰਟਾਂ ਵਿੱਚ ਲੱਭ ਲਿਆ, ਹਾਲਾਂਕਿ, ਉਸਨੂੰ ਬਚਾਇਆ ਨਹੀਂ ਜਾ ਸਕਿਆ।ਅਤੇ ਉਸ ਦੀ ਮੋਤ ਹੋ ਗਈ।